
ਅੱਜ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਸੀ। ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਸ਼ੁਰੂ ਹੋਈ। ਬਜਟ ਸੈਸ਼ਨ ਦਾ ਤੀਜਾ ਦਿਨ ਜਿਵੇਂ ਹੀ ਹੰਗਾਮੇ ਦੀ ਭੇਟ ਚੜਣਾ ਸ਼ੁਰੂ...
ਚੰਡੀਗੜ੍ਹ : ਅੱਜ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਸੀ। ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਸ਼ੁਰੂ ਹੋਈ। ਬਜਟ ਸੈਸ਼ਨ ਦਾ ਤੀਜਾ ਦਿਨ ਜਿਵੇਂ ਹੀ ਹੰਗਾਮੇ ਦੀ ਭੇਟ ਚੜਣਾ ਸ਼ੁਰੂ ਹੋਇਆ ਤਾਂ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿਤਾ ਗਿਆ। ਸੈਸ਼ਨ ਦੌਰਾਨ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਸਪੀਕਰ ਨੇ ਕਾਰਵਾਈ ਮੁਲਤਵੀ ਕਰਨ ਦੇ ਹੁਕਮ ਦਿਤੇ।
Punjab Budget session
ਸੈਸ਼ਨ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਸਿੱਖਿਆ ਮੰਤਰੀ ਅਰੁਣ ਚੌਧਰੀ ਨੂੰ ਸਵਾਲ ਪੁਛਿਆ ਗਿਆ ਕਿ ਸਰਕਾਰ ਬੀ. ਏ. 'ਚ ਤਿੰਨ ਆਪਸ਼ਨਲ ਵਿਸ਼ਿਆਂ ਦੀ ਜਗ੍ਹਾ 2 ਆਪਸ਼ਨ ਵਿਸ਼ੇ ਕਰਨ ਅਤੇ ਤੀਜੇ ਆਪਸ਼ਨਲ ਵਿਸ਼ੇ ਦੀ ਜਗ੍ਹਾਂ ਵੋਕੇਸ਼ਨਲ ਵਿਸ਼ੇ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰੇਗੀ, ਤਾਂ ਉਨ੍ਹਾਂ ਨੇ ਹਾਂ 'ਚ ਜਵਾਬ ਦਿਤਾ। ਮਦਨ ਲਾਲ ਜਲਾਲਪੁਰ ਨੇ ਤਰਕ ਦਿਤਾ ਕਿ ਜੇਕਰ ਵੋਕੇਸ਼ਨਲ ਵਿਸ਼ੇ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਇਸ ਨਾਲ ਡਿਗਰੀ ਕਰਨ ਤੋਂ ਬਾਅਦ ਵਿਦਿਆਰਥੀ ਦੇ ਹੱਥ 'ਚ ਸਕਿੱਲ ਆ ਜਾਵੇਗਾ, ਜੋ ਦੂਜੀਆਂ ਸਕਿੱਲ ਡਿਗਰੀਆਂ ਵਾਲੇ ਵਿਦਿਆਰਥੀਆਂ ਦੇ ਬਰਾਬਰ ਹੋ ਜਾਵੇਗਾ।
Punjab Budget session
ਇਸ 'ਤੇ ਸਿੱਖਿਆ ਮੰਤਰੀ ਨੇ ਜਵਾਬ ਦਿਤਾ ਕਿ ਸੁਬੇ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਵੀ. ਸੀ. ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਸਾਰੇ ਮਾਪਦੰਡ ਅਤੇ ਯੂ.ਜੀ.ਸੀ. ਦੀਆਂ ਸ਼ਰਤਾਂ ਦੇਖ ਕੇ ਇਸ ਬਾਰੇ ਰਿਪੋਰਟ ਦੇਵੇਗੀ ਅਤੇ ਉਸ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ।
Punjab Budget session
ਤੁਹਾਨੂੰ ਦਸ ਦੇਈਏ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਘਿਰਾਉ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰੰਘ ਮਜੀਠੀਆ ਸਮੇਤ ਹੋਰ ਕਈ ਅਕਾਲੀ ਲੀਡਰਾਂ ਨੇ ਗ੍ਰਿਫ਼ਤਾਰੀਆਂ ਦਿਤੀਆਂ ਸਨ।