ਤਿੰਨ ਮਹੀਨੇ ਦੇ ਖ਼ਰਚੇ ਚਲਾਉਣ ਲਈ ਸਦਨ 'ਚ 37120 ਕਰੋੜ 23 ਲੱਖ 76 ਹਜ਼ਾਰ ਦਾ ਆਰਜ਼ੀ ਬਜਟ ਹੋਇਆ ਪ੍ਰਵਾਨ
Published : Mar 23, 2022, 7:09 am IST
Updated : Mar 23, 2022, 7:09 am IST
SHARE ARTICLE
image
image

ਤਿੰਨ ਮਹੀਨੇ ਦੇ ਖ਼ਰਚੇ ਚਲਾਉਣ ਲਈ ਸਦਨ 'ਚ 37120 ਕਰੋੜ 23 ਲੱਖ 76 ਹਜ਼ਾਰ ਦਾ ਆਰਜ਼ੀ ਬਜਟ ਹੋਇਆ ਪ੍ਰਵਾਨ

ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ ਤੇ ਡਾ. ਅੰਬੇਦਕਰ ਦੇ ਬੁਤ ਲਗਣਗੇ

ਚੰਡੀਗੜ੍ਹ, 22 ਮਾਰਚ (ਗੁਰਉਪਦੇਸ਼ ਭੁੱਲਰ): 16ਵੀਂ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਪਹਿਲਾ ਸੈਸ਼ਨ ਅੱਜ ਇਕ ਅਹਿਮ ਮਤਾ ਅਤੇ ਤਿੰਨ ਮਹੀਨੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਲਿਆਂਦਾ ਗਿਆ 37120 ਕਰੋੜ 23 ਲੱਖ 76 ਹਜ਼ਾਰ ਰੁਪਏ ਖ਼ਰਚੇ ਦਾ ਆਰਜ਼ੀ ਬਜਟ ਪਾਸ ਕਰਨ ਨਾਲ ਸਮਾਪਤ ਹੋ ਗਿਆ |
ਬੀਤੇ ਦਿਨੀਂ ਰਾਜਪਾਲ ਵਲੋਂ ਸਦਨ ਵਿਚ ਦਿਤੇ ਗਏ ਭਾਸ਼ਨ ਉਪਰ ਅੱਜ ਬਹਿਸ ਕਰ ਕੇ ਧਨਵਾਦ ਮਤਾ ਵੀ ਪਾਸ ਕੀਤਾ ਜਾਣਾ ਸੀ ਪਰ ਸਮੇਂ ਦੀ ਘਾਟ ਕਾਰਨ ਇਹ ਬਹਿਸ ਤਿੰਨ ਮਹੀਨੇ ਬਾਅਦ ਹੋਣ ਵਾਲੇ ਬਜਟ ਸੈਸ਼ਨ ਵਿਚ ਕਰਵਾਉਣ ਦਾ ਫ਼ੈਸਲਾ ਵਿਰੋਧੀ ਧਿਰ ਦੀ ਸਹਿਮਤੀ ਨਾਲ ਲਿਆ ਗਿਆ ਹੈ | ਅੱਜ ਸਦਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਿਆਂਦਾ ਮਤਾ ਸਰਬਸੰਮਤੀ ਨਾਲ ਸੰਖੇਪ ਬਹਿਸ ਬਾਅਦ ਪਾਸ ਹੋ ਗਿਆ | ਇਸ ਮਤੇ ਵਿਚ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ, ਸ਼ੇਰੇ ਏ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਸੁਨਿਹਰੀ ਸਿੱਖ ਰਾਜ ਦੇਣ ਵਾਲੇ ਖ਼ਾਲਸਾ ਰਾਜ ਦੇ ਬਾਨੀ ਮਹਾਨ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਆਦਮ ਕੱਦ ਬੁੱਤ ਵਿਧਾਨ ਸਭਾ ਭਵਨ ਵਿਚ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਹ ਮਤਾ ਸਦਨ ਵਿਚ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕ ਕਰਜ਼ਦਾਰ ਕੌਮ ਵਜੋਂ ਅਸੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ
ਦੇਸ਼ ਦੀ ਆਜ਼ਾਦੀ ਲਈ ਦਿਤੀ ਕੁਰਬਾਨੀ ਨੂੰ  ਕਦੇ ਨਹੀਂ ਭੁੱਲ ਸਕਦੇ | ਇਸੇ ਤਰ੍ਹਾਂ ਡਾ. ਅੰਬੇਦਕਰ ਨੇ ਸੰਵਿਧਾਨ ਦੇ ਮੁੱਖ ਨਿਰਮਾਤਾ ਦੇ ਰੂਪ ਵਿਚ ਦੇਸ਼ ਦੀ ਕਿਸਮਤ ਨੂੰ  ਘੜਿਆ | ਇਸੇ ਤਰ੍ਹਾਂ ਮਹਾਰਾਜਾਰਣਜੀਤ ਸਿੰਘ ਦੇ ਸਿੱਖ ਰਾਜ ਨੂੰ  ਕਦੇ ਭੁਲਾਇਆ ਨਹੀਂ ਜਾ ਸਕਦਾ | ਇਹ ਸਾਡੇ ਰੋਲ ਮਾਡਲ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹਨ |
ਇਸ ਮਤੇ ਦੀ ਤਾਈਦ ਹਰਪਾਲ ਸਿੰਘ ਚੀਮਾ ਨੇ ਕੀਤੀ | ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਵਲੋਂ ਮਹਾਰਾਜਾ ਰਣਜੀਤ ਸਿੰਘ ਬੁਤ ਲਾਉਣ ਦਾ ਸੁਝਾਅ ਮੁੱਖ ਮੰਤਰੀ ਨੇ ਤੁਰਤ ਹੀ ਪ੍ਰਵਾਨ ਕਰ ਕੇ ਮਤੇ ਵਿਚ ਸ਼ਾਮਲ ਕੀਤਾ | ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਮਰਥਨ ਵਿਚ ਪੇਸ਼ ਕਰਦਿਆਂ
ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ  ਪੰਜਾਬ ਮਾਤਾ ਦਾ ਖ਼ਿਤਾਬ ਸਵਰਗੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸਮੇਂ ਦਿਤਾ ਗਿਆ ਸੀ | ਉਨ੍ਹਾਂ ਕਿਹਾ ਕਿ ਅਣਗੌਲੇ ਦੇਸ਼ ਭਗਤਾਂ ਦੀ ਯਾਦ ਕਾਇਮ ਰੱਖਣ ਲਈ ਵੀ ਕੰਮ ਹੋਣਾ ਚਾਹੀਦਾ ਹੈ | ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁਤ ਲਾਉਣ ਦਾ ਵੀ ਸੁਝਾਅ ਰਖਿਆ | ਬਸਪਾ ਦੇ ਇਕਲੌਤੇ ਵਿਧਾਇਕ ਡਾ. ਨਛੱਤਰਪਾਲ ਨੇ ਵੀ ਡਾ. ਅੰਬੇਦਕਰ, ਸ਼ਹੀਦ ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁਤ ਲਾਉਣ ਦਾ ਸਮਰਥਨ ਕੀਤਾ | ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੁਤ ਲਾਉਣ ਦਾ ਮਤਾ ਸਵਾਗਤਯੋਗ ਹੈ ਪਰ ਸਿਰਫ਼ ਬੁਤ ਲਾਉਣ ਜਾਂ ਇਨਕਲਾਬ ਜ਼ਿੰਦਾਬਾਦ ਕਹਿਣਾ ਹੀ ਕਾਫ਼ੀ ਨਹੀਂ ਬਲਕਿ ਸ਼ਹੀਦਾਂ ਦੀ ਵਿਚਾਰਧਾਰਾ ਨੂੰ  ਮਨਾਂ ਵਿਚ ਬਿਠਾਉਣ ਦੀ ਲੋੜ ਹੈ | ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਬੁਤਾਂ ਦੀ ਸਾਂਭ ਸੰਭਾਲ ਤੇ ਸਫ਼ਾਈ ਦੇ ਪ੍ਰਬੰਧਾਂ ਲਈ ਵੀ ਖ਼ਾਸ ਪ੍ਰਬੰਧ ਕਰਨ ਦਾ ਸੁਝਾਅ ਦਿਤਾ |

 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement