'ਦਿ ਕਸ਼ਮੀਰ ਫ਼ਾਈਲਜ਼' ਨੂੰ ਟੈਕਸ ਮੁਕਤ ਕਰਨਾ ਸਾਡੇ ਪ੍ਰਤੀ ਨਫ਼ਰਤ ਫੈਲਾਉਣ ਦੀ ਸਾਜ਼ਸ਼ : ਫ਼ਾਰੂਕ ਅਬਦੁੱਲਾ
Published : Mar 23, 2022, 7:12 am IST
Updated : Mar 23, 2022, 7:12 am IST
SHARE ARTICLE
image
image

'ਦਿ ਕਸ਼ਮੀਰ ਫ਼ਾਈਲਜ਼' ਨੂੰ ਟੈਕਸ ਮੁਕਤ ਕਰਨਾ ਸਾਡੇ ਪ੍ਰਤੀ ਨਫ਼ਰਤ ਫੈਲਾਉਣ ਦੀ ਸਾਜ਼ਸ਼ : ਫ਼ਾਰੂਕ ਅਬਦੁੱਲਾ


ਦੀ ਸਾਜ਼ਸ਼ : ਫ਼ਾਰੂਕ ਅਬਦੁੱਲਾ

ਜੰਮੂ, 22 ਮਾਰਚ : ਜੰਮੂ-ਕਸਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਡਾਕਟਰ ਫ਼ਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਫ਼ਿਲਮ 'ਦਿ ਕਸ਼ਮੀਰ ਫ਼ਾਈਲਜ਼' ਨੂੰ  ਟੈਕਸ ਮੁਕਤ ਬਣਾਉਣਾ ਸੋਚੀ-ਸਮਝੀ ਸਾਜ਼ਸ਼ ਹੈ | 'ਦਿ ਕਸ਼ਮੀਰ ਫ਼ਾਈਲਜ਼' ਨੂੰ  ਟੈਕਸ ਮੁਕਤ ਕਰਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਫ਼ਿਲਮ ਦੇਖਣ ਲਈ ਸਿਨੇਮਾਘਰਾਂ 'ਚ ਜਾਣਗੇ ਅਤੇ ਇਸ ਨਾਲ ਉਨ੍ਹਾਂ ਦੇ ਮਨਾਂ 'ਚ ਸਾਡੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋਵੇਗੀ | ਇਹ ਸੱਭ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਅੱਜ ਵੀ ਮੇਰਾ ਦਿਲ ਕਸ਼ਮੀਰੀ ਪੰਡਤਾਂ ਲਈ ਰੋਂਦਾ ਹੈ ਉਸ ਸਮੇਂ ਕਸ਼ਮੀਰ ਵਿਚ ਜੋ ਕੁੱਝ ਵਾਪਰਿਆ, ਉਹ ਸੱਭ ਇਕ ਸਾਜ਼ਿਸ਼ ਦਾ ਹਿੱਸਾ ਸੀ |
ਫ਼ਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ  ਕਿਹਾ ਕਿ ਫ਼ਿਲਮ 'ਦਿ ਕਸ਼ਮੀਰ ਫ਼ਾਈਲਜ਼', ਜੋ ਕਿ ਕਸ਼ਮੀਰੀ ਪੰਡਤਾਂ ਦੀ ਘਾਟੀ ਤੋਂ ਉਜਾੜੇ ਨੂੰ  ਦਰਸ਼ਾਉਂਦੀ ਹੈ, ਇਕ ਪ੍ਰਚਾਰ ਫ਼ਿਲਮ ਹੈ ਕਿਉਂਕਿ ਫ਼ਿਲਮ ਨੂੰ  ਦੇਸ਼ ਭਰ ਵਿਚ ਟੈਕਸ ਮੁਕਤ ਕਰਨ ਨਾਲ ਲੋਕ ਫ਼ਿਲਮ ਦੇਖਣ ਲਈ ਆਕਰਸ਼ਿਤ ਹੋਣਗੇ ਅਤੇ ਇਸ ਨਾਲ ਸਾਡੇ ਪ੍ਰਤੀ ਬਹੁਤ ਜ਼ਿਆਦਾ
ਨਫ਼ਰਤ ਫੈਲ ਜਾਵੇਗੀ | ਫ਼ਾਰੂਕ ਨੇ ਸਥਿਤੀ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕੀਤੀ | ਉਸ ਸਮੇਂ 60 ਲੱਖ ਯਹੂਦੀਆਂ ਨੂੰ  ਕੀਮਤ ਚੁਕਾਉਣੀ ਪਈ ਸੀ | ਮੈਨੂੰ ਨਹੀਂ ਪਤਾ ਕਿ ਭਾਰਤ ਵਿਚ ਕਿੰਨੇ ਲੋਕਾਂ ਨੂੰ  ਇਸਦੀ ਕੀਮਤ ਚੁਕਾਉਣੀ ਪਵੇਗੀ |
ਉਨ੍ਹਾਂ ਕਸ਼ਮੀਰ ਵਿਚ ਕਸ਼ਮੀਰੀ ਪੰਡਤਾਂ 'ਤੇ ਹੋਏ ਦੁਖਾਂਤ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਕੇਂਦਰ ਸਰਕਾਰ ਨੂੰ  ਇਕ ਕਮਿਸ਼ਨ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਉਹ ਕੇਂਦਰ ਸਰਕਾਰ ਨੂੰ  ਦਸੇ ਕਿ ਇਸ ਪੂਰੇ ਘਟਨਾਕ੍ਰਮ ਵਿਚ ਕੌਣ ਜ਼ਿੰਮੇਵਾਰ ਹੈ | ਜੇਕਰ ਤੁਸੀਂ (ਕੇਂਦਰੀ ਸਰਕਾਰ) ਸੱਚਮੁੱਚ ਅਸਲ ਸਥਿਤੀ ਤੋਂ ਜਾਣੂ ਹੋਣਾ ਚਾਹੁੰਦੇ ਹੋ, ਤਾਂ ਇਸ ਲਈ ਤੁਰਤ ਇਕ ਕਮਿਸ਼ਨ ਨਿਯੁਕਤ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ ਫ਼ਿਲਮ 'ਦਿ ਕਸ਼ਮੀਰ ਫ਼ਾਈਲਜ਼' ਨੇ ਇਕ ਦੁਖਾਂਤ ਨੂੰ  ਜਨਮ ਦਿਤਾ ਹੈ | ਫ਼ਿਲਮ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਨੂੰ  ਪ੍ਰਭਾਵਤ ਕੀਤਾ ਅਤੇ ਇਸ ਨੂੰ  ਇਕ ਪ੍ਰਚਾਰ ਫ਼ਿਲਮ ਬਣਾ ਦਿਤਾ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨੈਸਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਦਿ ਕਸ਼ਮੀਰ ਫਾਈਲਜ਼ ਬਾਰੇ ਟਿਪਣੀ ਕੀਤੀ ਸੀ ਕਿ ਇਹ ਫ਼ਿਲਮ ਸੱਚਾਈ ਤੋਂ ਕੋਹਾਂ ਦੂਰ ਹੈ | ਫ਼ਿਲਮ ਦੇ ਨਿਰਮਾਤਾਵਾਂ ਨੇ ਮੁਸਲਮਾਨਾਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ  ਨਜ਼ਰਅੰਦਾਜ਼ ਕੀਤਾ ਹੈ |     (ਏਜੰਸੀ)

 

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement