
ਦੇਸ਼ 'ਚ ਕੋਵਿਡ 19 ਦੇ 1581 ਨਵੇਂ ਮਾਮਲੇ ਆਏ, 33 ਹੋਰ ਮੌਤਾਂ
ਨਵੀਂ ਦਿੱਲੀ, 22 ਮਾਰਚ : ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ 1581 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ ਪੀੜਤ ਹੋ ਚੁਕੇ ਲੋਕਾਂ ਦੀ ਗਿਣਤੀ ਵਧ ਕੇ 4,30,10,971 ਹੋ ਗਈ | ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਸਵੇਰੇ ਦੇ ਨਵੇਂ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਦੇਸ਼ 'ਚ 33 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਕੁਲ ਮਿ੍ਤਕਾਂ ਦੀ ਗਿਣਤੀ ਵਧ ਕੇ 5,16,443 ਹੋ ਗਈ | (ਏਜੰਸੀ)