ਡਿਪਟੀ ਕਮਿਸ਼ਨਰ ਵਲੋਂ ਸਖਤ ਕਾਰਵਾਈ-ਸੁਪਰਡੈਂਟ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਦਾ ਅਸਲਾ ਲਾਇਸੈਂਸ ਮੁਅੱਤਲ
Published : Mar 23, 2023, 6:41 pm IST
Updated : Mar 23, 2023, 6:42 pm IST
SHARE ARTICLE
photo
photo

ਹਥਿਆਰ ਤੁਰੰਤ ਥਾਣੇ ਜਮਾਂ ਕਰਵਾਉਣ ਤੇ 15 ਦਿਨਾਂ ਅੰਦਰ ਲਿਖਤੀ ਜਵਾਬ ਦੇਣ ਦੇ ਹੁਕਮ

 

ਕਪੂਰਥਲਾ : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਸਖਤ ਕਾਰਵਾਈ ਤਹਿਤ ਸੁਪਰਡੈਂਟ (ਮਾਲ)  ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਹਰਵਿੰਦਰ ਸਿੰਘ ਪੁੱਤਰ ਸ੍ਰੀ ਸੁਰਜੀਤ ਸਿੰਘ, ਵਾਸੀ ਢੁਡੀਆਂਵਾਲ, ਜਿਲ੍ਹਾ ਕਪੂਰਥਲਾ ਦਾ ਅਸਲਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। 

ਡਿਪਟੀ ਕਮਿਸ਼ਨਰ ਵਲੋਂ ਇਹ ਕਾਰਵਾਈ ਸੁਪਰਡੈਂਟ (ਮਾਲ) ਸ੍ਰੀ ਸਤਬੀਰ ਸਿੰਘ ਵਾਸੀ ਮਕਾਨ ਨੰਬਰ 189, ਗਰੀਨ ਪਾਰਕ, ਫੇਜ਼-1 ਕਪੂਰਥਲਾ ਵਲੋਂ ਇਸ ਸਬੰਧੀ ਲਿਖਤੀ ਤੌਰ ’ਤੇ ਇਹ ਮਾਮਲਾ ਧਿਆਨ ਵਿਚ ਲਿਆਉਣ ’ਤੇ ਕੀਤੀ ਗਈ ਹੈ। 

ਨਰਿੰਦਰ ਸਿੰਘ ਸੀਨੀਅਰ ਸਹਾਇਕ , ਦਫਤਰ ਡਿਪਟੀ ਕਮਿਸ਼ਨਰ ਨੂੰ ਬੀਤੀ 21 ਮਾਰਚ ਨੂੰ ਜਿਲ੍ਹਾ ਮਾਲ ਅਫਸਰ ਕਪੂਰਥਲਾ ਦੀ ਲਿਖਤੀ ਸ਼ਿਕਾਇਤ ਦੇ ਅਧਾਰ ’ਤੇ ਸਰਕਾਰੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। 

ਸ਼ਿਕਾਇਤ ਅਨੁਸਾਰ ਨਰਿੰਦਰ ਸਿੰਘ ਵਲੋਂ ਆਪਣੇ 2 ਸਾਥੀਆਂ ਸਮੇਤ ਜਿਲ੍ਹਾ ਮਾਲ ਅਫਸਰ ਦੇ ਦਫਤਰ ਵਿਖੇ ਜਾ ਕੇ ਇਕ ਪੜਤਾਲ ਦੇ ਮਾਮਲੇ ਵਿਚ ਗਲਤ ਵਿਵਹਾਰ ਕੀਤਾ ਤੇ ਧਮਕਾਇਆ, ਜਿਸ ਕਰਕੇ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ ਤੇ ਉਸ਼ਦੇ 2 ਸਾਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। 

ਸਤਬੀਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੇ ਬਿਨੈਪੱਤਰ ਅਨੁਸਾਰ ਮੁਅੱਤਲ ਕੀਤੇ ਨਰਿੰਦਰ ਸਿੰਘ ਦਾ ਭਰਾ ਹਰਵਿੰਦਰ ਸਿੰਘ ਚੀਮਾ ਜੋ ਕਿ ਮੁਅੱਤਲੀ ਲਈ ਉਸਨੂੰ ਜਿੰਮੇਵਾਰ ਮੰਨਦਾ ਹੈ, ਤੇ ਉਸਨੇ ਧਮਕੀ ਦਿੱਤੀ ਕਿ ਉਸਦੇ ਰਿਵਾਲਵਰ ਵਿਚ 6 ਗੋਲੀਆਂ ਹਨ , ਜੋ ਕਿ ਉਸਦੇ ਸੀਨੇ ’ਤੇ ਚਲਾ ਸਕਦਾ ਹੈ। 

ਸ਼ਿਕਾਇਤ ਕਰਤਾ ਵਲੋਂ ਬੇਨਤੀ ਕੀਤੀ ਗਈ ਕਿ ਹਰਵਿੰਦਰ ਸਿੰਘ ਚੀਮਾ ਉਸਦੇ ਘਰ ਦੇ ਸਾਹਮਣੇ ਰਹਿੰਦਾ ਹੈ, ਜਿਸ ਕਰਕੇ ਉਸ਼ਦੇ ਜਾਨ-ਮਾਲ ਨੂੰ ਖਤਰਾ ਹੈ। 

ਡਿਪਟੀ ਕਮਿਸ਼ਨਰ ਵਲੋਂ ਇਸ ਮਾਮਲੇ ਵਿਚ ਫਾਇਲ ’ਤੇ ਆਏ ਤੱਥਾਂ ਨੂੰ ਘੋਖਣ ਉਪਰੰਤ ਤੇ ਮਾਮਲੇ ਦੀ ਤਤਪਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਆਰਮਜ਼ ਐਕਟ1959 ਦੀ ਧਾਰਾ  17 (3) ਏ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਸਲਾ ਲਾਇਸੰਸੀ ਹਰਵਿੰਦਰ ਸਿੰਘ ਪੱਤਰ ਸੁਰਜੀਤ ਸਿੰਘ ਵਾਸੀ, ਪਿੰਡ ਢੁਡੀਆਂਵਾਲ, ਜਿਲ੍ਹਾ ਕਪੂਰਥਲਾ ਦਾ ਅਸਲਾ ਲਾਇਸੰਸ ਨੰਬਰ ਡੀ.ਐਮ. ਕੇ.ਪੀ.ਟੀ. ਆਰਮਜ਼, ਐਸ.ਐਲ.ਐਲ.ਡੀ. 1219-16 ਜਿਸ ਉਪਰ 32 ਬੋਰ ਰਿਵਾਲਵਰ ਤੇ 12 ਬੋਰ ਗੰਨ ਹਥਿਆਰ ਦਰਜ ਹਨ, ਨੂੰ ਲੋਕ ਹਿੱਤ ਤੇ ਪ੍ਰਾਰਥੀ ਦੀ ਸੁਰੱਖਿਆ ਦੇ ਮੱਦੇਨਜ਼ਰ ਮੁਅੱਤਲ ਕੀਤਾ ਗਿਆ ਹੈ। 

ਜਾਰੀ ਹੁਕਮ ਅਨੁਸਾਰ ਅਸਲਾ ਧਾਰਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ ਸਬੰਧਿਤ ਥਾਣੇ ਵਿਚ ਜਮ੍ਹਾਂ ਕਰਵਾਕੇ ਰਸੀਦ ਸਮੇਤ ਆਪਣਾ ਅਸਲਾ ਲਾਇਸੰਸ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਮ੍ਹਾਂ ਕਰਵਾਏ। ਇਸ ਦੇ ਨਾਲ ਹੀ ਲਾਇਸੰਸੀ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਆਪਣਾ ਲਿਖਤੀ ਜਵਾਬ 15 ਦਿਨਾਂ ਦੇ ਅੰਦਰ -ਅੰਦਰ ਦਫਤਰ ਨੂੰ ਦੇਵੇ ਕਿ ਕਿਉਂ ਨਾ ਉਸਦਾ ਅਸਲਾ ਲਾਇਸੰਸ ਰੱਦ ਕਰ ਦਿੱਤਾ ਜਾਵੇ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਮਚਾਰੀਆਂ ਨੂੰ ਧਮਕਾਉਣ ਤੇ ਡਿਊਟੀ ਵਿਚ ਵਿਘਨ ਪਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ। 

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਧਮਕਾਉਣ ਤੇ ਕੰਮ ਵਿਚ ਵਿਘਨ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। 

ਇਨਾਂ ਹੁਕਮਾਂ  ਤਹਿਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੂੰ ਲਿਖਿਆ ਗਿਆ ਹੈ ਕਿ ਜੇਕਰ ਲਾਇਸੰਸੀ ਆਪਣਾ ਅਸਲਾ ਹੁਕਮ ਜਾਰੀ ਹੋਣ ਪਿੱਛੋਂ ਤੁਰੰਤ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਨਿਯਮਾਂ ਅਨੁਸਾਰ ਉਸਦੇ ਅਸਲਾ ਲਾਇਸੰਸ ’ਤੇ ਦਰਜ ਅਸਲਾ ਜਬਤ ਕਰ ਲਿਆ ਜਾਵੇ। 

SHARE ARTICLE

ਏਜੰਸੀ

Advertisement
Advertisement

ਸਿੱਖਾਂ 'ਤੇ ਕਿਉਂ ਲੱਗਦਾ ਹੈ UAPA ? "ਕਾਨੂੰਨ ਮੱਕੜੀ ਦਾ ਜਾਲਾ ਹੈ"

09 Dec 2023 5:12 PM

Batala News: 13 ਸਾਲ ਦੀ ਉਮਰ 'ਚ ਹੋਇਆ Marriage, ਸਹੇਲੀ ਦੇ ਕਹਿਣ 'ਤੇ Chitta ਪੀਣ ਲੱਗ ਪਈ' ਸੁਣੋ ਵੱਡੇ ਖੁਲਾਸੇ..

09 Dec 2023 5:09 PM

Tarn Taran News: ਨਿੱਕੇ-ਨਿੱਕੇ ਜਵਾਕ ਪੀਂਦੇ Chitta, ਇਕ Phone ਕਰਨ 'ਤੇ ਮਿਲ ਜਾਂਦੀ ਪੁੜੀ, ਸੁਣੋ Pind ਵਾਲਿਆਂ ਦਾ

09 Dec 2023 4:36 PM

Today Gurdaspur News- Mehak Sharma Antim Yatra | Latest Punjab News

09 Dec 2023 3:51 PM

Today Punjab News: ਸਾਈਕਲ ਦਾ ਵੀ ਸਟੈਂਡ ਹੁੰਦਾ, ਪਰ ਬਾਦਲਾਂ ਦਾ ਨਹੀਂ, ਸੱਤਾ ਦੀ ਕੁਰਸੀ ਵਾਸਤੇ ਇਹ ਗਧੇ ਨੂੰ ਵੀ ਪਿਓ

09 Dec 2023 3:09 PM