Punjab News : ਹਿਮਾਚਲ 'ਚ ਪੰਜਾਬ ਦੇ 3 ਨੌਜਵਾਨਾਂ ਦੀ ਮੌਤ, ਖੱਡ 'ਚ ਡਿੱਗੀ ਜੀਪ

By : GAGANDEEP

Published : Mar 23, 2024, 8:07 am IST
Updated : Mar 23, 2024, 8:51 am IST
SHARE ARTICLE
3 youths of Punjab died in Himachal News in punjabi
3 youths of Punjab died in Himachal News in punjabi

Punjab News : ਮਨਾਲੀ 'ਚ ਖੋਆ-ਪਨੀਰ ਸਪਲਾਈ ਕਰਕੇ ਵਾਪਸ ਪਰਤ ਰਹੇ ਸਨ

3 youths of Punjab died in Himachal News in punjabi : ਹਿਮਾਚਲ ਦੇ ਮੰਡੀ 'ਚ ਵੱਡਾ ਹਾਦਸਾ ਵਾਪਰ ਗਿਆ। 300 ਮੀਟਰ ਡੂੰਘੀ ਖੱਡ ਵਿਚ ਇਕ ਜੀਪ ਡਿੱਗ ਗਈ। ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਤਿੰਨੇ ਨੌਜਵਾਨ ਮਨਾਲੀ ਵਿੱਚ ਖੋਆ ਪਨੀਰ ਸਪਲਾਈ ਕਰਕੇ ਪੰਜਾਬ ਪਰਤ ਰਹੇ ਸਨ।

ਇਹ ਵੀ ਪੜ੍ਹੋ: Derabassi News: ਡੇਰਾਬੱਸੀ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ 2 ਸਾਲਾ ਬੱਚੀ ਦੀ ਹੋਈ ਮੌਤ  

ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਡ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ 'ਚ ਟੀਮ ਮੌਕੇ 'ਤੇ ਰਵਾਨਾ ਕੀਤੀ ਗਈ। ਲਾਸ਼ਾਂ ਡੂੰਘੇ ਚਿੱਕੜ ਵਿੱਚ ਫਸੀਆਂ ਹੋਈਆਂ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਓ ਬਿਸਕੁਟ ਕੇਕ  

ਮ੍ਰਿਤਕਾਂ ਦੀ ਪਛਾਣ ਡਰਾਈਵਰ ਬਸ਼ੀਰ ਅਲੀ (23) ਪੁੱਤਰ ਭੀਲੋ ਵਾਸੀ ਵੈਰਾਮਪੁਰ ਜ਼ਿਲਾ ਰੋਪੜ ਪੰਜਾਬ, ਸਲੀਮ ਪੁੱਤਰ ਅਲੀ ਹੁਸੈਨ ਵਾਸੀ ਪਿੰਜੌਰ, ਹਰਿਆਣਾ ਅਤੇ ਆਜ਼ਮ ਪੁੱਤਰ ਸ਼ਰਾਫਤ ਅੰਸਾਰੀ ਵਾਸੀ ਜੌੜੇਡਾ ਜ਼ਿਲਾ ਰੁੜਕੀ ਵਜੋਂ ਹੋਈ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਿੰਨੋਂ ਨੌਜਵਾਨ ਖੋਆ ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੇ ਨੌਜਵਾਨ ਮਨਾਲੀ 'ਚ ਰਸਦ ਦੇਣ ਤੋਂ ਬਾਅਦ ਜੀਪ 'ਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਬਜੌਰਾ ਵਿੱਚ ਸਪਲਾਈ ਦਿੱਤੀ। ਉਥੋਂ ਰੋਪੜ ਪਰਤ ਰਹੇ ਸਨ। ਸ਼ਾਮ 7 ਵਜੇ ਦੇ ਕਰੀਬ ਜੀਪ ਬੇਕਾਬੂ ਹੋ ਕੇ ਟਿਹਰੀ ਨੇੜੇ ਮਰੋਗੀ ਵਿੱਚ ਖੱਡ ਵਿੱਚ ਜਾ ਡਿੱਗੀ। ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।

ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਦਾ ਜ਼ੋਨਲ ਹਸਪਤਾਲ ਮੰਡੀ ਵਿੱਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੋ ਸਕਦਾ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਮਿਲੇ ਵਾਹਨ ਦੇ ਦਸਤਾਵੇਜ਼ਾਂ ਅਨੁਸਾਰ ਜੀਪ (ਪੀ.ਬੀ.12 ਕਿਊ-9033) ਰੋਪੜ ਨਿਵਾਸੀ ਜਸਵੀਰ ਸਿੰਘ ਦੇ ਨਾਮ 'ਤੇ ਹੈ।

(For more news apart from '3 youths of Punjab died in Himachal News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement