
Jagjit Singh Dallewal News: ਸਵੇਰੇ ਗੁਪਤ ਤੌਰ 'ਤੇ ਜਲੰਧਰ ਛਾਉਣੀ (ਆਰਮੀ ਏਰੀਆ) ਸਥਿਤ ਪੀਡਬਲਯੂਡੀ ਰੈਸਟ ਹਾਊਸ ਤੋਂ ਕੀਤਾ ਗਿਆ ਸ਼ਿਫਟ
Jagjit Singh Dallewal shifted from Jalandhar: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਯਾਨੀ ਐਤਵਾਰ ਸਵੇਰੇ ਗੁਪਤ ਤੌਰ 'ਤੇ ਜਲੰਧਰ ਛਾਉਣੀ (ਆਰਮੀ ਏਰੀਆ) ਸਥਿਤ ਪੀਡਬਲਯੂਡੀ ਰੈਸਟ ਹਾਊਸ ਤੋਂ ਪਟਿਆਲਾ ਦੇ ਪਾਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਡੱਲੇਵਾਲ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਿਸ ਪਹਿਲਾਂ ਉਨ੍ਹਾਂ ਨੂੰ ਜਲੰਧਰ ਦੇ ਪਿਮਸ ਹਸਪਤਾਲ ਲੈ ਗਈ ਅਤੇ ਫਿਰ ਮੀਡੀਆ ਦੇ ਇਕੱਠ ਨੂੰ ਦੇਖਦਿਆਂ ਉਨ੍ਹਾਂ ਨੂੰ ਕਿਸਾਨ ਛਾਉਣੀ ਦੇ ਅੰਦਰ ਸਥਿਤ ਪੀਡਬਲਯੂਡੀ ਰੈਸਟ ਹਾਊਸ 'ਚ ਭੇਜ ਦਿੱਤਾ ਗਿਆ।
ਤਿੰਨ ਦਿਨ ਉਕਤ ਰੈਸਟ ਹਾਊਸ 'ਚ ਰਹਿਣ ਤੋਂ ਬਾਅਦ ਅੱਜ ਸਵੇਰੇ ਡੱਲੇਵਾਲ ਨੂੰ ਬਿਨਾਂ ਕਿਸੇ ਦੀ ਜਾਣਕਾਰੀ ਦੇ ਪਾਰਕ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ | ਹਾਲਾਂਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।