Batala News : ਖੜ੍ਹੀ ਕਾਰ ’ਚ ਟਰੱਕ ਨੇ ਪਿਛਿਉਂ ਮਾਰੀ ਟੱਕਰ, ਨੌਜਵਾਨ ਦੀ ਮੌਤ
Published : Mar 23, 2025, 11:51 am IST
Updated : Mar 23, 2025, 11:51 am IST
SHARE ARTICLE
Truck hits parked car in Batala, youth dies Latest News in Punjabi
Truck hits parked car in Batala, youth dies Latest News in Punjabi

Batala News : ਇਕਲੌਤੇ ਪੁੱਤ ਦੀ ਬੇਦਰਦ ਮੌਤ ਨਾਲ ਪਰਵਾਰ ਵਿਚ ਛਾਇਆ ਮਾਤਮ

Truck hits parked car in Batala, youth dies Latest News in Punjabi : ਬਟਾਲਾ ਦੇ ਕਾਹਨੂੰਵਾਨ ਛੰਭ ਖੇਤਰ ਦੇ ਪਿੰਡ ਗੁੰਨੋਪੁਰ ਸੈਦੋਵਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਅਪਣੀ ਭੈਣ ਨੂੰ ਦਿੱਲੀ ਏਅਰਪੋਰਟ ਲੈ ਕੇ ਜਾ ਰਿਹਾ ਸੀ ਕਿ ਸ਼ੰਭੂ ਬੈਰੀਅਰ ਨੇੜੇ ਖ਼ਤਰਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।

ਮਰਹੂਮ ਮਨਿੰਦਰ ਸਿੰਘ ਦੇ ਪਰਵਾਰ ਦੇ ਮੈਂਬਰਾਂ ਅਤੇ ਸਰਪੰਚ ਗੁਰਮੁਖ ਸਿੰਘ ਵਜੀਰ ਨੇ ਦਸਿਆ ਕਿ ਮਨਿੰਦਰ ਸਿੰਘ ਦੀ ਭੈਣ ਦੀ ਦਿੱਲੀ ਤੋਂ ਕੈਨੇਡਾ ਲਈ ਫਲਾਈਟ ਸੀ, ਇਸ ਲਈ ਮਨਿੰਦਰ ਸਿੰਘ ਅਪਣੀ ਭੈਣ ਅਤੇ ਭੈਣ ਦੇ ਸਹੁਰੇ ਪਰਵਾਰ ਸਮੇਤ ਦਿੱਲੀ ਲਈ ਰਵਾਨਾ ਹੋਇਆ ਸੀ, ਜਦੋਂ ਉਹ ਸ਼ੰਬੂ ਬੈਰੀਅਰ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਮੂਹਰੇ ਟੋਲ ’ਤੇ ਇਕ ਟਰੱਕ ਖੜ੍ਹਾ ਸੀ।

ਮਨਿੰਦਰ ਸਿੰਘ ਦੀ ਕਾਰ ਵੀ ਟਰੱਕ ਦੇ ਮਗਰ ਖੜ੍ਹੀ ਹੋ ਗਈ ਤੇ ਇਸ ਤੋਂ ਇਲਾਵਾ ਇਕ ਦੋ ਗੱਡੀਆਂ ਹੋਰ ਉਸ ਦੇ ਪਿੱਛੇ ਖੜ੍ਹੀਆਂ ਹੋ ਗਈਆਂ। ਇਸ ਦੌਰਾਨ ਪਿਛਿਉਂ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਇਨ੍ਹਾਂ ਖੜ੍ਹੀਆਂ ਕਾਰਾਂ ’ਚ ਆ ਵੱਜਾ, ਜਿਸ ਕਾਰਨ ਮਨਿੰਦਰ ਸਿੰਘ, ਜਿਸ ਕਾਰ ਵਿਚ ਸਵਾਰ ਸੀ ਉਹ ਮੂਹਰੇ ਖੜ੍ਹੇ ਟਰੱਕ ਹੇਠ ਧੱਸ ਜਾਣ ਕਾਰਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। 

ਇਸ ਹਾਦਸੇ ਦੌਰਾਨ ਮਨਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਤੋਂ ਇਲਾਵਾ ਇਕ ਔਰਤ ਸਵਾਰੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement