
ਮਾਂ ਊਸਾ ਦੇ ਬਿਆਨਾਂ ਅਨੁਸਾਰ ਉਹ ਸਵੇਰੇ 5 ਵਜੇ ਸੈਰ ਕਰਨ ਘਰੋਂ ਬਾਹਰ ਗਈ ਸੀ ਜਦੋਂ ਉਹ ਤਕਰੀਬਨ ਸਾਢੇ 5 ਵਜੇ ਘਰ ਵਾਪਿਸ ਆਈ ਤਾਂ ਦੇਖਿਆ
ਬਟਾਲਾ, 23 ਅਪ੍ਰੈਲ, (ਗੋਰਾਇਆ/ਰਿੰਕੂ ਰਾਜਾ) ਜਾਣਕਾਰੀ ਦਿੰਦੇ ਐੱਸ. ਐੱਚ.ਓ ਪਰਮਜੀਤ ਸਿੰਘ ਥਾਣਾ ਸਿਵਲ ਲਾਈਨ ਬਟਾਲਾ ਨੇ ਦੱਸਿਆ ਕਿ ਲੜਕੀ ਸੁਨੀਤਾ (ਕਾਲਪਨਿਕ ਨਾਮ) ਉਮਰ (9) ਪੁੱਤਰੀ ਸਵਰਗਵਾਸੀ ਅਮਰਜੀਤ ਮਾਂ ਊਸਾ ਵਾਸੀ ਅਜੀਤ ਨਗਰ ਬਟਾਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੀ ਮਾਂ ਊਸਾ ਦੇ ਬਿਆਨਾਂ ਅਨੁਸਾਰ ਉਹ ਸਵੇਰੇ 5 ਵਜੇ ਸੈਰ ਕਰਨ ਘਰੋਂ ਬਾਹਰ ਗਈ ਸੀ ਜਦੋਂ ਉਹ ਤਕਰੀਬਨ ਸਾਢੇ 5 ਵਜੇ ਘਰ ਵਾਪਿਸ ਆਈ ਤਾਂ ਦੇਖਿਆ ਕਿ ਨਿਸ਼ਾਨ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਤੇਲੀਵਾਲ ਬਟਾਲਾ ਜੋ ਉਸਦੀ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਅਤੇ ਮੈਨੂੰ ਦੇਖਕੇ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਊਸਾ ਦੇ ਬਿਆਨਾਂ ਤੇ ਆਧਾਰ ਤੇ ਮੁਕੱਦਮਾ ਨੰ. 85ਧਾਰਾ ਆਈ.ਪੀ.ਸੀ 376, 511, 354 , 8 ਚਿਲਡਰੰਨ ਐਕਟ ਦੇ ਅਧਾਰ ਤੇ ਪਰਚਾ ਦਰਜ ਕਰਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।