ਡਾ. ਰਾਜ ਕੁਮਾਰ ਵਲੋਂ ਮੰਡੀ 'ਚ ਮੰਜੀ ਮੁਹਿੰਮ ਦਾ ਆਗ਼ਾਜ਼
Published : Apr 23, 2020, 11:06 pm IST
Updated : Apr 23, 2020, 11:06 pm IST
SHARE ARTICLE
Mandi
Mandi

ਡਾ. ਰਾਜ ਕੁਮਾਰ ਵਲੋਂ ਮੰਡੀ 'ਚ ਮੰਜੀ ਮੁਹਿੰਮ ਦਾ ਆਗ਼ਾਜ਼

ਹੁਸ਼ਿਆਰਪੁਰ, 23 ਅਪ੍ਰੈਲ (ਥਾਪਰ): ਕੋਰੋਨਾ ਵਾਇਰਸ ਕਾਰਨ ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ ਪਰ ਪੰਜਾਬ ਸਰਕਾਰ ਦੁਆਰਾ ਅਨਾਜ ਦੀਆਂ ਮੰਡੀਆਂ ਖੋਲ੍ਹਣ ਤੇ ਹੁਣ ਹੌਲੀ-ਹੌਲੀ ਮੰਡੀਆਂ ਵਿਚ ਹਲਚਲ ਤੇਜ਼ ਹੋ ਗਈ ਹੈ। ਅੱਜ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਚੱਬੇਵਾਲ-ਜਿਆਣ ਦੀ ਮੰਡੀ 'ਚ ਅਪਣੀ ਵਿਲੱਖਣ ਮੁਹਿੰਮ ਮੰਡੀ 'ਚ ਮੰਜੀ ਦੀ ਸ਼ੁਰੂਆਤ ਕੀਤੀ। ਤਿੰਨ ਸਾਲਾਂ ਤੋਂ ਹਰ ਸੀਜਨ ਵਿਚ ਉਹ ਮੰਡੀ ਵਿਚ ਇਸ ਮੁਹਿੰਮ ਨੂੰ ਚਲਾਉਂਦੇ ਹਨ।

ਇਸ ਤਹਿਤ ਮੰਡੀ ਵਿਚ ਆਮ ਸਹੂਲਤਾਂ ਦੇ ਨਾਲ-ਨਾਲ ਉਹ ਫ਼ਾਇਰ ਬ੍ਰਿਗੇਡ ਦਾ ਵੀ ਇੰਤਜਾਮ ਕਰਦੇ ਹਨ ਅਤੇ ਐਂਬੂਲੈਂਸ ਵੀ ਹਰ ਸਮੇਂ ਉਪਲਬਧ ਰਹਿੰਦੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਵਜੋਂ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ। ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਬੈਠਣ ਲਈ ਪਿਛਲੇ ਸਾਲਾਂ ਵਿਚ ਮੰਜੀਆਂ ਕੁਰਸੀਆਂ ਵੀ ਰਖਵਾਉਂਦੇ ਸਨ ਪਰ ਇਸ ਵਾਰ ਕੋਵਿਡ-19 ਕਾਰਨ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਲਈ ਕੁਰਸੀਆਂ, ਪੀੜ੍ਹੀਆਂ ਤੇ ਪੱਖੀਆਂ ਉਪਲਬਧ ਕਰਵਾਈਆਂ ਗਈਆ ਹਨ।jailjail


ਇਸ ਮੌਕੇ ਡਾ. ਰਾਜ ਨੇ ਮੰਡੀ ਵਿਚ ਪਹੁੰਚੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਕਿਹਾ ਕਿ ਕਿਸੇ ਵੀ ਤਰਾਂ ਦੀ ਕੋਈ ਵੀ ਸਮੱਸਿਆ ਆਉਣ 'ਤੇ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਕੋਵਿਡ-19 ਦੇ ਚਲਦਿਆਂ ਕੀਤੇ ਗਏ ਪ੍ਰਬੰਧਾਂ ਦਾ ਵੀ ਡਾ. ਰਾਜ ਨੇ ਜਾਇਜ਼ਾ ਲਿਆ ਅਤੇ ਮੰਡੀ ਵਿਚ ਆ ਰਹੇ ਸਾਰੇ ਸੱਜਣਾਂ, ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਬਣਾਏ ਗਏ ਨਿਯਮਾਂ ਦਾ ਪਾਲਣ ਕਰ ਕੇ ਅਪਣੀ ਸੁਰੱਖਿਆ ਯਕੀਨੀ ਬਨਾਉਣ। ਮੰਡੀ ਵਿਚ ਇਕ ਸੈਨੇਟਾਈਜ਼ਰ ਮਸ਼ੀਨ ਵੀ ਰੱਖੀ ਗਈ ਹੈ ਜਿਸ ਨਾਲ ਥੋੜੇ-ਥੋੜੇ ਅੰਤਰਾਲ 'ਤੇ ਮੰਡੀ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਡਾਕਟਰੀ ਟੀਮ ਵੀ ਮੰਡੀ ਵਿਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦਾ ਸਮੇਂ-ਸਮੇਂ ਚੈੱਕਅਪ ਕਰਦੀ ਰਹੇਗੀ। ਇਸ ਮੌਕੇ ਐਸ.ਐਮ.ਓ. ਡਾ. ਸੁਨੀਲ ਅਹੀਰ, ਡਾ. ਹਿਮਾਨੀ, ਡਾ. ਪੰਕਜ ਸ਼ਿਵ ਸੁੱਚਾ ਸਿੰਘ ਸੈਕਟਰੀ ਮੰਡੀ ਬੋਰਡ ਢਿੱਲੋਂ ਸੁਪਰਵਾਈਜ਼ਰ ਮਾਰਕੀਟ ਕਮੇਟੀ ਡਾ. ਪਾਲ, ਸ਼ਿਵਰੰਜਨ ਸਿੰਘ ਰੋਮੀ, ਡਾ. ਅਨਿਲ, ਕਾਮਰੇਡ ਸੰਤੋਖ ਸਿੰਘ, ਰਣਵੀਰ ਸਿੰਘ, ਦਿਲਬਾਗ ਸਿੰਘ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement