
ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੀਨ 'ਚ 2 ਕੰਪਨੀਆਂ ਨੂੰ 1.10
ਚੰਡੀਗੜ੍ਹ, 22 ਅਪ੍ਰੈਲ : ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਚੀਨ 'ਚ 2 ਕੰਪਨੀਆਂ ਨੂੰ 1.10 ਲੱਖ ਟੈਸਟਿੰਗ ਕਿੱਟਾਂ ਭੇਜਣ ਦੇ ਆਰਡਰ ਦਿਤੇ ਗਏ ਸਨ, ਜੋ ਹੁਣ ਰੱਦ ਕਰ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਦਖਣੀ ਕੋਰੀਆ ਤੋਂ 1 ਲੱਖ ਕਿੱਟਾਂ ਨੂੰ ਮੰਗਵਾਉਣ ਲਈ ਨਵੇਂ ਆਦੇਸ਼ ਦਿਤੇ ਹਨ, ਜਿਨ੍ਹਾਂ ਵਿਚੋਂ ਸਾਨੂੰ 25,000 ਕਿੱਟਾਂ ਮਿਲ ਚੁੱਕੀਆਂ ਹਨ। ਚੀਨ ਦੀਆਂ ਕਿੱਟਾਂ ਦੇ ਮੁਕਾਬਲੇ ਇਨ੍ਹਾਂ ਕਿੱਟਾਂ ਦੀ ਕੀਮਤ ਅੱਧੀ ਹੈ।
ਅਨਿਲ ਵਿਜ ਨੇ ਟਵੀਟ ਕਰਦਿਆਂ ਕਿਹਾ ਕਿ ਕੋਵਿਡ-19 ਕੇਸਾਂ ਦੇ ਦੁਗਣੇ ਹੋਣ ਦੀ ਦਰ ਹਰਿਆਣਾ ਵਿੱਚ ਕੌਮੀ ਪੱਧਰ 'ਤੇ 7.5 ਦਿਨ ਦੇ ਮੁਕਾਬਲੇ 13.15 ਦਿਨ ਹੈ। ਸਾਡੀ ਠੀਕ ਹੋਣ ਦੀ ਦਰ 56.7 ਫ਼ੀ ਸਦੀ ਹੈ, ਜਦਕਿ ਇਹ ਪੂਰੇ ਭਾਰਤ ਵਿਚ 16.38 ਫ਼ੀ ਸਦੀ (ਔਸਤਨ) ਹੈ। ਇਸ ਦੇ ਨਾਲ ਹੀ ਹਰਿਆਣਾ 'ਚ ਪ੍ਰਤੀ ਮਿਲੀਅਨ ਆਬਾਦੀ 'ਤੇ ਟੈਸਟ ਦੀ ਦਰ ਦੇਸ਼ 'ਚ 304 ਦੇ ਮੁਕਾਬਲੇ 548 ਹੈ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ 'ਚ ਤੇਜ਼ੀ ਨਾਲ ਹਾਲਾਤ ਠੀਕ ਹੋ ਰਹੇ ਹਨ। ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਸੂਬੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ।
(ਏਜੰਸੀ)