ਜਲੰਧਰ ’ਚ ਜੀ.ਐਸ.ਟੀ. ਐਡੀਸ਼ਨਲ ਕਮਿਸ਼ਨਰ ਦੇ ਘਰ ਵਿਜੀਲੈਂਸ ਦਾ ਛਾਪਾ
Published : Apr 23, 2021, 12:11 am IST
Updated : Apr 23, 2021, 12:11 am IST
SHARE ARTICLE
image
image

ਜਲੰਧਰ ’ਚ ਜੀ.ਐਸ.ਟੀ. ਐਡੀਸ਼ਨਲ ਕਮਿਸ਼ਨਰ ਦੇ ਘਰ ਵਿਜੀਲੈਂਸ ਦਾ ਛਾਪਾ

ਜਲੰਧਰ, 22 ਅਪ੍ਰੈਲ (ਪ.ਪ.) : ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਨੇ ਜੀਐਸਟੀ ਐਡੀਸ਼ਨਲ ਕਮਿਸ਼ਨਰ ਵੀ.ਕੇ. ਵਿਰਦੀ ਦੇ ਗੋਵਿੰਦ ਨਗਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ੀ ਜੀ.ਐਸ.ਟੀ. ਕਮਿਸ਼ਨਰ ਵੀ.ਕੇ. ਵਿਰਦੀ ਜੋ ਇਸ ਸਮੇਂ ਫ਼ਰਾਰ ਹਨ, ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਵਿਜੀਲੈਂਸ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ। ਟੀਮ ਨੇ ਕੋਠੀ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ। 
ਜੀ.ਐਸ.ਟੀ. ਐਡੀਸ਼ਨਲ ਕਮਿਸ਼ਨਰ ਵੀ.ਕੇ. ਵਿਰਦੀ ਵਿਰੁਧ ਪੰਜਾਬ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਵਿਰਦੀ ਫ਼ਰਾਰ ਦਸਿਆ ਜਾ ਰਿਹਾ ਸੀ ਪਰ ਵਿਜੀਲੈਂਸ ਦੀ ਟੀਮ ਨੂੰ ਖ਼ਬਰ ਮਿਲੀ ਸੀ ਕਿ ਵੀ.ਕੇ. ਵਿਰਦੀ ਜਲੰਧਰ ਸਥਿਤ ਅਪਣੇ ਘਰ ’ਚ ਹਨ। ਵਿਜੀਲੈਂਸ ਦੇ ਡੀ.ਐਸ.ਪੀ. ਦਲਬੀਰ ਸਿੰਘ ਕਿਹਾ ਕਿ ਵਿਰਦੀ ਦੀ ਗ੍ਰਿਫ਼ਤਾਰੀ ਲਈ ਇਹ ਰੇਡ ਕੀਤੀ ਗਈ ਹੈ ਪਰ ਉਨ੍ਹਾਂ ਦੇ ਪਰਵਾਰ ਵਾਲੇ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਅਜੇ ਤਕ ਇਹ ਕੋਠੀ ਦੇ ਬਾਹਰ ਖੜੇ ਹਨ। 
ਵਿਜੀਲੈਂਸ ਨੂੰ ਪੁਖ਼ਤਾ ਜਾਣਕਾਰੀ ਸੀ ਕਿ ਵਿਰਦੀ ਇਸ ਸਮੇਂ ਅਪਣੇ ਘਰ ’ਚ ਹੀ ਮੌਜੂਦ ਹੈ। ਵਿਰਦੀ ਸਣੇ ਹੋਰ ਉੱਚ ਅਧਿਕਾਰੀਆਂ ਵਿਰੁਧ ਮੋਹਾਲੀ ’ਚ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮੋਹਾਲੀ ਸਮੇਤ ਜਲੰਧਰ ਦੀ ਵਿਜੀਲੈਂਸ ਟੀਮ ਅਤੇ ਲੋਕਲ ਪੁਲਿਸ ਨੇ ਵਿਰਦੀ ਦੇ ਘਰ ’ਚ ਰੇਡ ਕੀਤੀ। 
ਫ਼ੋਟੋ : ਜਲੰਧਰ ਰੇਡ 1, 2
 

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement