ਖ਼ਾਲੀ ਆਕਸੀਜਨ ਟੈਂਕਰਾਂ ਨੂੰ ਮੁੜ ਭਰਨ ਲਈ ਵਾਪਸ ਲਿਆਏਗੀ ਹਵਾਈ ਫ਼ੌਜ
Published : Apr 23, 2021, 11:59 pm IST
Updated : Apr 23, 2021, 11:59 pm IST
SHARE ARTICLE
image
image

ਖ਼ਾਲੀ ਆਕਸੀਜਨ ਟੈਂਕਰਾਂ ਨੂੰ ਮੁੜ ਭਰਨ ਲਈ ਵਾਪਸ ਲਿਆਏਗੀ ਹਵਾਈ ਫ਼ੌਜ

ਮੁੰਬਈ, 23 ਅਪ੍ਰੈਲ : ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸ਼ੁਕਰਵਾਰ ਨੂੰ ਦਸਿਆ ਕਿ ਆਕਸੀਜਨ ਦੀ ਸਪਲਾਈ ’ਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਦੇ ਟੀਚੇ ਨਾਲ ਹਸਪਤਾਲਾਂ ਤੋਂ ਖ਼ਾਲੀ ਹੋਏ ‘ਆਕਸੀਜਨ’ ਦੇ ਟੈਂਕਰਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਤੋਂ ਪਲਾਂਟਾਂ ਤਕ ਪਹੁੰਚਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਮੁੜ ਭਰਿਆ ਜਾ ਸਕੇ। ਉਨ੍ਹਾਂ ਦਸਿਆ ਕਿ ਇਸ ਕੰਮ ਲਈ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਦੇਸ਼ ’ਚ ਕੋਵਿਡ-19 ਦੇ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਆਨਲਾਈਨ ਬੈਠਕ ’ਚ ਹਿੱਸਾ ਲੈਣ ਤੋਂ ਬਾਅਦ ਟੋਪੇ ਨੇ ਉਕਤ ਗੱਲ ਕਹੀ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘‘ਆਕਸੀਜਨ ਲੈ ਕੇ ਆ ਰਹੀਆਂ ਟਰੇਨਾਂ ਨੂੰ ਮਹਾਰਾਸ਼ਟਰ ਪਹੁੰਚਣ ’ਚ ਸਮਾਂ ਲਗੇਗਾ ਪਰ ਸਮੇਂ ਬਚਾਉਣ ਦੇ ਟੀਚੇ ਨਾਲ, ਖ਼ਾਲੀ ਟੈਂਕਰਾਂ ਨੂੰ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਵਾਪਸ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਦੀ ਬੈਠਕ ’ਚ ਲਿਆ ਗਿਆ।’’ ਤਰਲ ਮੈਡੀਕਲ ਆਕਸੀਜਨ ਨਾਲ ਭਰੇ ਟੈਂਕਰਾਂ ਨੂੰ ਲੈ ਕੇ ਵਿਸ਼ੇਸ਼ ‘ਆਕਸੀਜਨ ਐਕਸਪ੍ਰੈਸ’ ਵੀਰਵਾਰ ਨੂੰ ਹੀ ਵਿਸ਼ਾਖਾਪਟਨਮ ਤੋਂ ਮਹਾਰਾਸ਼ਟਰ ਲਈ ਰਵਾਨਾ ਹੋ ਗਈ ਹੈ। ਟੋਪੇ ਨੇ ਕਿਹਾ,‘‘ਮਹਾਰਾਸ਼ਟਰ ’ਚ ਫਲਿਹਾਲ ਕਰੀਬ 7 ਲੱਖ ਲੋਕਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ। ਆਮ ਤੌਰ ’ਤੇ ਕੁਲ ਮਰੀਜ਼ਾਂ ਦੇ 10 ਫ਼ੀ ਸਦੀ ਮਾਮਲੇ ਵਿਗੜਦੇ ਹਨ ਅਤੇ ਗੰਭੀਰ ਸਥਿਤ ’ਚ ਪਹੁੰਚਦੇ ਹਨ। ਸਾਡੀ ਮੰਗ ਹੀ ਹੈ ਕਿ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਉਸੇ ਅਨੁਪਾਤ ’ਚ ਹੋਣੀ ਚਾਹੀਦੀ ਹੈ।’’     (ਏਜੰਸੀ)
 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement