
ਦਿੱਲੀ ’ਚ ਕੋਵਿਡ-19 ਦੇ 965 ਨਵੇਂ ਮਾਮਲੇ ਇਕ ਸੰਕ੍ਰਿਮਤ ਦੀ ਮੌਤ
ਨਵੀਂ ਦਿੱਲੀ, 22 ਅਪ੍ਰੈਲ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ ਦਿਨ ਵਿਚ ਕੋਵਿਡ-19 ਦੇ 965 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸੰਕ੍ਰਮਣ ਦਰ 4.71 ਫ਼ੀ ਸਦੀ ਰਹੀ। ਦਿੱਲੀ ’ਚ ਸੰਕਰਮਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦਿੱਲੀ ਦੇ ਸਿਹਤ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਵਿਭਾਗ ਵਲੋਂ ਸਾਝਾ ਕੀਤੇ ਅੰਕੜਿਆਂ ਅਨੁਸਾਰ ਸ਼ਹਿਰ ’ਚ ਇਕ ਦਿਨ ਪਹਿਲਾਂ 20480 ਨਮੂਨਿਆਂ ਦੀ ਜਾਂਚ ਕੀਤੀ ਗਈ। ਬੁੱਧਵਾਰ ਨੂੰ ਰਾਜਧਾਨੀ ’ਚ ਸੰਕਰਮਣ ਦੇ 1009 ਮਾਮਲੇ ਸਾਹਮਣੇ ਆਏ ਸਨ, ਜੋ 10 ਫ਼ਰਵਰੀ ਤੋਂ ਬਾਅਦ ਸਭ ਤੋਂ ਵਧ ਸਨ। ਬੁੱਧਵਾਰ ਨੂੰ ਇਕ ਸੰਕ੍ਰਿਮਤ ਵਿਅਕਤੀ ਦੀ ਮੌਤ ਹੋ ਗਈ।
ਪਿਛਲੇ ਕੁਝ ਦਿਨਾਂ ਤੋਂ ਦਿੱਲੀ ’ਚ ਸੰਕਰਮਣ ਤੇ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਇਲਾਜ ਅਧੀਨ ਮਰੀਜ਼ਾਂ ਦੀ ਵਿਣਤੀ ਵੀ 11 ਅਪ੍ਰੈਲ ਨੂੰ 601 ਤੋਂ ਵਧ ਕੇ ਹੁਣ 2970 ਪਹੁੰਚ ਗਈ ਹੈ। ਅੰਕੜਿਆਂ ਮੁਤਾਬਿਕ ਹਸਪਤਾਲ ਵਿਚ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਦਰ ਅਜੇ ਘੱਟ ਹੈ ਅਤੇ ਕੁਲ ਇਲਾਜ ਅਧੀਨ ਮਰੀਜ਼ਾਂ ’ਚੋਂ ਤਿੰਨ ਫ਼ੀ ਸਦੀ ਤੋਂ ਘੱਟ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦੀ ਲੋੜ ਪੈ ਰਹੀ ਹੈ। (ਪੀਟੀਆਈ)