ਪੁਲਿਸ ਨੇ ਪਿਸਤੌਲ, 3 ਮੈਗਜ਼ੀਨ ਅਤੇ 9 ਰੌਂਦ ਵੀਕੀਤੇ ਬਰਾਮਦ
ਅੰਮ੍ਰਿਤਸਰ : ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ 'ਤੇ ਗੁਰਿੰਦਰ ਪਾਲ ਸਿੰਘ ਨਾਗਰਾ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸੀ.ਆਈ.ਏ.ਸਟਾਫ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF), ਅੰਮ੍ਰਿਤਸਰ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਖ਼ਤਰਨਾਕ ਗੈਗਸਟਰ ਜੱਗੂ ਭਗਵਾਨਪੁਰੀਆਂ ਅਤੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਦਾ ਗੁਰਗਾ ਨਿਤਨ ਨਾਹਰ ਤੇ ਇਸ ਦੇ 2 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਦੋਸ਼ੀਆਂ ਦੀ ਪਛਾਣ ਨਿਤਨ ਨਾਹਰ ਪੁੱਤਰ ਅਸਰੂ ਵਾਸੀ ਮਕਾਨ ਨੰਬਰ 96, ਗਲੀ ਨੰਬਰ 3, ਇੰਦਰਾ ਕਲੋਨੀ, ਝਬਾਲ ਰੋਡ,ਅੰਮ੍ਰਿਤਸਰ, ਰਸ਼ਿਮ ਅਰੋੜਾ ਉਰਫ਼ ਰਿਸ਼ੂ ਪੁੱਤਰ ਜਤਿੰਦਰ ਕੁਮਾਰ ਵਾਸੀ ਮਕਾਨ ਨੰਬਰ 555, ਗਲੀ ਨੰਬਰ 05, ਨਿਊ ਨਹਿਰੂ ਕਲੋਨੀ, ਨੇੜੇ ਬਾਬਾ ਮੀਰ ਸ਼ਾਹ,ਅੰਮ੍ਰਿਤਸਰ ਅਤੇ ਜਸਕਰਨ ਸਿੰਘ ਉਰਫ਼ ਕਰਨ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜਹਾਗੀਰ, ਥਾਣਾ ਗੋਇੰਦਵਾਲ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਪਿਸਤੌਲ, 3 ਮੈਗਜ਼ੀਨ ਅਤੇ 9 ਰੌਂਦ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਵਹੀਕਲ ਟ੍ਰੈਕਿੰਗ ਸਿਸਟਮ : ਲਾਲ ਚੰਦ ਕਟਾਰੂਚੱਕ
ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ, ਅੰਮ੍ਰਿਤਸਰ ਸਿਟੀ ਅਤੇ ਏ.ਜੀ.ਟੀ.ਐਫ਼, ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਸੂਚਨਾਂ ਦੇ ਅਧਾਰ ਤੇ ਹਰ ਪਹਿਲੂ ਤੋਂ ਜਾਂਚ ਕਰ ਕੇ ਯੋਜਨਾਬੱਧ ਤਰੀਕੇ ਨਾਲ ਮਕਬੂਲਪੁਰਾ ਮਹਿਤਾ ਰੋਡ ਤੋਂ ਦੋਸ਼ੀ 1.) ਨਿਤਨ ਨਾਹਰ ਪੁੱਤਰ ਅਸਰੂ ਵਾਸੀ ਮਕਾਨ ਨੰਬਰ 96,ਗਲੀ ਨੰਬਰ 3, ਇੰਦਰਾ ਕਲੋਨੀ, ਝਬਾਲ ਰੋਡ, ਅੰਮ੍ਰਿਤਸਰ, 2) ਰਸ਼ਿਮ ਅਰੋੜਾ ਉਰਫ਼ ਰਿਸ਼ੂ ਪੁੱਤਰ ਜਤਿੰਦਰ ਕੁਮਾਰ ਵਾਸੀ ਮਕਾਨ ਨੰਬਰ 555, ਗਲੀ ਨੰਬਰ 05, ਨਿਊ ਨਹਿਰੂ ਕਲੋਨੀ, ਨੇੜੇ ਬਾਬਾ ਮੀਰ ਸ਼ਾਹ,ਅੰਮ੍ਰਿਤਸਰ ਅਤੇ 3) ਜਸਕਰਨ ਸਿੰਘ ਉਰਫ਼ ਕਰਨ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜਹਾਗੀਰ, ਥਾਣਾ ਗੋਇੰਦਵਾਲ, ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 1 ਪਿਸਟਲ (.32ਬੋਰ), 03 ਮੈਗਜ਼ੀਨ ਅਤੇ 09 ਰੌਂਦ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਦੋਸ਼ੀ ਨਿਤਨ ਨਾਹਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਨੂੰ ਮੁਕੱਦਮਾਂ ਨੰਬਰ 344 ਮਿਤੀ 02-12-2022 ਜੁਰਮ 223, 224 ਭ:ਦ:, ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿੱਚ ਲੋੜੀਦਾ ਸੀ, ਇਹ 02 ਦਸੰਬਰ, 2022 ਨੂੰ ਪੇਸ਼ੀ ਦੌਰਾਨ ਕੋਰਟ ਕੰਪਲੈਕਸ, ਅੰਮ੍ਰਿਤਸਰ ਵਿੱਚੋ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨਿਤਨ ਨਾਹਰ ਜੋ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ (ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ) ਦੇ ਨਾਲ ਫੋਨ ਰਾਂਹੀ ਸੰਪਰਕ ਵਿੱਚ ਸੀ ਤੇ ਇਸ ਦੇ ਕਹਿਣ ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਨਿਤਨ ਨਾਹਰ ਦੇ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਸਿਟੀ ਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਤਲ, ਇਰਾਦਾ ਕਤਲ, ਲੜਾਈ-ਝਗੜੇ, ਡਿਕੈਟੀ, ਅਸਲ ਐਕਟ ਅਧੀਨ 11 ਮੁਕੱਦਮੇਂ ਦਰਜ ਹਨ। ਗ੍ਰਿਫ਼ਦਾਰ ਦੋਸ਼ੀ ਰਿਸ਼ਮ ਅਰੋੜਾ ਦੇ ਖਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ 2 ਮੁਕਦਮੇ ਅੰਮ੍ਰਿਤਤਸਰ ਸਿਟੀ ਤੇ ਤਰਨ-ਤਾਰਨ ਵਿਖੇ ਦਰਜ ਹਨ।