
ਪੁਸਤਕ ਤੋਹਫ਼ੇ ਦੇ ਰੂਪ ਵਿੱਚ ਦੇਣ ਦਾ ਸੱਭਿਆਚਾਰ ਪੈਦਾ ਕਰਨ ਦੀ ਲੋੜ ਦੱਸਿਆ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ (23 ਅਪਰੈਲ) ਵਿਸ਼ਵ ਪੁਸਤਕ ਦਿਵਸ ਮੌਕੇ ਵਧਾਈ ਦਿੰਦਿਆਂ ਪੁਸਤਕ ਤੋਹਫ਼ੇ ਦੇ ਰੂਪ ਵਿੱਚ ਦੇਣ ਦਾ ਸੱਭਿਆਚਾਰ ਪੈਦਾ ਕਰਨ ਦੀ ਲੋੜ ਦੱਸਿਆ ਹੈ।
ਮੀਤ ਹੇਅਰ ਨੇ ਟਵੀਟ ਕੀਤਾ ਹੈ, “ਅੱਜ ਵਿਸ਼ਵ ਪੁਸਤਕ ਦਿਵਸ ਮੌਕੇ ਸਮੂਹ ਲੇਖਕਾਂ ਤੇ ਪਾਠਕਾਂ ਨੂੰ ਵਧਾਈ ਦਿੰਦਾ ਹਾਂ। ਪੁਸਤਕ ਇਨਸਾਨ ਦਾ ਉਹ ਗਹਿਣਾ ਹੈ ਜੋ ਉਸ ਦੇ ਸਖਸ਼ੀਅਤ ਨੂੰ ਸਭ ਤੋਂ ਵੱਧ ਨਿਖਾਰਦਾ ਹੈ। ਪੁਸਤਕਾਂ ਤਾਉਮਰ ਸਾਡੀ ਅਗਵਾਈ ਕਰਦੀਆਂ ਹਨ। ਸਮਾਂ ਮਿਲਣ ਉਤੇ ਕਿਤਾਬਾਂ ਪੜ੍ਹਨਾ ਮੇਰਾ ਸ਼ੌਕ ਹੈ। ਪੁਸਤਕਾਂ ਤੋਹਫ਼ੇ ਦੇ ਰੂਪ ਵਿੱਚ ਦੇਣ ਦਾ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ।”