ਲੁਧਿਆਣਾ 'ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਕਹਿੰਦੀ, ''ਸ਼ਰਾਬ ਪੀ ਕੇ ਰਹਿੰਦਾ ਸੀ ਲੜਦਾ''

By : GAGANDEEP

Published : Apr 23, 2023, 2:46 pm IST
Updated : Apr 23, 2023, 2:46 pm IST
SHARE ARTICLE
photo
photo

ਮ੍ਰਿਤਕ ਦੇ ਸਰੀਰ 'ਤੇ ਪਏ ਨਿਸ਼ਾਨ ਨਾਲ ਲੱਗਾ ਕਤਲ ਦਾ ਪਤਾ

 

 ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪਤੀ ਜ਼ਿਆਦਾ ਸ਼ਰਾਬ ਪੀਂਦਾ ਸੀ, ਜਿਸ ਕਾਰਨ ਉਹ ਲੜਦਾ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਜਗਰਾਉਂ ਦੇ ਰਾਏਕੋਟ ਨੇੜੇ ਕਲਿਆਣੀ ਹਸਪਤਾਲ ਖੇਤਰ ਦੇ ਵਾਸੀ ਪ੍ਰਕਾਸ਼ ਸਿੰਘ ਉਰਫ਼ ਸੋਨੀ ਵਜੋਂ ਹੋਈ ਹੈ। ਦੋਸ਼ੀ ਪਤਨੀ ਦਾ ਨਾਂ ਗੁਰਮੀਤ ਹੈ। ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਦੇ ਭਰਾ ਸੁਖਵਿੰਦਰ ਨੇ ਉਸ ਦੇ ਸਰੀਰ 'ਤੇ ਰੱਸੀ ਦੇ ਨਿਸ਼ਾਨ ਦੇਖੇ।

ਇਹ ਵੀ ਪੜ੍ਹੋ: ਯਾਤਰੀਆਂ ਨੂੰ ਲੈ ਕੇ ਜਾ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਮ੍ਰਿਤਕ ਪ੍ਰਕਾਸ਼ ਸਿੰਘ ਦਾ ਵਿਆਹ ਕਰੀਬ 18 ਸਾਲ ਪਹਿਲਾਂ ਗੁਰਮੀਤ ਕੌਰ ਨਾਲ ਹੋਇਆ ਸੀ। ਪਤੀ-ਪਤਨੀ ਦੀ ਇਕ ਬੇਟੀ ਵੀ ਹੈ, ਜਿਸ ਦੀ ਉਮਰ 16 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਸ਼ਰਾਬ ਪੀ ਕੇ ਆਪਣੀ ਬੇਟੀ ਨਾਲ ਲੜਦਾ ਰਹਿੰਦਾ ਸੀ। ਸ਼ਨੀਵਾਰ ਰਾਤ ਨੂੰ ਵੀ ਜਦੋਂ ਲੜਾਈ ਹੋਈ ਤਾਂ ਬੇਟੀ ਨੇੜੇ ਹੀ ਰਹਿੰਦੀ ਆਪਣੀ ਮਾਸੀ ਦੇ ਘਰ ਚਲੀ ਗਈ। ਇਸ ਝਗੜੇ ਤੋਂ ਬਾਅਦ ਗੁਰਮੀਤ ਕੌਰ ਨੇ ਸ਼ਰਾਬੀ ਹਾਲਤ ਵਿੱਚ ਆਪਣੇ ਪਤੀ ਪ੍ਰਕਾਸ਼ ਸਿੰਗਰ ਸੋਨੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਅਬੋਹਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 30 ਕਿਲੋ ਭੁੱਕੀ ਸਮੇਤ ਕੀਤਾ ਕਾਬੂ 

ਗੁਰਮੀਤ ਕੌਰ ਨੇ ਪਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਕਮੀਜ਼ ਦੇ ਬਟਨ ਫਿਰ ਲਗਾ ਦਿੱਤੇ। ਸਾਰੀ ਰਾਤ ਉਹ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਰਹੀ। ਸਵੇਰੇ ਗੁਰਮੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਬ੍ਰਹਮਪੁਰਾ ਵਿਖੇ ਆਪਣੇ ਪਤੀ ਦੀ ਮੌਤ ਦੀ ਸੂਚਨਾ ਦਿੱਤੀ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਦੀ ਲਾਸ਼ ਨੂੰ ਅਰਥੀ 'ਤੇ ਰੱਖ ਦਿੱਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਆਪਣੇ ਭਰਾ ਦਾ ਮੂੰਹ ਆਖਰੀ ਵਾਰ ਦੇਖਣ ਲੱਗਾ ਤਾਂ ਉਸ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਨਜ਼ਰ ਆਏ। ਨਿਸ਼ਾਨ ਦੇਖ ਕੇ ਸੁਖਵਿੰਦਰ ਸਿੰਘ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਆਈਏ ਇੰਚਾਰਜ ਨਵਦੀਪ ਸਿੰਘ, ਡੀਐਸਪੀ ਸਤਵਿੰਦਰ ਵਰਕ ਅਤੇ ਐਸਐਚਓ ਸਿਟੀ ਹੀਰਾ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਪਤਨੀ ਗੁਰਮੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਕਾਸ਼ ਸਿੰਘ ਅਕਸਰ ਲੜਦਾ ਰਹਿੰਦਾ ਸੀ। ਜਦੋਂ ਉਹ ਸ਼ਰਾਬੀ ਹੁੰਦਾ ਸੀ ਤਾਂ ਉਹ ਲੜਦਾ ਸੀ। ਇਸੇ ਕਾਰਨ ਦੇਰ ਰਾਤ ਤਕਰਾਰ ਕਰਦਿਆਂ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਗੁਰਮੀਤ ਦੇ ਮੂੰਹੋਂ ਇਹ ਸਭ ਸੁਣ ਕੇ ਪੁਲਸ ਨੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement