
ਹਾਦਸਾ ਨਵਾਂਸ਼ਹਿਰ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਟੌਂਸਾ ਨੇੜੇ ਵਾਪਰਿਆ
Angad Saini Accident: ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਉਹ ਮੁਹਾਲੀ ਦੇ ਮੈਕਸ ਹਸਪਤਾਲ 'ਚ ਜ਼ੇਰੇ ਇਲਾਜ ਹਨ। ਹਾਦਸਾ ਨਵਾਂਸ਼ਹਿਰ-ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਟੌਂਸਾ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਅੰਗਦ ਦੀ ਹਾਲਤ ਗੰਭੀਰ ਹੈ। ਘਟਨਾ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਰੇਨ ਦੀ ਮਦਦ ਨਾਲ ਸੜਕ ਕਿਨਾਰੇ ਲਗਾਈ ਗਈ ਹੈ।
ਸੈਣੀ ਫਾਰਚੂਨਰ ਗੱਡੀ 'ਚ ਸਵਾਰ ਹੋ ਕੇ ਨਵਾਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਪਿੰਡ ਟੌਂਸਾ ਵਿਖੇ ਸੜਕ 'ਤੇ ਖੜੀ ਐਂਬੂਲੈਂਸ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਮੁਹਾਲੀ ਦੇ ਮੈਕਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਮਗਰੋਂ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਅਪਣੀ ਫੇਸਬੁੱਕ ਉੱਤੇ ਪੋਸਟ ਪਾ ਕੇ ਉਹਨਾਂ ਦੀ ਸਲਾਮਤੀ ਮੰਗਣ ਵਾਲਿਆਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਬਿਲਕੁਲ ਠੀਕ ਹਨ ਅਤੇ ਕੱਲ੍ਹ ਤੋਂ ਬਾਅਦ ਪਹਿਲਾਂ ਵਾਂਗ ਲੋਕਾਂ ਨੂੰ ਮਿਲਣਗੇ ਉਨ੍ਹਾਂ ਨੂੰ ਡਾਕਟਰਾਂ ਨੇ ਕੱਲ੍ਹ ਦਾ ਦਿਨ ਆਰਾਮ ਕਰਨ ਦੀ ਸਲਾਹ ਦਿਤੀ ਹੈ।
ਸਾਬਕਾ ਵਿਧਾਇਕ ਨੇ ਲਿਖਿਆ, “ਤੁਹਾਡੀਆਂ ਸੱਭ ਦੀਆਂ ਦੁਆਵਾਂ ਸਦਕਾ ਭਿਆਨਕ ਸੜਕ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ। ਮੇਰੇ ਡਰਾਈਵਰ ਅਤੇ ਗੰਨਮੈਨ ਦੇ ਗੰਭੀਰ ਸੱਟਾਂ ਹਨ। ਡਾਕਟਰਾਂ ਨੇ ਕੱਲ੍ਹ ਤਕ ਆਰਾਮ ਕਰਨ ਦੀ ਸਲਾਹ ਦਿਤੀ ਹੈ, ਉਸ ਦੇ ਬਾਅਦ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਮਿਲ ਸਕਾਂਗਾ। ਤੁਹਾਡੇ ਸੱਭ ਦੇ ਫੋਨ, ਮੈਸੇਜ ਅਤੇ ਦੁਆਵਾਂ ਲਈ ਧੰਨਵਾਦ”।