Punjab News : ‘ਆਈ ਐਮ ਸੇਫ਼ਟੀ ਹੀਰੋ’- ਸੜਕ ਹਾਦਸਿਆਂ ’ਚ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ

By : BALJINDERK

Published : Apr 23, 2025, 7:51 pm IST
Updated : Apr 23, 2025, 7:51 pm IST
SHARE ARTICLE
‘ਆਈ ਐਮ ਸੇਫ਼ਟੀ ਹੀਰੋ’- ਸੜਕ ਹਾਦਸਿਆਂ ’ਚ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ
‘ਆਈ ਐਮ ਸੇਫ਼ਟੀ ਹੀਰੋ’- ਸੜਕ ਹਾਦਸਿਆਂ ’ਚ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ

Punjab News : ਸਿੱਖਿਆ ਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਟਰੈਕਟਰ-ਟਰਾਲੀ ਹਾਦਸਿਆਂ ਨੂੰ ਘਟਾਉਣਾ ਹੈ ਸਾਂਝੇਦਾਰੀ ਦਾ ਉਦੇਸ਼ : ADGP ਟ੍ਰੈਫ਼ਿਕ AS ਰਾਏ

Punjab News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸਰਗਰਮ ਪੁਲਿਸਿੰਗ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪੰਜਾਬ ਪੁਲਿਸ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵਿਸ਼ੇਸ਼ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ‘ ਆਈ ਐਮ ਸੇਫ਼ਟੀ ਹੀਰੋ’ ਦੀ ਸ਼ੁਰੁਆਤ ਕੀਤੀ । ਇਹ ਮੁਹਿੰਮ ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੁਆਰਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ।

1

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਨੇ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਖੇਤੀਬਾੜੀ ਵਾਹਨਾਂ, ਖਾਸ ਕਰਕੇ ਟਰੈਕਟਰ-ਟਰਾਲੀਆਂ ਨਾਲ ਸਬੰਧਤ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਰਾਹੀਂ ਨਜਿੱਠਣਾ ਹੈ।

ਇਸ ਦੌਰਾਨ, ਟਰੈਕਟਰ-ਟਰਾਲੀਆਂ ਲਈ ਰਿਫਲੈਕਟਿਵ ਸੁਰੱਖਿਆ ਸਟਿੱਕਰ ਜਾਰੀ ਕੀਤੇ ਗਏ  ਅਤੇ ਨਾਲ ਹੀ ਸਾਲ ਭਰ ਜਾਗਰੂਕਤਾ ਮੁਹਿੰਮਾਂ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਈਸੀ) ਸਮੱਗਰੀ ਵੀ ਪੇਸ਼ ਕੀਤੀ ਗਈ। ਯਾਰਾ ਸਾਊਥ ਏਸ਼ੀਆ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੰਵਰ ਅਤੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ (ਪੀਆਰਐਸਟੀਆਰਸੀ) ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਵੀ ਇਸ ਮੌਕੇ ਮੌਜੂਦ ਸਨ।

ਏਡੀਜੀਪੀ ਨੇ ਕਿਹਾ ਕਿ ਇਹ ਮਟੀਰੀਅਲ ਪੰਜਾਬ ਪੁਲਿਸ ਦੇ ਸਾਰੇ ਜ਼ਿਲਿ੍ਹਆਂ ਅਤੇ ਕਮਿਸ਼ਨਰੇਟਾਂ ਵਿੱਚ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਢਾਂਚਾਗਤ ਪ੍ਰੋਗਰਾਮਿੰਗ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਅਤੇ ਕਮਿਊਨਿਟੀ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਲਈ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ - ਖੰਨਾ ਮੰਡੀ - ਵਿਖੇ ਵੀਰਵਾਰ ਤੋਂ ਤਿੰਨ ਦਿਨਾਂ ਮਾਡਲ ਕਿਸਾਨ ਜਾਗਰੂਕਤਾ ਕੈਂਪ ਸ਼ੁਰੂ ਹੋਵੇਗਾ, ਜਿਸ ਤਹਿਤ ਖੰਨਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਏਅਰ-ਕੂਲਡ ਜਾਗਰੂਕਤਾ ਬੂਥ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਕਲਾਸਰੂਮ-ਸ਼ੈਲੀ ਦੀਆਂ ਸੀਟਾਂ ਹੋਣਗੀਆਂ ਅਤੇ ਘੱਟੋ-ਘੱਟ 10 ਕੇਂਦ੍ਰਿਤ ਜਾਗਰੂਕਤਾ ਸੈਸ਼ਨ ਕਰਵਾਉਣ ਤੋਂ ਇਲਾਵਾ  ਨੁੱਕੜ ਨਾਟਕ, ਸੇਫਟੀ ਗੀਅਰ ਵੰਡ ਅਤੇ ਕਿਸਾਨਾਂ, ਮੰਡੀ ਕਾਮਿਆਂ ਅਤੇ ਟਰਾਂਸਪੋਰਟਰਾਂ ਲਈ ਲਾਈਵ ਪ੍ਰਦਰਸ਼ਨ ਵੀ ਹੋਣਗੇ। ਕੈਂਪ ਦਾ ਉਦਘਾਟਨ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਖੰਨਾ ਜੋਤੀ ਯਾਦਵ ਕਰਨਗੇ।

ਸੜਕ ਸੁਰੱਖਿਆ, ਜੋ ਹੁਣ ਪੰਜਾਬ ਪੁਲਿਸ ਲਈ ਪ੍ਰਮੁੱਖ ਤਰਜੀਹ ਬਣੀ ਹੋਈ ਹੈ, ਦਾ ਹਵਾਲਾ ਦਿੰਦੇ ਹੋਏ, ਏਡੀਜੀਪੀ ਏ.ਐਸ. ਰਾਏ ਨੇ ਕਿਹਾ ਕਿ ਇਹ ਮੁਹਿੰਮ ਰੋਕਥਾਮ ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਸਾਡੇ ਕਿਸਾਨਾਂ ਲਈ ਸਥਾਈ ਵਿਵਹਾਰਕ ਤਬਦੀਲੀ ਅਤੇ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਂਦੀ ਹੈ। ‘‘ਅਜਿਹੀਆਂ ਪਹਿਲਕਦਮੀਆਂ ਕਾਨੂੰਨ ਲਾਗੂ ਕਰਨ ਵਾਲਿਆਂ, ਉਦਯੋਗ ਅਤੇ ਭਾਈਚਾਰੇ ਵਿਚਕਾਰ ਸਹਿਯੋਗ  ਨੂੰ ਦਰਸਾਉਂਦੀਆਂ ਹਨ। ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਸਮੂਹਿਕ ਕਾਰਵਾਈ ਨਾਲ ਬਿਹਤਰ ਅਤੇ ਸਥਾਈ ਨਤੀਜੇ ਸਾਹਮਣੇ ਆਉਣਗੇ। ਇਹ ਮੁਹਿੰਮ ਰੋਕਥਾਮ ਸਿੱਖਿਆ, ਭਾਈਵਾਲਾਂ ਦੀ ਸ਼ਮੂਲੀਅਤ ਅਤੇ ਵਿਵਹਾਰਕ ਤਬਦੀਲੀ ਰਾਹੀਂ ਸੁਰੱਖਿਅਤ ਪੰਜਾਬ ਬਣਾਉਣ ਦੇ ਸਾਡੇ ਸੁਪਨੇ ਨਾਲ ਮੇਲ ਖਾਂਦੀ ਹੈ,’’।

ਅਧਿਕਾਰਤ ਅੰਕੜਿਆਂ ਅਨੁਸਾਰ, 2017 ਤੋਂ 2022  ਦਰਮਿਆਨ, ਪੰਜਾਬ ਵਿੱਚ ਟਰੈਕਟਰ-ਟਰਾਲੀਆਂ ਨਾਲ ਸਬੰਧਤ 2,048 ਸੜਕ ਹਾਦਸੇ ਦਰਜ ਕੀਤੇ ਗਏ, ਜਿਸ ਦੇ ਨਤੀਜੇ ਵਜੋਂ 1,569 ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕਿਸਾਨ ਸਨ। ਇਹ ਘਟਨਾਵਾਂ ਰਾਜ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਦਾ ਲਗਭਗ 5-6 ਫਸੀਦ ਹਨ, ਜਿਸ ਨਾਲ ਪੇਂਡੂ ਸੜਕ ਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਐਮਡੀ ਸੰਜੀਵ ਕੰਵਰ ਨੇ ਕਿਸਾਨਾਂ ਦੀ ਭਲਾਈ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ‘ਆਈ ਐਮ ਏ ਸੇਫਟੀ ਹੀਰੋ’ ਰਾਹੀਂ, ਅਸੀਂ ਜਿੰਦਗੀ ਬਚਾਉਣ ਵਾਲੇ ਗਿਆਨ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਉਨ੍ਹਾ ਕਿਹਾ ,‘‘ਪੰਜਾਬ ਪੁਲਿਸ ਨਾਲ ਸਾਡੀ ਭਾਈਵਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਸੁਨੇਹਾ ਭਾਈਚਾਰੇ ਦੇ ਹਰ ਕੋਨੇ ਤੱਕ ਪਹੁੰਚੇ, ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰੇ ਅਤੇ ਲੰਬੇ ਸਮੇਂ ਦੇ ਵਿਵਹਾਰਕ ਬਦਲਾਅ ਨੂੰ ਉਤਸ਼ਾਹਿਤ ਕਰੇ,’’ ।

ਡਾ. ਨਵਦੀਪ ਅਸੀਜਾ ਨੇ ਕਿਹਾ ਕਿ ਖੰਨਾ ਸਿਰਫ਼ ਸ਼ੁਰੂਆਤ ਹੈ। ਉਨਾਂ ਕਿਹਾ, ‘‘ਸਾਡਾ ਉਦੇਸ਼ ਪੇਂਡੂ ਪੰਜਾਬ ਵਿੱਚ ਇਸ ਮਾਡਲ ਨੂੰ ਹੋਰ ਅੱਗੇ ਵਧਾਉਣਾ ਹੈ, ਸੜਕ ਸੁਰੱਖਿਆ ਵਿੱਚ ਸਥਾਨਕ ਭਾਗੀਦਾਰੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ’’।

ਜ਼ਿਕਰਯੋਗ ਹੈ ਕਿ ਸਟਿੱਕਰ ਮੁਹਿੰਮ ਅਤੇ ਜਾਗਰੂਕਤਾ ਗਤੀਵਿਧੀਆਂ 28 ਅਪ੍ਰੈਲ ਨੂੰ ਕੰਮ ’ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਤੱਕ ਪੰਜਾਬ ਭਰ ਵਿੱਚ ਜਾਰੀ ਰਹਿਣਗੀਆਂ। ਇਸ ਤੋਂ ਬਾਅਦ, ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੇ ਅਧੀਨ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਦੁਆਰਾ ਇੱਕ ਰਾਜ ਵਿਆਪੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਸਕੂਲ, ਮੰਡੀਆਂ ਅਤੇ ਸੰਵੇਦਨਸ਼ੀਲ ਪੇਂਡੂ ਰੂਟ ਸ਼ਾਮਲ ਹੋਣਗੇ।

(For more news apart from  ‘I am Safety Hero’ – Punjab Government’s big step to protect farmers in road accidents News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement