
ਬੀਤੇ ਦਿਨ ਢਾਬਾ ਮਾਲਕ ਦੀ ਬੇਰਹਿਮੀ ਨਾਲ ਕੀਤੀ ਸੀ ਕੁੱਟਮਾਰ, ਇਲਾਜ ਦੌਰਾਨ ਸੰਤੋਸ਼ ਨੇ ਤੋੜਿਆ ਦਮ
Punjab News: ਪਟਿਆਲਾ ਪੁਲਿਸ ਨੇ ਰਵਿੰਦਰ ਸਿੰਘ ਉਰਫ਼ ਵਿਪਨ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਉਸ ਉੱਤੇ ਦੋਸ਼ ਹਨ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਰਾਣੇ ਬੱਸ ਸਟੈਂਡ ਦੇ ਨੇੜਲੇ ਪੁੱਲ ਉੱਤੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜੋ ਕਿ ਢਾਬਾ ਚਲਾਉਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਪੀੜਤ ਦੀ ਜ਼ੇਰੇ ਇਲਾਜ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮ ਈ-ਰਿਕਸ਼ਾ ਚਲਾਉਂਦਾ ਹੈ ਤੇ ਉਸ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ।
ਹੋਇਆ ਇਹ ਸੀ ਕਿ ਢਾਬਾ ਮਾਲਕ ਦਾ ਵਾਹਨ ਉਸ ਦੀ ਈ-ਰਿਕਸ਼ਾ ਨਾਲ ਟਕਰਾ ਗਿਆ ਜਿਸਤੋਂ ਬਾਅਦ ਵਿਪਨ ਨੇ ਸਾਥੀਆਂ ਨਾਲ ਮਿਲ ਕੇ ਉਸ ਦੀ ਬੇਰਹਿਮੀਨਾਲ ਕੁੱਟਮਾਰ ਕੀਤੀ।
ਜ਼ਖ਼ਮੀ ਡਾਬਾ ਮਾਲਕ ਸੰਤੋਸ਼ ਕੁਮਾਰ ਨੂੰ ਰਾਹਗੀਰਾਂ ਨੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਵਿਪਨ ਉਹ ਵਿਅਕਤੀ ਹੈ ਜਿਸ ਨੇ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ਵਿਚ ਲੋਕਾਂ ਦੇ ਇਕੱਠ ਵਿਚ ਪੁਲਿਸ ਖ਼ਿਲਾਫ਼ ਗਵਾਹੀ ਭਰੀ ਸੀ। ਹੁਣ ਪੁਲਿਸ ਨੇ ਉਸ ਨੂੰ ਇਸ ਕਤਲ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।