
ਕੈਪਟਨ ਦੇ ਸਿਰ ਤੇ ਕੰਡਿਆਂ ਦਾ ਤਾਜ ਹੈ ਜਦ ਕਿ ਭਾਜਪਾ ਦੇ ਦੋਵੇਂ ਹੱਥੀਂ ਲੱਡੂ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਡੇਰਾ ਸਿਰਸਾ ਦੇ ਮੁਖੀ ਨੂੰ ਹਰਿਆਣਾ ਸਰਕਾਰ ਵਲੋਂ ਪੈਰੋਲ ਦੇਣੀ ਬਜਰ ਗਲਤੀ ਹੈ। ਇਹ ਸੱਚ ਹੈ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲਗਭਗ 70 ਫੀ ਸਦੀ ਸਿਆਸਤਦਾਨ ਡੇਰਾ ਸਿਰਸਾ ਮੁਖੀ ਨੂੰ ਕਿਸੇ ਨਾ ਕਿਸੇ ਬਹਾਨੇ ਮਿਲਦੇ ਰਹੇ ਹਨ ਪਰ ਬਰਗਾੜ੍ਹੀ ਕਾਂਡ ਲਈ ਜਿੰਮੇਂਵਾਰ ਸਮਝੇ ਜਾਂਦੇ ਉਸ ਦੇ ਸ਼ਰਧਾਲੂ ਇਸ ਪੈਰੋਲ ਮਿਲਣ ਨਾਲ ਪੂਰੇ ਹੌਸਲੇ ਵਿੱਚ ਹਨ ਕਿ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਬਚਾਉਣ ਲਈ ਜੇਲ ਤੋਂ ਬਾਹਰ ਆਇਆ ਹੈ।
Ram Rahim
ਸੂਤਰਾਂ ਅਨੁਸਾਰ ਇਹ ਪੈਰੋਲ ਦਿਵਾਉਣ ਲਈ ਭਾਜਪਾ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ ਕਿਉਂਕਿ ਡੇਰਾ ਸਿਰਸਾ ਦੇ ਚੇਲੇ ਅਕਾਲੀਆ ਅਤੇ ਕਾਂਗਰਸੀਆ ਨੂੰ ਅਜ਼ਮਾ ਕੇ ਵੇਖ ਚੁੱਕੇ ਹਨ ਅਤੇ ਹੁਣ ਉਹ ਪੰਜਾਬ ਅੰਦਰ ਭਾਜਪਾ ਨਾਲ ਚੱਲ ਸਕਦੇ ਹਨ ਕਿਉਂਕਿ ਪੰਜਾਬ ਅੰਦਰ ਭਾਜਪਾ ਫਿਲਹਾਲ ਸਭ ਤੋਂ ਪਿੱਛੇ ਚੱਲ ਰਹੀ ਹੈ ਅਤੇ ਉਸ ਪਾਰਟੀ ਦਾ ਕਿਸਾਨ ਅੰਦੋਲਨ ਚੱਲਣ ਕਾਰਨ ਭਾਰੀ ਰਾਜਨੀਤਕ ਨੁਕਸਾਨ ਵੀ ਹੋਇਆ ਹੈ ਜਿਸ ਨੂੰ ਹੁਣ ਸਿਰਫ ਡੇਰਾ
Ram Rahim
ਪ੍ਰੇਮੀ ਹੀ ਪੂਰਾ ਕਰ ਸਕਦੇ ਹਨ। ਪੰਜਾਬ ਵਿਧਾਨ ਸਭਾ ਲਈ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਸਿਰਫ ਅੱਠ ਮਹੀਨੇ ਬਾਕੀ ਹਨ ਜਿਸ ਦੇ ਚਲਦਿਆਂ ਪੰਜਾਬ ਦੀ ਕਿਸੇ ਵੀ ਰਾਜਨੀਤਕ ਪਾਰਟੀ ਦਾ ਵਿਧਾਇਕ ਇਸ ਪੈਰੋਲ ਬਾਰੇ ਮੂੰਹ ਖੋਲਣ ਲਈ ਤਿਆਰ ਨਹੀਂ ਕਿਉਂਕਿ ਸੌਦਾ ਸਾਧ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਬੋਲਣ ਨਾਲ ਪਾਰਟੀ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
Gurmeet Ram Rahim
ਭਾਜਪਾ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਲਈ ਪੁਰੀ ਤਰ੍ਹਾ ਆਸਵੰਦ ਹੈ ਇਸ ਲਈ ਉਨ੍ਹਾਂ ਵਲੋਂ ਡੇਰਾ ਮੁਖੀ ਨੂੰ ਦਿਵਾਈ ਪੈਰੋਲ ਪੰਜਾਬ ਦੀਆ ਅਗਲੀਆ ਚੋਣਾਂ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਉੱਧਰ ਬਰਗਾੜੀ ਮਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਵੀ ਅੰਦਰੂਨੀ ਯੁੱਧ ਛਿੜਿਆ ਹੋਇਆ ਹੈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਕਈ ਵਿਧਾਇਕ ਪੂਰੇ ਖੁੱਲ ਕੇ ਦੋਸ਼ ਲਗਾ ਰਹੇ ਹਨ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਡੇਰਾ ਮੁਖੀ ਦੀ ਚੁੱਪ ਰਹਿ ਕੇ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਅਤੇ ਬਾਦਲਾਂ ਨੂੰ ਬਚਾਉਣ ਲਈ ਵੀ ਸੱਭ ਕੁੱਝ ਦਾਅ ਤੇ ਲਗਾ ਦਿਤਾ ਗਿਆ ਹੈ।
Bargari Golikand
ਅਗਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਕੈਪਟਨ ਦੇ ਸਿਰ ਤੇ ਇਸ ਵੇਲੇ ਕੰਡਿਆਂ ਦਾ ਤਾਜ ਹੈ ਜਦ ਕਿ ਭਾਜਪਾ ਦੇ ਦੋਵੇਂ ਹੱਥੀਂ ਲੱਡੂ ਹਨ। ਇਹ ਸੱਚ ਹੈ ਕਿ ਪੰਜਾਬ ਕਾਂਗਰਸ ਅੰਦਰ ਮੌਜੂਦਾ ਖਾਨਾਜੰਗੀ ਦੇ ਚਲਦਿਆਂ ਸੌਦਾ ਸਾਧ ਦੇ ਸਰਧਾਲੂ ਅਤੇ ਪੰਜਾਬ ਦੇ ਕੁਝ ਕਾਂਗਰਸੀ ਵਿਧਾਇਕ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦਾ ਹੀ ਸਾਥ ਦੇਣਗੇ ਪਰ ਕਾਂਗਰਸ ਪਾਰਟੀ ਦੇ ਉਹ ਵਿਧਾਇਕ ਜਿਹੜੇ ਸੌਦਾ ਸਾਧ ਦੇ ਵਿਰੋਧੀ ਹਨ, ਉਨ੍ਹਾਂ ਬਾਰੇ ਅਟਕਲਾਂ ਤੇ ਸ਼ਰਤਾਂ ਲਾਉਣ ਦਾ ਦੌਰ ਵੀ ਜਾਰੀ ਹੈ।