ਟੀਕਿਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਸੁੱਟਣ ਨਾਲ
Published : May 23, 2021, 7:36 am IST
Updated : May 23, 2021, 7:36 am IST
SHARE ARTICLE
image
image

ਟੀਕਿਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਸੁੱਟਣ ਨਾਲ 

ਵਿਦੇਸ਼ਾਂ ਵਿਚ ਭਾਰਤ ਦਾ ਅਕਸ ਖ਼ਰਾਬ ਹੋ ਰਿਹੈ : ਕੇਜਰੀਵਾਲ

ਟੀਕਿਆਂ ਦੀ ਘਾਟ ਕਰ ਕੇ ਨੌਜਵਾਨਾਂ ਦੇ ਟੀਕਾਕਰਨ ਸੈਂਟਰ ਬੰਦ

ਨਵੀਂ ਦਿੱਲੀ, 22 ਮਈ (ਅਮਨਦੀਪ ਸਿੰਘ) : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਲਾਗ ਦਰ ਘਟਣ 'ਤੇ ਤਸੱਲੀ ਪ੍ਰਗਟਾਉਂਦੇ ਹੋਏ ਕੇਂਦਰ ਸਰਕਾਰ ਨੂੰ  ਅਪੀਲ ਕੀਤੀ ਹੈ ਕਿ ਉਹ ਤੁਰਤ ਦਿੱਲੀ ਤੇ ਦੇਸ਼ ਨੂੰ  ਕਰੋਨਾ ਟੀਕਿਆਂ ਦੀ ਸਪਲਾਈ ਯਕੀਨੀ ਬਣਾਏ ਤੇ ਇਸ ਲਈ ਅੱਗੇ ਹੋ ਕੇ ਆਪ ਦੇਸੀ ਤੇ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰੇ, ਨਹੀਂ ਤਾਂ ਕੋਰੋਨਾ ਦੀਆਂ ਆਉਣ ਵਾਲੀਆਂ ਲਹਿਰਾਂ ਵਿਚ ਹੋਰ ਮੌਤਾਂ ਤੋਂ ਅਸੀਂ ਨਹੀਂ ਬਚ ਸਕਾਂਗੇ | ਅੱਜ ਆਨਲਾਈਨ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ, T ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਸਿਰਫ਼ 2200 ਨਵੇਂ ਮਾਮਲੇ ਆਏ ਹਨ ਅਤੇ ਇਸਦੀ ਲਾਗ ਦਰ ਕਾਫੀ ਘੱਟ ਕੇ 3.5 ਫ਼ੀ ਸਦੀ ਰਹਿ ਗਈ ਹੈ, ਪਰ ਕੋਰੋਨਾ ਦਾ ਖ਼ਤਰਾ ਖ਼ਤਮ ਨਹੀਂ ਹੋਇਆ, ਇਸ ਤੋਂ ਬਚਾਅ ਲਈ ਸਾਰੇ ਹੀਲੇ ਵਰਤਣੇ ਹਨ |''
ਮੁਖ ਮੰਤਰੀ ਨੇ ਕਿਹਾ, Tਕਰੋਨਾ ਦੇ ਟੀਕਿਆਂ ਦੀ ਘਾਟ ਕਰ ਕੇ ਦਿੱਲੀ ਵਿਚ ਨੌਜਵਾਨਾਂ ਦੇ ਟੀਕਾਕਰਨ ਸੈਂਟਰ ਬੰਦ ਕੀਤੇ ਜਾ ਰਹੇ ਹਨ | ਜੋ ਦੁੱਖ ਦੀ ਗੱਲ ਹੈ | ਜਿਵੇਂ ਹੀ ਕੇਂਦਰ ਤੋਂ ਟੀਕੇ ਮੁੜ ਮਿਲਣੇ ਸ਼ੁਰੂ ਹੋ ਜਾਣਗੇ, ਸੈਂਟਰ ਮੁੜ ਖੋਲ੍ਹ ਦਿਤੇ ਜਾਣਗੇ | ਹਰ ਮਹੀਨੇ 80 ਲੱਖ ਖ਼ੁਰਾਕਾਂ ਦੀ ਲੋੜ ਹੈ | ਪਰ ਕੇਂਦਰ ਸਰਕਾਰ ਤੋਂ ਮਈ ਵਿਚ ਦਿੱਲੀ 


ਨੂੰ 16 ਲੱਖ ਟੀਕੇ ਮਿਲੇ ਸਨ, ਜੂਨ ਦਾ ਕੋਟਾ ਘੱਟਾ ਕੇ 8 ਲੱਖ ਕਰ ਦਿਤਾ ਗਿਆ ਹੈ | ਅੱਜੇ ਤਕ 50 ਲੱਖ ਟੀਕੇ ਲਾਏ ਜਾ ਚੁਕੇ ਹਨ, ਪਰ 18 ਸਾਲ ਤੋਂ ਉੱਤੇ ਦੀ ਆਬਾਦੀ ਨੂੰ  ਟੀਕੇ ਲਾਉਣ ਲਈ  2.5 ਕਰੋੜ ਹੋਰ ਖ਼ੁਰਾਕਾਂ ਚਾਹੀਦੀਆਂ ਹਨ | ਜੇ ਕੇਂਦਰ ਤੋਂ 8 ਲੱਖ ਟੀਕੇ ਮਿਲਣਗੇ, ਤਾਂ ਸਾਰਿਆਂ ਨੂੰ  ਟੀਕੇ ਲਾਉਣ ਲਈ 30 ਮਹੀਨੇ ਲੱਗ ਜਾਣਗੇ, ਤਦ ਤੱਕ ਪਤਾ ਨਹੀਂ ਕਿੰਨੀਆਂ ਲਹਿਰਾਂ ਆਉਣਗੀਆਂ ਤੇ ਕਿੰਨੀਆਂ ਮੌਤਾਂ ਹੋ ਜਾਣਗੀਆਂ |''
ਉਨਾਂ੍ਹ ਕਿਹਾ, ਕੇਂਦਰ ਸਰਕਾਰ ਨੂੰ  ਫ਼ੌਰੀ ਤੌਰ 'ਤੇ ਅਗਲੇ 24 ਘੰਟਿਆਂ ਵਿਚ ਠੋਸ ਫ਼ੈਸਲਾ ਲੈ ਕੇ, ਭਾਰਤ ਦੀਆਂ ਸਾਰੀਆਂ ਟੀਕੇ ਬਨਾਉਣ ਵਾਲੀਆਂ ਕੰਪਨੀਆਂ ਨੂੰ  ਜੰਗੀ ਪੱਧਰ 'ਤੇ ਟੀਕੇ ਬਨਾਉਣ ਦਾ ਹੁਕਮ ਦੇਣਾ ਚਾਹੀਦਾ ਹੈ ਕਿਉਂਕਿ ਕੋ ਵੈਕਸੀਨ ਬਣਾਉਣ ਵਾਲੀ ਭਾਰਤੀ ਬਾਇਓਟੈਕ ਕੰਪਨੀ ਅਪਣਾ ਫਾਰਮੂਲਾ ਦੇਣ ਲਈ ਰਾਜ਼ੀ ਹੋ ਗਈ ਹੈ | ਵਿਦੇਸ਼ੀ ਟੀਕਾ ਕੰਪਨੀਆਂ ਨੂੰ  ਵੀ ਤੁਰਤ ਭਾਰਤ ਵਿਚ ਟੀਕੇ ਬਨਾਉਣ ਦੀ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ | 
ਨਾਲ ਹੀ ਟੀਕਿਆਂ ਦੀ ਖ਼ਰੀਦ ਦਾ ਜ਼ਿੰਮਾ ਸੂਬਿਆਂ ਸਿਰ ਸੁੱਟ ਦੇਣ ਨਾਲ ਕੰਪਨੀਆਂ ਸਾਹਮਣੇ ਸਾਰੇ ਸੂਬੇ ਆਪੋ ਵਿਚ ਲੜ ਰਹੇ ਹਨ ਜਿਸ ਨਾਲ ਵਿਦੇਸ਼ ਵਿਚ ਵੀ ਭਾਰਤ ਦੇ ਅਕਸ ਨੂੰ  ਸੱਟ ਵੱਜ ਰਹੀ ਹੈ | ਇਸ  ਲਈ ਕੇਂਦਰ ਸਰਕਾਰ ਨੂੂੰ ਟੀਕਿਆਂ ਦੀ ਖ਼ਰੀਦ ਦੀ ਜ਼ਿੰਮੇਵਾਰੀ ਅਪਣੇ ਹੱਥ ਲੈ ਕੇ ਅੱਗੇ ਸੂਬਿਆਂ ਨੂੰ  ਟੀਕੇ ਵੰਡਣੇ ਚਾਹੀਦੇ ਹਨ | ਟੀਕਿਆਂ ਦੀ ਘਾਟ ਪੂਰੀ ਹੋਣ ਤੱਕ ਵਿਦੇਸ਼ੀ ਕੰਪਨੀਆਂ ਦੇ ਟੀਕੇ ਵਰਤਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਤੇ ਵਿਦੇਸ਼ੀ ਕੰਪਨੀਆਂ ਨਾਲ ਵੀ ਕੇਂਦਰ ਸਰਕਾਰ ਨੂੰ  ਗੱਲਬਾਤ ਕਰਨੀ ਚਾਹੀਦੀ ਹੈ | ਆਕਸੀਜਨ, ਬਿਸਤਰਿਆਂ ਤੇ ਆਈ ਸੀ ਯੂ ਦਾ ਪ੍ਰਬੰਧ ਤਾਂ ਕਰ ਲਵਾਂਗੇ, ਪਰ ਟੀਕੇ ਨਾਲ ਹੀ ਕਰੋਨਾ ਤੋਂ ਬਚਾਅ ਹੋ ਸਕੇਗਾ, ਟੀਕਿਆਂ ਦੀ ਘਾਟ ਤੋਂ ਲੋਕ ਵੀ ਚਿੰਤਤ ਹਨ | 
ਫ਼ੋਟੋ ਕੈਪਸ਼ਨ:- ਕਰੋਨਾ ਟੀਕਿਆਂ  ਬਾਰੇ ਕੇਂਦਰ ਸਰਕਾਰ ਨੂੰ  ਅਪੀਲ ਕਰਦੇ ਹੋਏ ਅਰਵਿੰਦ ਕੇਜਰੀਵਾਲ  | ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^22 ਮਈ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement