
ਬਠਿੰਡਾ ਤੇ ਪਟਿਆਲਾ ’ਚ 20-20 ਮੌਤਾਂ, ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ
ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੋਰੋਨਾ ਕਹਿਰ ਜਾਰੀ ਹੈ। ਮੌਤਾਂ ਦਾ ਇਕੋ ਦਿਨ ਦਾ ਅੰਕੜਾ ਮੁੜ ਕੱਲ੍ਹ 200 ਤੋਂ ਪਾਰ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਚ ਇਹ ਅੰਕੜਾ 200 ਤੋਂ ਹੇਠਾਂ ਚਲਾ ਗਿਆ ਸੀ ਪਰ ਕੱਲ੍ਹ ਫੇਰ 201 ਮੌਤਾਂ ਹੋਈਆਂ।
Corona Case
ਬੀਤੇ ਦਿਨ ਇਹ ਅੰਕੜਾ 175 ਸੀ। ਪਰ ਨਵੇਂ ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ। ਕੱਲ੍ਹ 5421 ਮਾਮਲੇ ਦਰਜ ਕੀਤੇ ਗਏ ਹਨ। 7363 ਮਰੀਜ਼ ਕੱਲ੍ਹ ਠੀਕ ਵੀ ਹੋਏ ਹਨ। ਕੱਲ੍ਹ ਸੱਭ ਤੋਂ ਵੱਧ ਮੌਤਾਂ ਅਕਾਲੀ ਬਠਿੰਡਾ ਤੇ ਪਟਿਆਲਾ ਜ਼ਿਲ੍ਹੇ ’ਚ 20-20 ਹੋਈਆਂ।
Corona case
ਅੰਮ੍ਰਿਤਸਰ ’ਚ 19, ਮੋਹਾਲੀ ’ਚ 16,ਫਾਜਿਲਕਾ ਤੇ ਮੁਕਤਸਰ ’ਚ 12-12 ਮੌਤਾਂ ਹੋਈਆਂ। ਕੱਲ੍ਹ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ’ਚ 542, ਮੋਹਾਲੀ ’ਚ 555, ਜਲੰਧਰ ’ਚ 445, ਬਠਿੰਡਾ ’ਚ 411 ਤੇ ਅੰਮ੍ਰਿਤਸਰ ’ਚ 400 ਆਏ। ਸੂਬੇ ’ਚ ਇਸ ਸਮੇ ਕੁਲ 61203 ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਇਨਾ ’ਚੋਂ 1127 ਦੀ ਹਾਲਤ ਗੰਭੀਰ ਹੈ ।