ਮੋਦੀ ਸਰਕਾਰ ਦੀ ਕੂਟਨੀਤੀ ਕਾਰਨ ਦੁਨੀਆਂ ਦੇ ਪ੍ਰਮੁੱਖ ਦੇਸ਼ ਭਾਰਤ ਦਾ ਸਮਰਥਨ ਕਰ ਰਹੇ ਹਨ:ਅਸਵਨੀ ਸ਼ਰਮਾ
Published : May 23, 2021, 6:16 pm IST
Updated : May 23, 2021, 6:16 pm IST
SHARE ARTICLE
Ashwani Kumar Sharma
Ashwani Kumar Sharma

ਭਾਜਪਾ ਨੇ ਤਖ਼ਤ ਹਜ਼ੂਰ ਸਾਹਿਬ, ਮਾਤਾ ਵੈਸ਼ਨੋ ਦੇਵੀ, ਮਾਤਾ ਮਾਨਸਾ ਦੇਵੀ ਮੰਦਰ ਅਤੇ ਸਾਈ ਬਾਬਾ ਟਰੱਸਟ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਦਿੱਤੇ ਅਨੁਦਾਨ ਦਾ ਕੀਤਾ ਸਵਾਗਤ।

ਚੰਡੀਗੜ੍ਹ:  ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਸੰਕਟ ਦੇ ਸਮੇਂ, ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਪਿਛਲੇ ਪੰਜ ਦਹਾਕਿਆਂ ਵਿੱਚ ਇਕੱਤਰ ਕੀਤਾ ਗਿਆ ਸਾਰਾ ਸੋਨਾ ਦੇਸ਼ ਵਿੱਚ ਸਿਹਤ ਢਾਂਚਾ ਬਣਾਉਣ ਅਤੇ ਕੋਰੋਨਾ ਨਾਲ ਨਜਿੱਠਣ ਲਈ ਡਾਕਟਰੀ ਢਾਂਚਾ ਤਿਆਰ ਕਰਨ ਲਈ ਦੇਣ ਦੇ ਐਲਾਨ ਦਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਾਨ ਦਿੱਤੇ ਇਸ ਸੋਨੇ ਨਾਲ ਹਸਪਤਾਲ ਅਤੇ ਡਾਕਟਰੀ ਬੁਨਿਆਦੀ ਢਾਂਚੇ ਤੱਕ ਦੀਆਂ ਜ਼ਰੂਰੀ ਵਸਤਾਂ ਦੀ ਪੂਰਤੀ ਵਿੱਚ ਮਦਦ ਮਿਲੇਗੀ।    

Corona caseCorona case

ਅਸ਼ਵਨੀ ਸ਼ਰਮਾ ਨੇ ਇਸ ਦੇ ਨਾਲ ਕੋਰੋਨਾ ਮਰੀਜ਼ਾਂ ਲਈ ਮਾਤਾ ਵੈਸ਼ਨੋ ਦੇਵੀ ਨੇ ਮੰਦਰ ਵਲੋਂ  ਚਲਾਏ ਜਾ ਰਹੇ 150 ਬਿਸਤਰਿਆਂ ਵਾਲੇ ਹਸਪਤਾਲ ਦੀ ਸਥਾਪਨਾ ਦਾ ਵੀ ਧੰਨਵਾਦ ਕੀਤਾ। ਸ਼ਰਮਾ ਨੇ ਮਾਤਾ ਮਾਨਸਾ ਦੇਵੀ ਮੰਦਰ ਵੱਲੋਂ 10 ਕਰੋੜ ਰੁਪਏ ਅਤੇ ਸਾਈ ਬਾਬਾ ਟਰੱਸਟ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ 51 ਕਰੋੜ ਰੁਪਏ ਦੇਣ ਦੇ ਐਲਾਨ ਦਾ ਵੀ ਸਵਾਗਤ ਕੀਤਾ।  

Ashwani Kumar SharmaAshwani Kumar Sharma

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਵਿਚ ਪੈਦਾ ਹੋਏ ਧਰਮ ਸਭ ਦੇ ਭਲੇ ਦੀ ਪੂਜਾ ਅਤੇ ਅਰਦਾਸ ਕਰਦੇ ਹਨ, ਇਕ ਪਾਸੇ ‘ਨਾਨਕ ਨਾਮ ਚੜ੍ਹੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੈ ਅਤੇ ਦੂਸਰੇ ਪਾਸੇ ‘ਸਰਵ ਭਾਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯ’ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਸਭਿਆਚਾਰ ਹੈ ਕਿ ਜਦੋਂ ਵੀ ਦੇਸ਼ ‘ਤੇ ਮਾੜਾ ਸਮਾਂ ਆਉਂਦਾ ਹੈ ਤਾਂ ਸਾਡੀਆਂ ਧਾਰਮਿਕ ਸੰਸਥਾਵਾਂ ਅੱਗੇ ਵਧਦੀਆਂ ਹਨ ਅਤੇ ਸਮਾਜ ਦੀ ਰੱਖਿਆ ਅਤੇ ਲੋਕਾਂ ਦੇ ਸਮਰਥਨ ਲਈ ਖੜਦੀਆਂ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਇਸ ਬਿਪਤਾ ਵੇਲੇ ਨਾ ਸਿਰਫ ਭਾਰਤ ਨੂੰ, ਬਲਕਿ ਵਿਸ਼ਵ ਦੇ 70 ਤੋਂ ਵੱਧ ਦੇਸ਼ਾਂ ਨੂੰ ਸਿਹਤ ਸਹੂਲਤਾਂ ਦੇ ਕੇ ਭਾਰਤ ਦਾ ਨਾਮ ਸੁਨਹਿਰੀ ਇਤਿਹਾਸ ਵਿਚ ਲਿਖਿਆ ਹੈ। ਅੱਜ ਦੁਨੀਆਂ ਦੇ ਪ੍ਰਮੁੱਖ ਦੇਸ਼ ਕੋਵਿਡ ਸਮੱਸਿਆ ਨਾਲ ਲੜਨ ਵਿਚ ਭਾਰਤ ਦੀ ਅੱਗੇ ਵੱਧ ਕੇ ਮਦਦ ਕਰ ਰਹੇ ਹਨ ਅਤੇ ਇਸਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਨੂੰ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement