ਹਿਮਾਚਲ ਦੀ ਬਲਜੀਤ ਕੌਰ ਬਣੀ 25 ਦਿਨਾਂ ਵਿਚ 8 ਹਜ਼ਾਰ ਮੀਟਰ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ 
Published : May 23, 2022, 1:15 pm IST
Updated : May 23, 2022, 1:15 pm IST
SHARE ARTICLE
Baljeet kaur
Baljeet kaur

ਉਸ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 4.30 ਵਜੇ ਮਾਉਂਟ ਐਵਰੈਸਟ ਨੂੰ ਸਰ ਕੀਤਾ ਸੀ।

 

ਸ਼ਿਮਲਾ : ਹਿਮਾਚਲ ਦੀ ਰਹਿਣ ਵਾਲੀ ਬਲਜੀਤ ਕੌਰ ਐਤਵਾਰ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚਾਰ 8,000 ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਰੋਹੀ ਬਣ ਗਈ ਜਦੋਂ ਉਸ ਨੇ 8,516 ਮੀਟਰ ਉੱਚੀ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲਹੋਤਸੇ ਨੂੰ ਸਰ ਕੀਤਾ।
ਐਵਰੈਸਟ-ਲਹੋਤਸੇ ਦੀ ਯਾਤਰਾ ਪੂਰੀ ਕਰਦੇ ਹੋਏ, ਕੌਰ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 05:50 'ਤੇ ਲਹੋਤਸੇ ਦੇ ਸਿਖ਼ਰ 'ਤੇ ਪਹੁੰਚੀ। ਇੱਕ ਦਿਨ ਪਹਿਲਾਂ, ਉਸ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 4.30 ਵਜੇ ਮਾਉਂਟ ਐਵਰੈਸਟ ਨੂੰ ਸਰ ਕੀਤਾ ਸੀ।

Baljeet kaur Baljeet kaur

ਕਾਠਮੰਡੂ ਸਥਿਤ ਪਰਬਤਾਰੋਹੀ ਏਜੰਸੀ ਪੀਕ ਪ੍ਰਮੋਸ਼ਨ ਦੇ ਨਿਰਦੇਸ਼ਕ ਪਾਸੰਗ ਸ਼ੇਰਪਾ ਨੇ ਕਿਹਾ, "ਕੌਰ ਨੇ ਆਪਣੇ ਗਾਈਡ ਮਿੰਗਮਾ ਸ਼ੇਰਪਾ ਨਾਲ ਮਿਲ ਕੇ ਲਹੋਤਸੇ ਨੂੰ ਜਿੱਤ ਲਿਆ। ਮਾਊਂਟ ਲਹੋਤਸੇ ਚੌਥੀ 8,000 ਮੀਟਰ ਉੱਚੀ ਚੋਟੀ ਹੈ, 27 ਸਾਲਾ ਕੌਰ ਨੇ ਨੇਪਾਲ ਵਿਚ ਚੱਲ ਰਹੇ ਚੜ੍ਹਾਈ ਸੀਜ਼ਨ ਦੌਰਾਨ 25 ਦਿਨਾਂ ਦੇ ਅੰਦਰ ਇਹ ਚੜ੍ਹਾਈ ਚੜ੍ਹੀ ਹੈ। ਪਿਛਲੇ ਮਹੀਨੇ 28 ਅਪ੍ਰੈਲ ਨੂੰ ਕੌਰ ਨੇ 8,091 ਮੀਟਰ 'ਤੇ ਦੁਨੀਆ ਦੇ 10ਵੇਂ ਸਭ ਤੋਂ ਉੱਚੇ ਪਰਬਤ ਅੰਨਪੂਰਨਾ ਨੂੰ ਸਰ ਕੀਤਾ ਅਤੇ 12 ਮਈ ਨੂੰ ਉਸਨੇ 8,586 ਮੀਟਰ 'ਤੇ ਤੀਜੇ ਸਭ ਤੋਂ ਉੱਚੇ ਪਹਾੜ ਕੰਚਨਜੰਗਾ ਨੂੰ ਸਰ ਕੀਤਾ।

Baljeet kaur

Baljeet kaur

ਕੌਰ, ਜੋ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਹੈ, ਉਸ ਨੇ ਵੀ ਪਿਛਲੇ ਸਾਲ ਦੁਨੀਆ ਦੇ ਸੱਤਵੇਂ ਸਭ ਤੋਂ ਉੱਚੇ ਪਹਾੜ ਧੌਲਾਗਿਰੀ (8,167 ਮੀਟਰ) ਦੀ ਚੜ੍ਹਾਈ ਚੜ੍ਹੀ ਸੀ ਅਤੇ ਰਾਜਸਥਾਨ ਦੀ ਗੁਣਾਬਾਲਾ ਸ਼ਰਮਾ ਦੇ ਨਾਲ ਪੁਮੋਰੀ ਪਹਾੜ (7,161 ਮੀਟਰ) 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।
30 ਸਾਲਾ ਮੋਹਿਤੇ ਇਸ ਸਾਲ 2 ਮਈ ਨੂੰ ਪਹਿਲੀ ਭਾਰਤੀ ਔਰਤ ਬਣੀ ਸੀ ਜਦੋਂ ਉਸ ਨੇ 8,000 ਮੀਟਰ ਉੱਚੀ ਕੰਗਚਨਜੰਗਾ ਦੀ ਪੰਜਵੀਂ ਚੋਟੀ ਸਰ ਕੀਤੀ ਸੀ।

Baljeet kaur Baljeet kaur

ਕੌਰ ਨੂੰ ਵਧਾਈ ਦਿੰਦਿਆਂ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ (ਆਈ.ਐੱਮ.ਐੱਫ.) ਦੀ ਪ੍ਰਧਾਨ ਹਰਸ਼ਵੰਤੀ ਬਿਸ਼ਟ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਵਿਚ ਔਰਤਾਂ ਦੀ ਪਰਬਤਾਰੋਹੀ ਨੂੰ ਹੁਲਾਰਾ ਮਿਲੇਗਾ। ਬਿਸ਼ਟ ਨੇ ਕਿਹਾ, “ਭਾਰਤ ਵਿਚ ਪਰਬਤਾਰੋਹੀ ਔਰਤਾਂ ਲਈ ਅਜਿਹੀ ਪ੍ਰਾਪਤੀ ਬੇਹੱਦ ਸਕਾਰਾਤਮਕ ਹੈ। ਜ਼ਿਆਦਾ ਤੋਂ ਜ਼ਿਆਦਾ ਭਾਰਤੀ ਮਹਿਲਾ ਪਰਬਤਰੋਹੀਆਂ ਨਵੇਂ ਰਿਕਾਰਡ ਤੋੜ ਰਹੀਆਂ ਹਨ ਅਤੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ, ਹੋਰ ਔਰਤਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ।

 

SHARE ARTICLE

ਏਜੰਸੀ

Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement