ਬੋਰਵੈਲ ਵਿਚ ਡਿੱਗਿਆ 6 ਸਾਲ ਦਾ ਰਿਤਿਕ ਜ਼ਿੰਦਗੀ ਦੀ ਜੰਗ ਹਾਰਿਆ
Published : May 23, 2022, 7:08 am IST
Updated : May 23, 2022, 7:08 am IST
SHARE ARTICLE
image
image

ਬੋਰਵੈਲ ਵਿਚ ਡਿੱਗਿਆ 6 ਸਾਲ ਦਾ ਰਿਤਿਕ ਜ਼ਿੰਦਗੀ ਦੀ ਜੰਗ ਹਾਰਿਆ

 

8 ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਕਢਿਆ ਗਿਆ ਸੀ ਬਾਹਰ

ਗੜ੍ਹਦੀਵਾਲਾ, 22 ਮਈ (ਹਰਪਾਲ ਸਿੰਘ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖ਼ਿਆਲਾ ਬੁਲੰਦਾ ਵਿਖੇ ਪ੍ਰਵਾਸੀ ਮਜ਼ਦੂਰ ਦਾ 6 ਸਾਲਾ ਬੱਚਾ ਰਿਤੀਕ 100 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਜਿਸ ਨੂੰ  8 ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਬਾਹਰ ਕਢਿਆ ਗਿਆ | ਬੋਰਵੈੱਲ 'ਚੋਂ ਬਾਹਰ ਕਢਣ ਤੋਂ ਬਾਅਦ ਉਸ ਨੂੰ  ਐਂਬੂਲੈਂਸ ਰਾਹੀਂ ਹੁਸ਼ਿਆਰਪੁਰ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ  ਮਿ੍ਤਕ ਐਲਾਨ ਦਿਤਾ ਗਿਆ | ਇਸ ਸਬੰਧੀ ਕੈਬਨਿਟ ਮੰਤਰੀ ਬ੍ਰਮ੍ਹ ਸ਼ੰਕਰ ਜਿੰਪਾ ਨੇ ਦਸਿਆ ਕਿ ਬੱਚੇ ਨੂੰ  ਬਚਾਉਣ ਦੀਆਂ ਪ੍ਰਸ਼ਾਸਨ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰਿਤੀਕ ਜ਼ਿੰਦਗੀ ਦੀ ਜੰਗ ਹਾਰ ਗਿਆ | ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚੇ ਦੀ ਮੌਤ 'ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੀੜਤ ਪਰਵਾਰ ਨੂੰ  2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ |
ਮਿਲੀ ਜਾਣਕਾਰੀ ਅਨੁਸਾਰ ਪਿੰਡ ਧੂਰੀਆਂ ਅੱਡਾ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਹਨ | ਇਨ੍ਹਾਂ ਵਿਚੋਂ ਕੁੱਝ ਪ੍ਰਵਾਸੀ ਪ੍ਰਵਾਰ ਮਜ਼ਦੂਰੀ ਕਰਨ ਲਈ ਪਿੰਡ ਖ਼ਿਆਲਾ ਬੁਲੰਦਾ ਆਏ ਹੋਏ ਸਨ ਤੇ ਇਨ੍ਹਾਂ ਨਾਲ ਹੀ ਇਕ ਬੱਚਾ ਰਿਤੀਕ ਆਇਆ ਹੋਇਆ ਸੀ ਤੇ ਕੰਮ ਕਰਦੇ ਅਪਣੇ ਪ੍ਰਵਾਰਕ ਮੈਬਰਾਂ ਨਾਲ ਨਜ਼ਦੀਕ ਦੇ ਦਰੱਖ਼ਤਾਂ ਹੇਠਾਂ ਬੈਠਾ ਹੋਇਆ ਸੀ | ਇਸੇ ਦੌਰਾਨ ਇਸ ਬੱਚੇ ਦੇ ਮਗਰ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲਗਦੇ ਖੇਤਾਂ 'ਚ ਜ਼ਮੀਨ ਤੋਂ ਕਰੀਬ 2 ਫੁੱਟ ਉੱਚੇ ਖ਼ਾਲੀ ਬੋਰ ਜਿਸ ਦੀ ਮੋਟਰ ਖ਼ਰਾਬ ਹੋਣ ਕਾਰਨ ਪਾਈਪਾਂ ਵਿਚੋਂ ਮੋਟਰ ਕੱਢੀ ਗਈ ਸੀ ਤੇ ਬੋਰ 'ਤੇ ਬੋਰੀ ਬੰਨ੍ਹੀ ਹੋਈ ਸੀ ਤੇ ਇਹ ਬੱਚਾ ਅਪਣੇ ਆਪ ਨੂੰ  ਬਚਾਉਣ ਲਈ ਬੋਰ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰ 'ਚ ਡਿੱਗ ਪਿਆ | ਇਸ ਬੱਚੇ ਦਾ ਸਵੇਰੇ 10 ਵਜੇ ਕਰੀਬ ਬੋਰ ਵਿਚ ਡਿੱਗਣ ਦਾ ਪਤਾ ਲਗਦਿਆਂ ਸਾਰ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਸ਼ਾਸਨ ਤੇ ਰਾਹਤ ਟੀਮਾਂ ਵਲੋਂ ਮੌਕੇ 'ਤੇ ਪਹੁੰਚ ਕੇ ਬੱਚੇ ਨੂੰ  ਬਾਹਰ ਕੱਢਣ ਲਈ ਉਪਰਾਲੇ ਸ਼ੁਰੂ ਕਰ ਦਿਤੇ |
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਮ੍ਹ ਸ਼ੰਕਰ ਜੰਪਾ, ਸੰਦੀਪ ਹੰਸ ਡੀ.ਸੀ. ਹੁਸ਼ਿਆਰਪੁਰ, ਸਰਤਾਜ ਸਿੰਘ ਚਾਹਲ ਐਸ.ਐਸ.ਪੀ. ਹੁਸ਼ਿਆਰਪੁਰ, ਵਿਧਾਇਕ ਜਸਵੀਰ ਸਿੰਘ ਰਾਜਾ ਉੜਮੁੜ, ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਸ਼ਾਮ ਚਰਾਸੀ ਡਾ. ਰਵਜੋਤ ਸਿੰਘ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਬਸਪਾ ਨੇਤਾ ਲਖਵਿੰਦਰ ਸਿੰਘ ਲੱਖੀ, ਕਮਲਜੀਤ ਸਿੰਘ  ਐਸ.ਡੀ.ਐਮ, ਸਿਵਲ ਸਰਜਨ ਹੁਸਿਆਰਪੁਰ ਡਾ. ਪਵਨ ਕੁਮਾਰ, ਡਾ. ਮਨੋਹਰ ਲਾਲ ਐਸ.ਐਮ.ਓ ਭੂੰਗਾ, ਆਰਮੀ ਦੀਆ ਟੁਕੜੀਆ, ਜ਼ਿਲ੍ਹਾ ਹੁਸਿਆਰਪੁਰ ਦੇ ਡੀ.ਐਸ.ਪੀ ਤੇ ਸਮੂਹ ਥਾਣਿਆਂ ਦੇ ਐਸ.ਐਚ.ਓ ਹਾਜ਼ਰ ਸਨ |
ਫੋਟੋ- 8sp -22

 

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement