Tarn Taran News : ਦੋ ਅਣਪਛਾਤੇ ਵਿਅਕਤੀਆਂ ਨੇ ਸੀਮੈਂਟ ਸਟੋਰ ਦੇ ਮਾਲਕ ’ਤੇ ਚਲਾਈ ਗੋਲ਼ੀ

By : BALJINDERK

Published : May 23, 2024, 4:58 pm IST
Updated : May 23, 2024, 4:58 pm IST
SHARE ARTICLE
ਸੀਸੀਟੀਵੀ ਵੀਡੀਓ ’ਚ ਕੈਦ ਹੋਏ ਮੁਲਜ਼ਮ
ਸੀਸੀਟੀਵੀ ਵੀਡੀਓ ’ਚ ਕੈਦ ਹੋਏ ਮੁਲਜ਼ਮ

Tarn Taran News :10 ਲੱਖ ਦੀ ਫਰੌਤੀ ਨਾ ਦੇਣ ’ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਮਾਮਲਾ ਦਰਜ  

Tarn Taran News :ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਘਰਿਆਲਾ ਵਿਖੇ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੋਲ਼ੀ ਚਲਾ ਕੇ ਫ਼ਰਾਰ ਹੋ ਗਏ ਹਨ। ਜਿਨਾਂ ਦੀ ਸੀਸੀ ਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਇਕ ਮਹੀਨੇ ਤੋਂ ਲਗਾਤਾਰ ਸੀਮੈਂਟ ਸਟੋਰ ਦੇ ਮਾਲਕ ਸੰਦੀਪ ਕੁਮਾਰ ਜੁਲਕਾਂ ਨੂੰ ਫੋਨ ਤੇ ਪ੍ਰਭ ਨਾਮਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਨੂੰ 10 ਲੱਖ ਰੁਪਏ ਫਰੌਤੀ ਦਿੱਤੀ ਜਾਵੇ ਜੇ ਫਰੌਤੀ ਨਾਲ ਦਿੱਤੀ ਤਾਂ ਤੁਹਾਨੂੰ ਜਾਣ ਤੋਂ ਮਾਰ ਦੇਵਾਂਗਾ।

ਇਹ ਵੀ ਪੜੋ:IPL 2024 RCB vs RR : ਆਈਪੀਐਲ 'ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ  

ਇਸ ਸਬੰਧੀ ਸਟੋਰ ਦੇ ਮਾਲਕ ਵੱਲੋਂ ਉਨ੍ਹਾਂ ਦੇ ਫੋਨ ਕਾਲ ’ਤੇ ਧਿਆਨ ਨਹੀਂ  ਕੀਤਾ ਅਤੇ ਅੱਜ ਕ੍ਰਿਸ਼ਨ ਕੁਮਾਰ ਜੁਲਕਾ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਮੂੰਹ ਬੰਨ ਕੇ ਸਵਾਰ ਹੋ ਕੇ ਆਏ ਅਤੇ ਆਉਂਦੇ ਸਾਰੇ ਹੀ ਉਹਨਾਂ ਵਿਅਕਤੀਆਂ ਵੱਲੋਂ ਦੁਕਾਨ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ’ਚੋਂ ਇੱਕ ਗੋਲ਼ੀ ਦੁਕਾਨ ਦੇ ਸਾਹਮਣੇ ਲੱਗੇ ਕੈਂਬਨ ਦੇ ਸ਼ੀਸ਼ੇ ’ਚ ਲੱਗੀ ਅਤੇ ਇੱਕ ਗੋਲ਼ੀ ਉਨ੍ਹਾਂ ਵਿਅਕਤੀਆਂ ਵੱਲੋਂ ਕੁਝ ਅੱਗੇ ਜਾ ਕੇ ਚਲਾਈ। ਫ਼ਿਲਹਾਲ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਪਁਟੀ ਦੇ ਡੀਐਸਪੀ ਕਵਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜੋ:Gurdwara Shri Manji Sahib : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਕਾ ਸ੍ਰੀ ਪਾਉਂਟਾ ਸਾਹਿਬ ਦੀ ਯਾਦ ’ਚ ਕਰਵਾਇਆ ਸਮਾਗਮ

(For more news apart from  Two unidentified persons shot cement store owner News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement