AAP MLA Arrest: ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
Published : May 23, 2025, 4:08 pm IST
Updated : May 23, 2025, 4:08 pm IST
SHARE ARTICLE
AAP MLA Raman Arora arrested by Vigilance
AAP MLA Raman Arora arrested by Vigilance

ਭ੍ਰਿਸ਼ਟਾਚਾਰ ਦੇ ਲੱਗੇ ਸਨ ਇਲਜ਼ਾਮ

AAP MLA Raman Arora arrested by Vigilance:  ਜਲੰਧਰ ਸੈਂਟਰਲ ਤੋਂ ‘ਆਪ’ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਸਵੇਰੇ 8.45 ਵਜੇ ਅਸ਼ੋਕ ਨਗਰ ਸਥਿਤ ਅਰੋੜਾ ਦੇ ਘਰ ਛਾਪਾ ਮਾਰਿਆ ਸੀ।

ਟੀਮ ਨੂੰ ਉਸ ਦੇ ਘਰ ਅੰਦਰੋਂ ਤਲਾਸ਼ੀ ਦੌਰਾਨ ਠੋਸ ਸਬੂਤ ਮਿਲੇ। ਜਿਸ ਤੋਂ ਬਾਅਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 
ਵਿਧਾਇਕ ਦਾ ਮਾਮਲਾ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਨਾਲ ਸਬੰਧਤ ਹੈ। ਸਰਕਾਰੀ ਬੁਲਾਰੇ ਅਨੁਸਾਰ, ਵਿਧਾਇਕ 'ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਨੋਟਿਸ ਭੇਜਣ ਦਾ ਦੋਸ਼ ਹੈ। ਫਿਰ ਉਸ ਨੇ ਪੈਸੇ ਲਏ ਅਤੇ ਨੋਟਿਸ ਖਾਰਜ ਕਰਵਾ ਦਿੱਤੇ। ਇਸ ਮਾਮਲੇ ਵਿੱਚ ਐਫ਼ਆਈਆਰ ਵੀ ਦਰਜ ਕੀਤੀ ਗਈ ਹੈ। 
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ATP ਸੁਖਦੇਵ ਵਸ਼ਿਸ਼ਟ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਸੀ। ਇਸ ਦੌਰਾਨ ਵਿਭਾਗ ਵੱਲੋਂ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਦੀ ਭੂਮਿਕਾ ਦਾ ਖ਼ੁਲਾਸਾ ਹੋਇਆ ਹੈ। ਜਾਂਚ ਵਿੱਚ ਸਹਾਮਣੇ ਆਇਆ ਹੈ ਕਿ ਵਿਧਾਇਕ ਅਤੇ ਏਟੀਪੀ ਵਿਚਕਾਰ ਪੈਸੇ ਦੇ ਲੈਣ-ਦੇਣ ਦਾ ਪਰਦਾਫਾਸ਼ ਲੋਕਾਂ ਨੂੰ ਗੈਰ-ਕਾਨੂੰਨੀ ਉਸਾਰੀ ਦੇ ਨਾਮ 'ਤੇ ਧਮਕੀਆਂ ਦੇ ਕੇ ਨੋਟਿਸ ਜਾਰੀ ਕੀਤੇ ਗਏ, ਅਤੇ ਫਿਰ ਫਾਈਲਾਂ ਨੂੰ ਦਬਾਉਣ ਲਈ ਪੈਸੇ ਇਕੱਠੇ ਕੀਤੇ ਗਏ। 

ਵਿਭਾਗ ਵੱਲੋਂ ਜਾਂਚ ਦੌਰਾਨ ਏਟੀਪੀ ਤੋਂ ਸੈਂਕੜੇ ਨੋਟਿਸ ਅਤੇ ਅਣਅਧਿਕਾਰਤ ਫਾਈਲਾਂ ਬਰਾਮਦ ਕੀਤੀਆਂ ਗਈਆਂ। ਜਿਸ ਵਿੱਚ ਬਹੁਤ ਸਾਰੇ ਨੋਟਿਸ ਡਿਸਪੈਚ ਰਜਿਸਟਰ ਵਿੱਚ ਵੀ ਦਰਜ ਨਹੀਂ ਸਨ ਪੂਰਾ 'ਰਿਕਵਰੀ ਨੈੱਟਵਰਕ' ਬਰਾਮਦ - ਏਟੀਪੀ ਵਿਧਾਇਕ ਦੇ ਇਸ਼ਾਰੇ 'ਤੇ ਰਿਕਵਰੀ ਕਰਦਾ ਸੀ, ਫਾਈਲਾਂ 'ਸੈਟਲ' ਕੀਤੀਆਂ ਗਈਆਂ ਸਨ। ਏਟੀਪੀ ਸੁਖਦੇਵ ਵਸ਼ਿਸ਼ਟ ਨੂੰ 14 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਰਮਨ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਏਟੀਪੀ ਸੁਖਦੇਵ ਵਸ਼ਿਸ਼ਟ ਦੀ ਪੋਸਟਿੰਗ ਵਿੱਚ ਵੀ ਬੇਨਿਯਮੀਆਂ - ਅਸਲ ਅਹੁਦਾ ਸੀਨੀਅਰ ਡਰਾਫਟਸਮੈਨ ਸੀ, ਪਰ ਏਟੀਪੀ ਦਾ ਵਾਧੂ ਚਾਰਜ ਸਾਂਭਿਆ ਜਾ ਰਿਹਾ ਸੀ। ਏਟੀਪੀ ਦੇ ਦਫਤਰ ਅਤੇ ਘਰ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਵਿੱਚ 75 ਤੋਂ ਵੱਧ ਗੈਰ-ਕਾਨੂੰਨੀ ਨੋਟਿਸ ਮਿਲੇ। ਵਿਧਾਇਕ ਦੇ ਇਸ਼ਾਰੇ 'ਤੇ ਕਾਰਵਾਈ ਰੋਕ ਦਿੱਤੀ ਗਈ ਮੁਲਜ਼ਮ ਦੇ ਘਰ ਅਤੇ ਦਫ਼ਤਰ ਤੋਂ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ।
 

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement