
Patiala News : ਜਿਸ ਵਿੱਚ 14 ਤੋਂ 15 ਬੱਚੇ ਸਵਾਰ ਹੁੰਦੇ ਹਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ।
Patiala News in Punjabi : ਬੀਤੇ ਦਿਨੀਂ ਪਟਿਆਲਾ ’ਚ ਇੱਕ ਦਰਦਨਾਕ ਹਾਦਸੇ ਵਿਚ ਸਕੂਲ ਦੇ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਜਿਸ ਤੋਂ ਸਬਕ ਲੈਣ ਦੀ ਬਜਾਏ ਸ਼ਰੇਆਮ ਇੱਕ ਨਾਬਾਲਿਗ ਬੱਚਾ ਸਕੂਲ ਦੀ ਗੱਡੀ ਚਲਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪਟਿਆਲਾ ਦੇ ਕੁਰਹਾਲੀ ਸਾਹਿਬ ਸਕੂਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਪਿੰਡ ਨਿਵਾਸੀਆਂ ਵੱਲੋਂ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ’ਚ ਇੱਕ ਨਾਬਾਲਿਗ ਲੜਕਾ ਸਕੂਲ ਦੀ ਗੱਡੀ ਚਲਾ ਰਿਹਾ ਹੈ । ਜਿਸ ਵਿੱਚ 14 ਤੋਂ 15 ਬੱਚੇ ਸਵਾਰ ਹੁੰਦੇ ਹਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ।
ਪਿੰਡ ਵਾਸੀਆਂ ਨੇ ਕਿਹਾ ਕਿ ਬੀਤੇ ਦਿਨੀਂ ਸਮਾਣਾ ਰੋਡ ’ਤੇ ਹੋਏ ਵੱਡੇ ਹਾਦਸੇ ਤੋਂ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲੈ ਰਿਹਾ। ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ।
(For more news apart from Allegation of minor driving school children's vehicle in Patiala, people surround vehicle News in Punjabi, stay tuned to Rozana Spokesman)