
ਤਪਸ਼ ਵਧੀ, ਗਰਮੀ ਨੇ ਜ਼ੋਰ ਪਾਇਆ, ਝੱਗਾ ਲੱਗੇ ਨਾ ਪਿੰਡੇ ਦੇ ਨਾਲ ‘ਪੱਤੋ’।
ਤਪਸ਼ ਵਧੀ, ਗਰਮੀ ਨੇ ਜ਼ੋਰ ਪਾਇਆ,
ਝੱਗਾ ਲੱਗੇ ਨਾ ਪਿੰਡੇ ਦੇ ਨਾਲ ‘ਪੱਤੋ’।
ਹਵਾ ਪੱਖਿਆਂ ਦੀ ਤੱਤੀ ਆਈ ਜਾਵੇ,
ਚੇਤੇ ਆਵੇ ਲੰਘਿਆ ਸਿਆਲ ‘ਪੱਤੋ’।
ਵਾਰ-ਵਾਰ ਬਿਜਲੀ ਦੇ ਕੱਟ ਲੱਗਦੇ,
ਤਾਰਾਂ ਤੱਤੀਆਂ ਹੋਈਆਂ ਲਾਲ ‘ਪੱਤੋ’।
ਵੜ ਜਾਂਦੇ ਆਲ੍ਹਣਿਆਂ ਵਿਚ ਪੰਛੀ,
ਫਿਰ ਨਿਕਲਣ ਸ਼ਾਮ ਦੀ ਢਾਲ ‘ਪੱਤੋ’।
ਹਰ ਇਕ ਦੀ ਗਰਮੀ ਨੇ ਮੱਤ ਮਾਰੀ,
ਬੁਰਾ ਕੀਤਾ ਹਰ ਇਕ ਦਾ ਹਾਲ ‘ਪੱਤੋ’।
ਪਹਾੜਾਂ ਜਿੱਡੇ ਜਿੱਡੇ ਦਿਨ ਲੱਗਣ,
ਅੱਜਕਲ ਦਾ ਰਹੇ ਨਾ ਖਿਆਲ ‘ਪੱਤੋ’।
ਮਹੀਨਾ ਜੇਠ ਦਾ ਸੂਰਜ ਲੈ ਚੜਿ੍ਹਆ,
ਅਜੇ ਤਾਂ ਚਲਿਆ ਪਹਿਲੀ ਚਾਲ ‘ਪੱਤੋ’।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ : 94658-21417