
Punjab News : ਨੈਤਿਕਤਾ ਦੀ ਗੱਲ ਕਰਨ ਵਾਲੇ ਸੁਨੀਲ ਜਾਖੜ ਨੂੰ ਚਾਹੀਦਾ ਸੀ ਕਿ ਅਸਤੀਫਾ ਦਿੰਦੇ ਨਾ ਕੇ ਅਮਿਤ ਸ਼ਾਹ ਨਾਲ ਅੰਦਰ ਖਾਤੇ ਸਾਂਝ ਪਾਉਂਦੇ
Punjab News in Punjbai : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅਬੋਹਰ ਵਿਖੇ ਸੰਵਿਧਾਨ ਬਚਾਓ ਰੈਲੀ ਤਹਿਤ ਰੈਲੀ ਦੌਰਾਨ ਕਾਂਗਰਸ ਕਾਰਕੁਨਾਂ ਨੂੰ ਸੰਬੋਧਨ ਕੀਤਾ । ਰੈਲੀ ਤੋਂ ਬਾਅਦ ਸਾਬਕਾ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਿਣਵਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਪਰ ਅਬੋਹਰ ਸ਼ਹਿਰ ਵਿਚ ਰੈਲੀ ਕਰਨ ਦਾ ਮਕਸਦ ਸੁਨੀਲ ਜਾਖੜ ਦੇ ਜੱਦੀ ਘਰ ’ਚ ਆ ਕੇ ਇਹ ਰੈਲੀ ਕਰਨ ਦਾ ਮਕਸਦ ਸੀ ਕਿ ਇਥੇ ਲੋਕ ਜਾਖੜ ਪਰਿਵਾਰ ਦੀ ਗੁਲਾਮੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਸਨ।
ਜਾਖੜ ਦੇ ਜੱਦੀ ਹਲਕੇ ਅਬੋਹਰ ਪਹੁੰਚ ਰਾਜਾ ਵੜਿੰਗ ਬੋਲੇ " ਅੱਜ ਜਾਖੜ ਸਾਹਿਬ ਦੇ ਜੰਗਲ ਰਾਜ ਵਿੱਚੋ ਲੋਕਾਂ ਨੇ ਪਾਇਆ ਛੁਟਕਾਰਾ " ਅਸਲ ਵਿਚ ਹੁਣ ਕਾਂਗਰਸ ਪਾਰਟੀ ਨੂੰ ਅਜ਼ਾਦੀ ਮਿਲੀ ਹੈ ਜਦੋਂ ਜਾਖੜ ਸਾਹਬ ਪਾਰਟੀ ਛਡ ਕੇ ਚਲੇ ਗਏ ਹਨ । ਜਾਖੜ ਪਰਿਵਾਰ ਦੇ ਵਰ੍ਹਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਾਖੜ ਪਰਿਵਾਰ ਨੇ ਆਪਣੀ ਹੀ ਪਾਰਟੀ ਦੇ ਨੁਮਾਇੰਦਿਆਂ ਦੀ ਚੋਣਾਂ ਦੌਰਾਨ ਮੁਖਾਲਫਤ ਕੀਤੀ ਪਰ ਅੱਜ ਹਾਲਾਤ ਇਹ ਹਨ ਕਿ ਜਾਖੜ ਦੇ ਜੱਦੀ ਪਿੰਡ ਪੰਜਕੋਸੀ ਵਿਚ ਸਰਪੰਚੀ ਦੀ ਚੋਣ ਜਿੱਤਣ ਵਾਲੇ ਸ਼੍ਰਵਣ ਜਾਖੜ ਨੇ ਉਨ੍ਹਾਂ ਨੂੰ ਘਰ ਬੁਲਾਇਆ ਅਤੇ ਕਾਂਗਰਸ ਪਾਰਟੀ ਜੁਆਇੰਨ ਕੀਤੀ।
ਅਬੋਹਰ ਤੋਂ ਵਿਧਾਇਕ ਅਤੇ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਦਾ ਕਾਂਗਰਸ ’ਚ ਸਥਾਨ ਕਿ ਹੈ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਸੰਦੀਪ ਜਾਖੜ ਨੂੰ ਕਾਂਗਰਸ ਤੋਂ ਸਸਪੈਂਡ ਕੀਤਾ ਹੋਇਆ ਹੈ ਉਹ ਪਾਰਟੀ ਵਿਚ ਨਹੀਂ ਹਨ।
2027 ਚੋਣਾਂ ਦੌਰਾਨ ਅਬੋਹਰ ਹਲਕੇ ਤੋਂ ਕੌਣ ਹੋਵੇਗਾ ਚਹਿਰਾ ਦੇ ਸਵਾਲ ’ਤੇ ਰਾਜਾ ਵੜਿੰਗ ਬੋਲੇ ਕਿ ਚਹਿਰਾ ਉਹ ਹੋਵੇਗਾ ਜੋ ਮਜ਼ਬੂਤ ਹੋਵੇਗਾ ਜੋ ਸਿੱਧਾ ਹਿੱਕ ਵਿਚ ਵੱਜੇਗਾ । ਲੋੜ ਪਈ ਤਾਂ ਰਾਜਾ ਵੜਿੰਗ ਵੀ ਹੋ ਸਕਦਾ ਹੈ,ਸ਼ੇਰ ਸਿੰਘ ਘੁਬਾਇਆ ਵੀ ਹੀ ਸਕਦੇ ਹਨ ਜਾ ਹੋਰ ਕੋਈ ਵੀ ਹੋ ਸਕਦੇ ਹਨ।
(For more news apart from Sandeep Jakhar has been suspended from party and is no longer in party - Raja Warring News in Punjabi, stay tuned to Rozana Spokesman)