ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਨੰਗਲ ਡੈਮ ਤੇ ਭਾਖੜਾ ਡੈਮ ’ਤੇ 296 ਜਵਾਨ ਤਾਇਨਾਤ

By : JUJHAR

Published : May 23, 2025, 1:17 pm IST
Updated : May 23, 2025, 1:17 pm IST
SHARE ARTICLE
Union Home Ministry deploys 296 personnel at Nangal Dam and Bhakra Dam
Union Home Ministry deploys 296 personnel at Nangal Dam and Bhakra Dam

ਬੀਬੀਐਮਬੀ ਦੇ ਕਰਮਚਾਰੀ ਸੰਘ ਦੇ ਨੇਤਾਵਾਂ ਵਲੋਂ ਇਸ ਦਾ ਕੀਤਾ ਜਾ ਰਿਹੈ ਵਿਰੋਧ

ਪੰਜਾਬ ਹਰਿਆਣਾ ਦੇ ਪਾਣੀ ਦਾ ਵਿਵਾਦ ਹਾਲੇ ਸਹੀ ਢੰਗ ਨਾਲ ਖ਼ਤਮ ਨਹੀਂ ਹੋਇਆ ਕੀ ਹੁਣ ਨਵਾਂ ਵਿਵਾਦ ਖੜਾ ਹੋਣਾ ਸ਼ੁਰੂ ਹੋ ਗਿਆ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਨੰਗਲ ਡੈਮ ਭਾਖੜਾ ਡੈਮ ’ਤੇ ਸੀ ਆਈਐਸਐਫ ਦੇ 296 ਜਵਾਨਾਂ ਦੀ ਤਾਇਨਾਤੀ ਨੂੰ ਲੈ ਕੇ ਛਿੜਿਆ ਹੈ ਹਾਲਾਂਕਿ ਡੈਮਾਂ ਦੀ ਸੁਰੱਖਿਆ ਸੀਆਈਐਸਐਫ ਨੂੰ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਹੁਣ ਪਾਣੀ ਦੀ ਵੰਡ ਤੇ ਜੋ ਵਿਵਾਦ ਛਿੜਿਆ ਸੀ। 

ਉਸ ਵਿਵਾਦ ਤੋਂ ਇਕਦਮ ਬਾਅਦ ਗ੍ਰਹਿ ਮੰਤਰਾਲੇ ਵਲੋਂ ਆਦੇਸ਼ ਜਾਰੀ ਕਰਨ ਨਾਲ ਇਕ ਨਵਾਂ ਮੁੱਦਾ ਖੜਾ ਹੋ ਗਿਆ ਹੈ।  ਜਿਸ ਦਾ ਕਿ ਬੀਬੀਐਮਬੀ ਦੇ ਕਰਮਚਾਰੀ ਸੰਘ ਦੇ ਨੇਤਾਵਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਬੀਬੀਐਮਬੀ ਦੇ ਵਲੋਂ ਸੀਆਈਐਸਐਫ ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿਤੇ ਹਨ ਤਾਂ ਜੋ ਕੇਂਦਰੀ ਸੁਰੱਖਿਆ ਬਲ ਮੁਲਾਜ਼ਮਾਂ ਨੂੰ ਰਿਹਾਇਸ਼ ਦਿਤੀ ਜਾ ਸਕੇ। 

ਲਗਭਗ ਪਿਛਲੇ 20 ਦਿਨਾਂ ਤੋਂ ਪੰਜਾਬ ਹਰਿਆਣਾ ’ਚ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਪੰਜਾਬ ਸਰਕਾਰ ਵਲੋਂ ਨੰਗਲ ਡੈਮ ਦੇ ਉੱਪਰ ਦਿਨ ਰਾਤ ਮੋਰਚਾ ਲਗਾ ਕੇ ਪਾਣੀ ਦੀ ਰਾਖੀ ਲਈ ਆਮ ਆਦਮੀ ਪਾਰਟੀ ਵਲੰਟੀਅਰ ਬੈਠੇ ਹੋਏ ਸਨ ਤੇ ਪੰਜਾਬ ਸਰਕਾਰ ਨੇ ਹਰਿਆਣੇ ਨੂੰ ਵਾਧੂ ਪਾਣੀ ਨਾ ਦੇਣ ਦੀ ਗੱਲ ਕਹਿ ਦਿਤੀ ਸੀ। 

ਉਸ ਤੋਂ ਬਾਅਦ ਇਹ ਦੋਨਾਂ ਸਟੇਟਾਂ ਦਾ ਪਾਣੀ ਦਾ ਵਿਵਾਦ ਹਾਈਕੋਰਟ ਤਕ ਪਹੁੰਚ ਗਿਆ ਪਰ ਹੁਣ ਪਾਣੀ ਦਾ ਮੁੱਦਾ 21 ਮਈ ਪਿਛਲੇ ਕੱਲ ਤੋਂ ਖਤਮ ਹੋ ਗਿਆ ਹੈ ਕਿਉਂਕਿ ਹਰਿਆਣੇ ਨੂੰ ਨਵੀਂ ਟਰਨ ਦੇ ਹਿਸਾਬ ਨਾਲ ਉਸ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਪਰ ਹੁਣ ਇਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਕਿ ਕੇਂਦਰ ਸਰਕਾਰ ਦੇ ਗ੍ਰਿਹ ਮਤਰਾਲੇ ਵਲੋਂ ਬੀਬੀਐਮਬੀ ਨੂੰ ਨੰਗਲ ਡੈਮ ਭਾਖੜਾ ਡੈਮ ਦੀ ਸੁਰੱਖਿਆ ਵਾਸਤੇ 296 ਸੀਆਈਐਸਐਫ ਦੇ ਜਵਾਨ ਲਗਾਉਣ ਦੇ ਲਈ ਕਿਹਾ ਗਿਆ ਹੈ । 

ਜਿਸ ਦਾ ਖਾਣ ਪੀਣ, ਰਹਿਣ, ਸਹਿਣ, ਆਉਣ, ਜਾਣ, ਦਾ ਸਾਰਾ ਖਰਚਾ ਬੀਬੀਐਮਬੀ ਚੁੱਕੇਗੀ ਹਾਲਾਂਕਿ ਡੈਮਾਂ ਦੀ ਸੁਰੱਖਿਆ ਵਾਸਤੇ ਪਿਛਲੇ ਕਈ ਸਾਲਾਂ ਤੋਂ ਸੀਆਈਐਸਐਫ ਲਗਾਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਹਰ ਵਾਰ ਇਹ ਮੁੱਦਾ ਠੰਡੇ ਵਾਸਤੇ ਵਿੱਚ ਚਲਾ ਜਾਂਦਾ ਸੀ ਪਰ ਹੁਣ ਜਿਉਂ ਹੀ ਪਾਣੀ ਦਾ ਮੁੱਦਾ ਪਿਛਲੇ ਕੱਲ ਖਤਮ ਹੋਇਆ ਤਾਂ ਕੱਲ ਸ਼ਾਮ ਨੂੰ ਹੀ ਕੇਂਦਰ ਗ੍ਰਿਹਿ ਮੰਤਰਾਲਿਆ ਵਲੋਂ ਇਕ ਪੱਤਰ ਜਾਰੀ ਕਰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ ਸੀਆਈਐਸਐਫ ਨੂੰ ਦੇ ਦਿਤੀ ਜਾਵੇ। 

ਹਾਲਾਂਕਿ ਇਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਬੀਬੀਐਮਬੀ ਵਲੋਂ ਬੀਬੀਐਮਬੀ ਦੀਆਂ ਵੱਖ-ਵੱਖ ਕਲੋਨੀਆਂ ਦੇ ਸਰਕਾਰੀ ਮਕਾਨਾਂ ਦੀ ਇਨਕੁਇਰੀ ਵੀ ਕੀਤੀ ਗਈ ਕਿ ਸੀ ਆਈਐਸਐਫ ਨੂੰ ਕਿਹੜੀ ਕਲੋਨੀ ਕਿਹੜੇ ਮਕਾਨ ਦਿਤੇ ਜਾਣ ਬੀਬੀਐਮਬੀ ਦੇ ਵੱਲੋਂ ਹੁਣ ਬੀਬੀਐਮਬੀ ਦੀਆਂ ਕਲੋਨੀਆਂ ਦੇ ਕਈ ਮਕਾਨਾਂ ਨੂੰ ਹੁਣ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਹਾਲਾਂਕਿ ਜਿਹੜੇ ਮਕਾਨ ਖਾਲੀ ਕਰਵਾਏ ਜਾ ਰਹੇ ਹਨ। 

ਉਹਨਾਂ ਦੇ ਬਦਲੇ ਉਹਨਾਂ ਬੀਬੀਐਮਬੀ ਮੁਲਾਜ਼ਮਾਂ ਨੂੰ ਕਿਸੀ ਹੋਰ ਜਗ੍ਹਾ ਮਕਾਨ ਦਿੱਤੇ ਜਾ ਰਹੇ ਹਨ ਬੀਬੀਐਮਬੀ ਦੀਆਂ ਕਲੋਨੀਆਂ ਦੇ ਵਿੱਚ ਜਿਸ ਜਗ੍ਹਾ ਤੇ ਮਕਾਨ ਖਾਲੀ ਕਰਵਾਏ ਜਾ ਰਹੇ ਹਨ ਉਹ ਕਲੋਨੀਆਂ ਇਸ ਪ੍ਰਕਾਰ ਹੈ ਐਚ ਬਲੋਕ, ਡਬਲ ਸੀ ਬਲੋਕ, ਡਬਲ ਜੀ ਬਲੋਕ, ਡਬਲ ਐਚ ਬਲੋਕ, ਤੇ ਮਾਰਕੀਟ ਬਲੋਕ ਦੇ ਕੁਝ ਮਕਾਨ ਹਨ ਜਿਨਾਂ ਨੂੰ ਖਾਲੀ ਕਰਵਾ ਕੇ ਸੀਆਈਐਸਐਫ ਦੇ ਮੁਲਾਜ਼ਮਾ ਨੂੰ ਦਿੱਤੇ ਜਾ ਰਹੇ ਹਨ। 

 ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦਾ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦੇ ਕਰਮਚਾਰੀ ਯੂਨੀਅਨ ਦੇ ਨੇਤਾਵਾਂ ਨੇ ਸਾਡੇ ਨਾਲ ਗੱਲ ਕਰਦੇ ਹਾਂ ਕਿਹਾ ਕਿ ਸਾਡੀ ਯੂਨੀਅਨ ਦੇ ਵੱਲੋਂ ਸੀਆਈਐਸਐਫ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ ਉਦੋਂ ਤੋਂ ਹੀ ਦੋਨੇ ਸਟੇਟਾਂ ਦੀਆਂ ਪੁਲਿਸਾਂ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਹੈ। 

ਜਦੋਂ ਕਿ ਔਖੀ ਘੜੀ ਵਿੱਚ ਵੀ ਇਹਨਾਂ ਸਟੇਟ ਦੀਆਂ ਪੁਲਿਸਾਂ ਨੇ ਹੀ ਇਸ ਦੇ ਜਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਇਆ ਹੈ ਤੇ ਜਿਸ ਹਿਸਾਬ ਨਾਲ ਸੀਆਈਐਸਐਫ ਦੀ ਗੱਲ ਕਹੀ ਜਾ ਰਹੀ ਹੈ ਕਿ ਡੈਮਾਂ ਦੀ ਸੁਰੱਖਿਆ ਹੁਣ ਇਹਨਾਂ ਦੇ ਹਵਾਲੇ ਦਿੱਤੀ ਜਾ ਰਹੀ ਹੈ ਤੇ ਜਿਸ ਦਾ ਸਾਰਾ ਖਰਚਾ ਵੀ ਬੀਬੀਐਮਬੀ ਹੀ ਚੁੱਕੇਗੀ ਇਹ ਖਰਚਾ ਘੁੰਮ ਫਿਰ ਕੇ ਸਾਡੇ ਤੇ ਹੀ ਪਵੇਗਾ। 

ਇਸ ਚੀਜ਼ ਨੂੰ ਲੈ ਕੇ ਬੀਬੀਐਮਬੀ ਦੇ ਵੱਲੋਂ ਬੀਬੀਐਮਬੀ ਦੇ ਕਈ ਮੁਲਾਜ਼ਮਾ ਨੂੰ ਆਪਣੇ ਮਕਾਨ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਉਨ੍ਹਾਂ ਮਕਾਨਾਂ ਦੀ ਜਗਾ ਉਨ੍ਹਾਂ ਨੂੰ ਹੋਰ ਪਾਸੇ ਮਕਾਨ ਦਿੱਤੇ ਜਾ ਰਹੇ ਹਨ ਇਸ ਚੀਜ਼ ਦਾ ਵੀ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜੇਕਰ ਤੁਸੀਂ ਸੀਆਈਐਸਐਫ ਦੇ ਜਵਾਨਾ ਦੇ ਲਈ ਮਕਾਨ ਦੇਣੇ ਹੈ ਤਾਂ ਉਹ ਮਕਾਨ ਦੇ ਦਿੱਤੇ ਜਾਣ ਜਿਹੜੇ ਮਕਾਨ ਖਾਲੀ ਹਨ। 

ਉਹਨਾਂ ਦੀ ਰਿਪੇਅਰ ਕਰਕੇ ਉਹਨਾਂ ਨੂੰ ਠੀਕ ਕਰਕੇ ਇਹਨਾਂ ਨੂੰ ਦੇ ਦਿੱਤੇ ਜਾਣ ਨਾ ਕਿ ਪਿਛਲੇ ਕਈ ਸਾਲਾਂ ਤੋਂ ਜਿਨਾਂ ਮਕਾਨਾਂ ਵਿੱਚ ਬੀਬਐਮਬੀ ਦੇ ਕਰਮਚਾਰੀ ਰਹਿ ਰਹੇ ਹਨ ਉਹਨਾਂ ਨੂੰ ਉਹਨਾਂ ਵਿੱਚੋਂ ਉਠਾ ਕੇ ਉਹ ਦੇ ਮਕਾਨ ਇਹਨਾਂ ਨੂੰ ਦੇ ਦਿੱਤੇ ਜਾਣ ਇਹ ਕੋਈ ਵਧੀਆ ਗੱਲ ਨਹੀਂ ਹੈ ਸਾਡੀ ਯੂਨੀਅਨ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement