
ਪੁਲਿਸ ਥਾਣਾਂ ਦੁੱਗਰੀ ਦੀ ਪੁਲਿਸ ਚੋਰੀਆਂ ਅਤੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ......
ਲੁਧਿਆਣਾ :- ਪੁਲਿਸ ਥਾਣਾਂ ਦੁੱਗਰੀ ਦੀ ਪੁਲਿਸ ਚੋਰੀਆਂ ਅਤੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ । ਜਿਨ੍ਹਾਂ ਦੀ ਪਹਿਚਾਣ ਮਨੀ ਕੁਮਾਰ ਪੁੱਤਰ ਅਜਾਦ ਸਿੰਘ ਵਾਸੀ ਜਵਾਹਰ ਨਗਰ ਕੈਂਪ ਅਤੇ ਜੈਦੀਪ ਸਿੰਘ ਉਰਫ ਭੋਲੂ ਪੁੱਤਰ ਬਖਸੀਸ਼ ਸਿੰਘ ਵਾਸੀ ਮਨਜੀਤ ਨਗਰ ਅਤੇ ਸਤਪਾਲ ਸਿੰਘ ਸੱਤੂ ਪੁੱਤਰ ਜਿੰਦਰ ਕੁਮਾਰ ਵਾਸੀ ਮਨਜੀਤ ਨਗਰ ਵੱਜੋਂ ਹੋਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾਂ ਮੁੱਖੀ ਅਸ਼ੋਕ ਕੁਮਾਰ ਨੇ ਦਸਿਆ ਕਿ ਮਨੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਜਿਸ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਮੋਬਾਇਲ ਬਰਮਾਦ ਕੀਤਾ ਹੈ। ਇਸ ਤਰ੍ਹਾਂ ਲੁੱਟ ਖੋ ਕਰਨ ਵਾਲੇ ਹੀ ਜੈਦੀਪ ਸਿੰਘ ਭੋਲੂ ਅਤੇ ਅਤੇ ਸਤਪਾਲ ਸਿੰਘ ਸੱਤੂ ਨੂੰ ਕਾਬੂ ਕੀਤਾ ਹੈ । ਜਿਨ੍ਹਾਂ ਪਾਸੋ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ । ਇਹ ਦੋਸ਼ੀ ਕਾਬੂ ਕਰਕੇ ਪੁਲਿਸ ਵੱਲੋਂ 7 ਮਾਮਲੇ ਹੱਲ ਕਰਨ ਦਾ ਦਆਵਾ ਕੀਤਾ ਗਿਆ ਹੈ ।
ਪੁਲਿਸ ਅਨੁਸਾਰ ਜੈਦੀਪ ਸਿੰਘ ਅਪਰਾਧਿਕ ਪਿੱਛੋਕੜ ਵਾਲਾ ਵਿਆਕਤੀ ਹੈ ਜਿਸ ਉਪੱਰ ਪਹਿਲਾਂ ਵੀ ਵੱਖ ਵੱਵ ਥਾਣਿਆਂ ਵਿੱਚ ਚਾਰ ਮਾਮਲੇ ਦਰਜ ਹਨ ਪੁਲਿਸ ਵੱਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ ।