ਅਰੁਨਾ ਚੌਧਰੀ ਵੱਲੋਂ ਬੱਚਿਆਂ ਦੀ ਸਿਹਤ - ਸਿੱਖਿਆ 'ਚ ਸੁਧਾਰ ਲਿਆਉਣ ਲਈ ਸਬ ਕਮੇਟੀ ਦੇ ਗਠਨ ਦਾ ਨਿਰਦੇਸ਼
Published : Jun 23, 2020, 7:09 pm IST
Updated : Jun 23, 2020, 7:09 pm IST
SHARE ARTICLE
Photo
Photo

ਛੋਟੀ ਉਮਰ ਦੇ ਬੱਚੇ ਦੇਸ਼ ਤੇ ਸਮਾਜ ਦਾ ਸਰਮਾਇਆ ਤੇ ਉਨ੍ਹਾਂ ਦਾ ਚੌਤਰਫ਼ ਵਿਕਾਸ ਸਰਕਾਰ ਦੀ ਜ਼ਿਮੇਂਵਾਰੀ- ਸਮਾਜਿਕ ਸੁਰੱਖਿਆ ਮੰਤਰੀ

ਚੰਡੀਗੜ੍ਹ, 23 ਜੂਨ : ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ 0-6 ਸਾਲ ਦੇ ਬੱਚਿਆ ਦੀ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਇੱਕ ਨਿੱਗਰ ਅਤੇ ਪ੍ਰਭਾਵੀ ਨੀਤੀ ਤਿਆਰ ਕਰਨ ਲਈ ਸਬ ਕਮੇਟੀ ਬਨਾਉਣ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨਿਰਦੇਸ਼ ਦਿੱਤੇ ਹਨ। ਅੱਜ ਸਥਾਨਿਕ ਪੰਜਾਬ ਭਵਨ ਵਿਖੇ ਸਟੇਟ ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ ਕੌਂਸਿਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀਮਤੀ ਚੌਧਰੀ ਨੇ ਇਸ ਨੀਤੀ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਪ੍ਰਸਤਾਵ ਅਤੇ ਸੁਝਾਅ ਪ੍ਰਾਪਤ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਚੌਤਰਫਾ ਵਿਕਾਸ ਦਾ ਮਾਮਲਾ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੁਰਨ ਹੈ। ਇਸ ਲਈ ਈ.ਸੀ.ਸੀ.ਈ. (ਅਰਲੀ ਚਾਇਲਡਹੁੱਡ ਕੇਅਰ ਐਂਡ ਐਜ਼ੂਕੇਸ਼ਨ) ਨੀਤੀ ਨੂੰ ਅਸਰਦਾਰ ਬਨਾਉਣਾ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਜ਼ਰੂਰੀ ਹੈ।

children children

ਬੱਚਿਆਂ ਨੂੰ ਦੇਸ਼ ਅਤੇ ਸਮਾਜ  ਦਾ ਵਡਮੁੱਲ ਸਰਮਇਆ ਦੱਸਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਈ.ਸੀ.ਸੀ.ਈ. ਵਿੱਚ ਸਿਹਤ, ਪੋਸ਼ਣ, ਖੇਡ ਅਤੇ ਬੱਚਿਆਂ ਦੀ ਸ਼ੁਰੂਆਤੀ ਸਿਖਲਾਈ ਦੇ ਹੋਰ ਅਟੁੱਟ ਤੱਤ ਅਤੇ ਯੋਗ ਵਾਤਾਵਰਣ ਆਉਂਦਾ ਹੈ। ਇਹ ਉਮਰ ਭਰ ਦੇ ਵਿਕਾਸ ਅਤੇ ਸਿੱਖਣ ਲਈ ਇੱਕ ਲਾਜ਼ਮੀ ਬੁਨਿਆਦ ਹੈ ਅਤੇ ਇਹ ਬਚਪਨ ਦੇ ਸ਼ੁਰੂਆਤੀ ਵਿਕਾਸ 'ਤੇ ਸਥਾਈ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ 'ਤੇ ਧਿਆਨ ਦੇਣਾ ਅਤੇ ਉਨ੍ਹਾਂ 'ਤੇ ਨਿਵੇਸ਼ ਕਰਨਾ ਬਹੁਤ ਲਾਜਮੀ ਹੈ ਕਿਉਂਕਿ ਇਸ ਨਾਲ ਲੰਬੇ ਸਮੇਂ ਦੇ ਸਮਾਜਿਕ ਅਤੇ ਆਰਥਿਕ ਲਾਭ ਹੁੰਦੇ ਹਨ। ਉਸਨੇ ਕਿਹਾ ਕਿ  ਈ.ਸੀ.ਸੀ.ਈ. ਨੀਤੀ ਹੇਠ ਜਨਮ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨੀਤੀ ਦੇ ਅਨੁਸਾਰ ਹਰ ਬੱਚੇ ਦੀ ਦੇਖਭਾਲ ਅਤੇ ਮੁਢਲੀ ਸਿਖਲਾਈ 'ਤੇ ਕੇਂਦ੍ਰਤ ਕਰਦਿਆਂ ਬੱਚੇ ਦੇ ਬਚਾਅ, ਵਿਕਾਸ ਅਤੇ ਵਿਕਾਸ ਲਈ ਸਹੀ ਨੀਂਹ ਪੱਕਾ ਕਰਨ ਲਈ ਇਕ ਵਿਆਪਕ ਪਹੁੰਚ ਅਪਨਾਉਣਾ ਹੈ। ਇਹ ਬੱਚੇ ਦੀ ਸਿਹਤ, ਪੌਸ਼ਟਿਕ ਖੁਰਾਕ, ਮਨੋ-ਸਮਾਜਕ ਅਤੇ ਭਾਵਨਾਤਮਕ ਜ਼ਰੂਰਤਾਂ ਅਤੇ ਅੰਤਰ-ਨਿਰਭਰ ਸਬੰਧਾਂ ਨੂੰ ਮਾਨਤਾ ਦਿੰਦੀ ਹੈ। 

ChildrenChildren

 ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰ ਨਿਯਮਾਂ ਅਤੇ ਗੁਣਵੱਤਾ ਦੇ ਮਿਆਰ ਨਿਰਧਾਰਤ ਕਰਨ ਲਈ ਬਹੁਪੱਖੀ ਪਹੁੰਚ ਅਪਣਾਏਗੀ ਅਤੇ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਦੇ ਨੂੰ ਉਤਸ਼ਾਹਤ ਕਰੇਗੀ।  ਉਨ੍ਹਾਂ ਕਿਹਾ ਕਿ ਇਸ ਦੇ ਰਾਹੀਂ ਬੱਚਿਆਂ ਦੇ ਵਿਕਾਸ ਲਈ ਢਾਂਚ ਵਿਕਸਤ ਕੀਤਾ ਜਵੇਗਾ ਅਤੇ ਖੇਡ ਸਮੱਗਰੀ ਦੀ ਵਿਵਸਥਾ ਦੇ ਨਾਲ ਨਾਲ ਪ੍ਰੋਗਰਾਮ ਮੁਲਾਂਕਣ ਅਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਨੀਤੀ ਦਾ ਮੁੱਖ ਉਦੇਸ਼ ਸਾਰੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਣ ਦੀ ਸਰਗਰਮ ਸਮਰੱਥਾ ਨੂੰ ਯਕੀਨੀ ਬਨਾਉਣਾ ਹੈ ਤਾਂ ਜੋ ਸਰਵ ਵਿਆਪਕ, ਬਰਾਬਰ, ਅਨੰਦਮਈ ਅਤੇ ਪ੍ਰਸੰਗਕ ਅਵਸਰਾਂ ਨੂੰ ਉਤਸ਼ਾਹਤ ਕਰਕੇ 6 ਸਾਲ ਦੀ ਉਮਰ ਵਿੱਚ ਬੁਨਿਆਦ ਰੱਖਣ ਅਤੇ ਪੂਰਨ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਦੇ ਨਿਸ਼ਾਨੇ ਪ੍ਰਾਪਤ ਕੀਤੇ ਜਾ ਸਕਣ। ਉਸਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਆਪਕ ਸਿਹਤ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੀ ਸਹੂਲਤ ਦੇਣਾ ਹੈ।

ChildrenChildren

ਬੱਚਿਆਂ ਦੀ ਸਰਵਪੱਖੀ ਤੰਦਰੁਸਤੀ ਅਤੇ ਗਰਭ ਅਵਸਥਾ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਦੇਖਭਾਲ ਦੀ ਨਿਰੰਤਰਤਾ ਦੇ ਨਾਲ ਵਿਕਾਸ ਨੂੰ ਯਕੀਨੀ ਬਨਾਉਂਣਾ ਵੀ ਇਸ ਦਾ Àਦੇਸ਼ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਸਤੇ ਸਮਰੱਥ ਮਨੁੱਖੀ ਸਰੋਤਾਂ ਨੂੰ ਜਟਾਇਆ ਜਾਵੇਗਾ। ਇਸ ਮੌਕੇ  ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਜਿੰਦਰ ਸਿੰਘ, ਸਮਾਜਿਕ ਸੁਰੱਖਿਆ, ਇਸਤਰੀ, ਅਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਡਾਇਰੈਕਟਰ ਸ੍ਰੀ ਦਿਪਰਵਾ ਲਾਕਰਾ ਤੋਂ ਇਲਾਵਾ ਸਿੱਖਿਆ, ਸਿਹਤ, ਯੋਜਨਾ, ਵਿੱਤ, ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਸਿੱਖਿਆ ਖੇਤਰ ਦੇ ਮਾਹਿਰ ਵੀ ਹਾਜ਼ਰ ਸਨ।

Jalandhar primary schools childrenchildren

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement