
ਸੰਨ 2020 ਦੇ ਵਿਚ ਚਲ ਰਹੀ ਇਸ ਭਿਆਨਕ ਮਹਾਂਮਾਰੀ ਦੇ ਵਿਚ ਕੋਵਿਡ ਯੋਧਿਆਂ ਦੇ ਨਾਂ ’ਤੇ, ਸਿਹਤ ਵਿਭਾਗ, ਪੁਲਿਸ ਕਰਮਚਾਰੀ, ਸਫ਼ਾਈ ਕਰਮਚਾਰੀਆਂ ਨੂੰ
ਸੰਨ 2020 ਦੇ ਵਿਚ ਚਲ ਰਹੀ ਇਸ ਭਿਆਨਕ ਮਹਾਂਮਾਰੀ ਦੇ ਵਿਚ ਕੋਵਿਡ ਯੋਧਿਆਂ ਦੇ ਨਾਂ ’ਤੇ, ਸਿਹਤ ਵਿਭਾਗ, ਪੁਲਿਸ ਕਰਮਚਾਰੀ, ਸਫ਼ਾਈ ਕਰਮਚਾਰੀਆਂ ਨੂੰ ਬਣਦਾ ਮਾਣ ਸਨਮਾਨ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ । ਆਪਣੇ ਹੀ ਇੱਕ ਅਣਮੁੱਲੇ ਵਿਭਾਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਮੇਰਾ ਇੱਕ ਸਵਾਲ ਹੈ ਜਿਨ੍ਹਾਂ ਕੋਵਿਡ ਯੋਧਿਆਂ ਸਨਮਾਨਿਤ ਕਰ ਰਹੀ ਹੈ ਪੰਜਾਬ ਸਰਕਾਰ ਕੀ ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਬਿਨਾਂ ਇਸ ਜੰਗ ਨੂੰ ਜਿੱਤ ਸਕਦੇ ਹਨ। ਦੇਸ਼ ਨੇ ਤਰੱਕੀ ਦੇ ਅਸਲ ਪ੍ਰਸ਼ੰਸ਼ਾ ਦੇ ਹੱਕਦਾਰ ਨੂੰ ਕਦੇ ਵੀ ਮਾਣ ਨਹੀਂ ਬਖਸ਼ਿਆ ਗਿਆ, ਹਮੇਸ਼ਾ ਤੋਂ ਹੀ ਅਣਗੌਲਿਆ ਕੀਤਾ ਗਿਆ ਹੈ।
ਪੰਜਾਬ ਦੇ ਮਹੱਤਵਪੂਰਨ ਵਿਭਾਗਾਂ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰੇ ਕਰੀਏ । ਪੀਐਸਪੀਸੀਐਲ ਪੰਜਾਬ ਦੇ ਵਿਕਾਸ ਲਈ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ ।ਸਦੀਆਂ ਤੋਂ ਵੱਡੇ ਵੱਡੇ ਕਾਰਖਾਨੇ, ਉਦਯੋਗਿਕ ਅਦਾਰੇ ਜੋ ਦੇਸ਼ ਦੀ ਅਰਥ ਵਿਵਸਥਾ ਵਿੱਚ ਹਿੱਸਾ ਪਾ ਰਹੇ ਹਨ। ਬਿਜਲੀ ਦੇ ਸਿਰ ਤੇ ਹੀ ਤਾਂ ਖਲੋਤੇ ਹਨ।
ਦੇਸ਼ ਦਾ ਅੰਨਦਾਤਾ ਆਪਣੀ ਫ਼ਸਲ ਦਾ ਸਹੀ ਮੁੱਲ ਤਾਂ ਪਾਉਂਦਾ ਹੈ ਜਦੋਂ ਬਿਜਲੀ ਸਹੀ ਸਮੇ ਤੇ ਆਉਂਦੀ ਹੈ।
ਦੇਸ਼ ਦੇ ਵਿੱਚ ਰੇਲਵੇ ਨੇ ਸਭ ਤੋਂ ਜ਼ਿਆਦਾ ਤਰੱਕੀ ਕੀਤੀ ਹੈ ਜ਼ਿਆਦਾਤਰ ਰੇਲ ਗੱਡੀਆਂ ਬਿਜਲੀ ਉੱਤੇ ਨਿਰਭਰ ਹਨ। ਮੈਟਰੋ ਰੇਲ ਤਾਂ ਬਿਜਲੀ ਤੋਂ ਬਿਨਾਂ ਇਕ ਇੰਚ ਵੀ ਅੱਗੇ ਨਹੀਂ ਵੱਧ ਸਕਦੀ। ਦੇਸ਼ ਦੇ ਵੱਡੇ ਵੱਡੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ ਵੀ ਬਿਜਲੀ ਉਪਕਰਣਾਂ ਦੁਆਰਾ ਕੀਤਾ ਜਾਂਦਾ ਹੈ ਬਿਜਲੀ ਤੋਂ ਬਿਨਾਂ ਹਸਪਤਾਲ ਅਧੂਰੇ ਹਨ। ਵੱਡੇ-ਵੱਡੇ ਸੌਪਿੰਗ ਮਾਲ, ਸ਼ੈਲਰ, ਛੋਟੇ-ਵੱਡੇ ਦੁਕਾਨਦਾਰ, ਸਭ ਤੋਂ ਅਣਮੁੱਲਾ ਸਾਡਾ ਰਹਿਣ ਬਸੇਰਾ ਵੀ ਬਿਜਲੀ ਦੇ ਸਿਰ ਤੇ ਹੀ ਵਧਦਾ-ਫੁੱਲਦਾ ਹੈ।
PSPCL
ਅਸਲ ਦੇ ਵਿੱਚ ਤਨਖਾਹ ਤਾਂ ਜ਼ਰੂਰ ਮਿਲਦੀ ਹੈ ਕੰਮ ਦੇ ਬਦਲੇ ਬਿਜਲੀ ਕਰਮਚਾਰੀਆਂ ਨੂੰ । ਪ੍ਹੰਤੂ ਬਣਦਾ ਸਨਮਾਨ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਦਿੱਤਾ।ਸੋਨੇ ਵਰਗੇ ਪੁੱਤ ਮਾਪਿਆਂ ਦੇ ਅਕਸਰ ਹੀ ਨੰਗੀਆਂ ਤਾਰਾਂ ਨੂੰ ਗੰਢ ਜੋੜ ਲਾਉਂਦੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਨੇ। ਕਦੇ ਕਦੇ ਕੁਝ ਦੁਖਦਾਈ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ। ਕਿਸੇ ਕਾਰਨ ਵੱਸ ਜਾਂ ਕਿਸੇ ਦੀ ਗਲਤੀ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਲਕੇ ਦੇਸ਼ ਦੇ ਉਤੋਂ ਕੁਰਬਾਨ ਹੋ ਜਾਂਦਾ ਬਿਜਲੀ ਵਾਲਾ ਵੀਰ। ਉਸ ਦੀ ਸਿਰਫ ਖਬਰ ਹੀ ਮਿਲਦੀ ਹੈ
ਅਖਬਾਰਾਂ ਦੇ ਵਿਚ ਇਕ ਬਿਜਲੀ ਕਰਮਚਾਰੀ ਤਾਰਾਂ ਲੱਗਣ ਕਾਰਨ ਮੌਤ ਹੋ ਗਈ, ਸੋਸ਼ਲ ਮੀਡੀਆ ਦੇ ਉੱਤੇ ਤਰਾਂ ਤਰਾਂ ਦੀਆਂ ਕਈ ਵਾਰ ਪੋਸਟਾਂ ਉਸ ਮਰਜੀਵੜੇ ਦੀਆਂ ਹੁੰਦੀਆਂ ਨੇ। ਕੀ ਸਿਰਫ ਦੇਸ਼ ਲਈ ਫ਼ੌਜੀ ਹੀ ਸ਼ਹੀਦ ਹੁੰਦੇ ਹਨ।ਆਮ ਜਨਤਾ ਪੁੱਛਣਾ ਚਾਹੁੰਦੀ ਹੈ ਕੀ ਬਿਜਲੀ ਵਿਭਾਗ ਦੇ ਕਰਮਚਾਰੀ ਦੇਸ਼ ਦੀ ਤਰੱਕੀ ਦਾ ਹਿੱਸਾ ਨਹੀਂ ਜਾਂ ਉਹ ਦੇਸ਼ ਸੇਵਾ ਨਹੀਂ ਕਰਦੇ। ਬਿਜਲੀ ਵਿਭਾਗ ਤੋਂ ਬਿਨਾਂ ਸਮੁੱਚੀ ਦੁਨੀਆਂ ਦੇ ਵਿਚ ਤਰੱਕੀ ਨਾਮ ਦੇ ਸ਼ਬਦ ਦੀ ਕੋਈ ਕੀਮਤ ਹੀ ਨਹੀਂ। ਦਿਲੋਂ ਸਲਾਮ ਹੈ ਬਿਜਲੀ ਵਾਲੇ ਵੀਰਾਂ ਨੂੰ ਜੋ ਆਪਣੇ ਘਰ ਪਰਿਵਾਰਾਂ ਨੂੰ ਹੱਸਦਾ ਖਿੜਦਾ ਛੱਡ ਤੇ ਹਰ ਰੋਜ਼ ਸਵੇਰੇ ਕੱਫਣ ਸਿਰ ਤੇ ਬੰਨ੍ਹ ਕੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੁੰਦੇ ਹਨ । ਆਖਣ ਨੂੰ ਤਾਂ ਬਹੁਤ ਕੁਝ ਪਰ ਕੀ ਲੋਕਾਂ ਤੇ ਸਰਕਾਰਾਂ ਵਿਚ ਸੱਚ ਸੁਣਨ ਦੀ ਹਿੰਮਤ ਹੈ।