
ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਵਿਚ , ਕੇਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਾਪਸ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿਢਿਆ ਜਾਵੇਗਾ : ਬੈਂਸ
ਅੰਮ੍ਰਿਤਸਰ, 22 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਤੇ ਐਮ ਐਲ ਏ ਬਲਵਿੰਦਰ ਸਿੰਘ ਬੈਂਸ ( ਬੈਸ ਭਰਾ ) ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਇੱਕ ਰੋਸ ਰੈਲੀ ਰਵਾਨਾ ਹੋਈ , ਜੋ ਮੁੱਖ ਮੰਤਰੀ ਨੂੰ ਚੰਡੀਗੜ ਮਿਲੇਗੀ ।
ਇਸ ਤੋ ਪਹਿਲਾਂ ਬੈਸ ਭਰਾਵਾਂ ਤੇ ਉਨਾ ਦੇ ਹਿਮਾਇਤੀਆਂ ਗੁਰੂ ਘਰ ਮੱਥਾ ਟੇਕਿਆ , ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਉਪਰੰਤ ਜਲਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਅਕੀਦਤ ਤੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨਾ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ। ਉਪਰੰਤ ਮੀਡੀਆਾਂ ਨਾਲ ਗੱਲਬਾਤ ਕਰਦਿਆਂ ਬੈਸ ਭਰਾਵਾਂ ਨੇ ਕਿਹਾ ਕਿ ਇਸ ਰੈਲੀ ਦਗਾ ਮੁੱਖ ਮਕਸਦ' ਪੰਜਾਬ ਕਿਸਾਨ ਬਚਾਓ ਪੰਜਾਬ ਬਚਾਓ ਦੇ।
ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਕਿਸਾਨ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਜਿਸਦੇ ਰੋਸ ਦੇ ਚੱਲਦੇ ਅੱਜ ਉਨ੍ਹਾਂ ਵੱਲੋਂ ਇਹ ਰੋਸ ਰੈਲੀ ਜਿਹੜੀਆਂ ਕੱਢੀ ਜਾ ਰਹੀ ਹੈ ਅਤੇ ਅਤੇ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਜਾਵੇਗਾ ਜਿਹੜੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਵਿੱਚ ਕਿਸਾਨੀ ਨੂੰ ਬਚਾਇਆ ਜਾ ਸਕੇ ਉਥੇ ਹੀ ਸਿਮਰਨਜੀਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਹਿੱਤ ਲਈ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਦੇ ਹਿੱਤ ਲਈ ਜੋ ਵੀ ਤੱਕ ਉਨ੍ਹਾਂ ਨੂੰ ਆਵਾਜ ਚੁੱਕਣ ਦੀ ਜਰੂਰਤ ਪਈ ਤੇ ਉਹ ਆਵਾਜ਼ ਚੁੱਕਣਗੇ ।
ਉਹ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਸੱਦਣ ਦੀ ਮੰਗ ਕਰਨਗੇ। ਇਸ ਮੌਕੇ ਉਨਾ ਨਾਲ ਅਮਰੀਕ ਸਿੰਘ ਵਰਪਾਲ ਪ੍ਰਧਾਨ ਮਾਝਾ ਜੋਨ, ਤੇ 22 ਸੂਬਾ ਕਮੇਟੀ ਮੈਬਰ ਤੇ ਕੌਰ ਕਮੇਟੀ ਸ਼ਾਮਲ ਸਨ । ਬਾਅਦ ਵਿੱਚ 50 ਸਾਇਕਲਾਂ ਦੇ ਕਾਫਲੇ ਨਾਲ ਹਰਿਮੰਦਰ ਸਾਹਿਬ ਤੋ ਰਵਾਨਾ ਹੋਇਆ। 280 ਕਿਲੋਮੀਟਰ ਦੀ ਇਹ 5 ਦਿਨਾਂ ਯਾਤਰਾਂ ਇਹ ਪਹਿਲੇ ਦਿਨ ਰਾਤ ਬਿਆਸ, ਦੂਜੀ ਰਾਤ ਜਲੰਧਰ , ਤੀਜੀ ਰਾਤ ਸ਼ਹੀਦ ਭਗਤ ਸਿੰਘ ਦੇ ਪਿੰਡ, ਚੋਥੀ ਰਾਤ ਗੁਰਦੁਆਰਾ ਟਿੱਬੀ ਸਾਹਿਬ ਅਤੇ 5ਵੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਦਿੱਤਾ ਜਾਵੇਗਾ ।
File Photo
ਮੀਡੀਆ ਨੂੰ ਬੈਂਸ ਭਰਾਵਾਂ ਦੀ ਕਵਰੇਜ ਕਰਨ ਤੋ ਰੋਕਿਆ, ਵਿਤਕਰੇ ਦਾ ਦੋਸ਼
ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋ ਮੀਡੀਆ ਨੂੰ ਬੈਂਸ ਭਰਾਵਾਂ ਦੀ ਕਵਰੇਜ ਕਰਨ ਤੋ ਸ ਰੋਕਿਆ ਗਿਆ ਪਰ ਗੋਰਤਲਬ ਹੈ ਕਿ ਜਦੋਂ ਵੀ ਕੋਈ ਅਕਾਲੀ ਦਲ ਦਾ ਨੁਮਾਇੰਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦਾ ਹੈ ਤਾ ਸ਼੍ਰੋਮਣੀ ਕਮੇਟੀ ਵਲੋ ਉਸ ਦੀ ਕਵਰੇਜ ਲਈ ਸਪੈਸ਼ਲ ਤੌਰ ਤੇ ਆਖਿਆ ਜਾਦਾ ਹੈ ਪਰ ਜੇਕਰ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ ਤੇ ਕਵਰੇਜ ਕਰਨ ਤੇ ਪਾਬੰਦੀ ਲਗਾਈ ਜਾਦੀ ਹੈ । ਇਸ ਸੰਬਧੀ ਸਿਮਰਜੀਤ ਬੈਂਸ ਨਾਲ ਜਦੋਂ ਗੱਲਬਾਤ ਕੀਤੀ ਗਈ
ਤਾ ਉਨਾਂ ਦਸਿਆ ਕਿ ਗੁਰੂ ਘਰ ਵਿਚ ਇਸ ਤਰਾ ਦੀ ਪਿਰਤ ਪੈਦਾ ਕਰਨ ਵਾਲਿਆ ਨੂੰ ਵਾਹਿਗੁਰੂ ਇਹਨਾਂ ਨੂੰ ਸੁਮਤ ਬਖਸੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰੇ ਵਰਨਾ ਦੇ ਲੌਕਾ ਲਈ ਚਾਰ ਦਰਵਾਜੇ ਹਨ ਉਥੇ ਵੀ ਇਹ ਵਿਤਕਰਾ ਸੋਭਾ ਨਹੀ ਦਿੰਦਾ। ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਸਰੋਮਣੀ ਸ੍ਰੋਮਣੀ ਕਮੇਟੀ ਦੇ ਮੈਬਰ ਵੀ ਹਨ ਪਰ ਫਿਰ ਵੀ ਸ੍ਰੋਮਣੀ ਕਮੇਟੀ ਦਾ ਇਹ ਵਤੀਰਾ ਲੋਕਾ ਦੀ ਧਾਰਮਿਕ ਭਾਵਨਾਵਾਂ ਤੇ ਸਵਾਲ ਖੜੇ ਕਰਦਾ ਨਜਰ ਆਉਂਦਾ ਹੈ ਉਧਰ ਦੂਜੇ ਪਾਸੇ ਹਰਿਮੰਦਰ ਸਾਹਿਬ ਦੇ ਮੈਨੇਜਰ ਸ ਮੁਖਤਿਆਰ ਸਿੰਘ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਭਾਵਾਂ ਅਕਾਲੀ ਦਲ ਦੇ ਆਗੂ ਆਵੇ ਭਾਵੇਂ ਕੋਈ ਵੀ ਸਿਆਸੀ ਪਾਰਟੀ ਦੇ ਆਗੂ ਆਵੇ ਪ੍ਰਬੰਧਾਂ ਨੂੰ ਲੈ ਕੇ ਮੀਡੀਆ ਦੀ ਮਨਾਈ ਕੀਤੀ ਗਈ ਹੈ ਪਰ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।