‘ਯੂਪੀ ਦੇ ਸਿੱਖ ਕਿਸਾਨਾਂ ਦਾ ਉਜਾੜਾ ਰੋਕਣ ਲਈ ਅਕਾਲ ਤਖ਼ਤ ਸਾਹਿਬ ਸਣੇ ਕੈਪਟਨ ਸਰਕਾਰ ਦਖ਼ਲ ਦੇਣ’
Published : Jun 23, 2020, 9:08 am IST
Updated : Jun 23, 2020, 9:08 am IST
SHARE ARTICLE
Capt Amrinder Singh
Capt Amrinder Singh

ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਜਨਰਲ ਸਕੱਤਰ ਸ.ਹਰਵਿੰਦਰ ਸਿੰਘ ਬੌਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,

ਨਵੀਂ ਦਿੱਲੀ: 22 ਜੂਨ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਜਨਰਲ ਸਕੱਤਰ ਸ.ਹਰਵਿੰਦਰ ਸਿੰਘ ਬੌਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਸਰਕਾਰ, ਪੰਜਾਬ ਸਰਕਾਰ ਸਣੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਭੇਜ ਕੇ, ਯੂਪੀ ਵਿਚਲੇ ਸਿੱਖ ਕਿਸਾਨਾਂ ਦਾ ਉਜਾੜਾ ਰੋਕਣ ਦੀ ਮੰਗ ਕੀਤੀ ਹੈ। 
  ਉਨ੍ਹਾਂ ਕਿਹਾ ਹੈ ਕਿ 1947 ਪਿਛੋਂ ਪਾਕਿਸਤਾਨੋਂ ਉਜੜ ਕੇ ਆਏ ਸਿੱਖਾਂ ਨੇ ਯੂਪੀ ਦੀਆਂ ਬੰਜਰ ਜ਼ਮੀਨਾਂ ਨੂੰ ਆਪਣੀ ਮਿਹਨਤ ਮਸ਼ੱਕਤ ਨਾਲ ਵਾਹੀਯੋਗ ਬਣਾ ਕੇ, ਵਸਾਇਆ, ਪਰ ਹੁਣ ਇਕ ਮਿੰਟ ਵੀ ਨਹੀਂ ਲਾਇਆ ਗਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਬੁਲਡੋਜ਼ਰ ਚਲਾ ਦਿਤਾ ਗਿਆ ਤੇ ਫ਼ਸਲਾਂ ਬਰਬਾਦ ਕਰ ਦਿਤੀਆਂ ਗਈਆਂ।

Harwinder Singh BobiHarwinder Singh Bobby

ਕੀ ਇਹ ਦੇਸ਼ ਲਈ ਸਿੱਖਾਂ ਦੀਆਂ ਸ਼ਹੀਦੀਆਂ ਦਾ ਮੁੱਲ ਪਾਇਆ ਜਾ ਰਿਹਾ ਹੈ? ਸ.ਬੌਬੀ ਨੇ ਕਿਹਾ, “ਸਮੁੱਚੀ ਸਿੱਖ ਕੌਮ ਨੂੰੰ ਲਾਬੰਦ ਹੋ ਕੇ, ਯੂਪੀ ਦੇ  ਸਿੱਖਾਂ ਦਾ ਮਸਲਾ ਹੱਲ ਕਰਨ ਲਈ ਆਵਾਜ਼ ਚੁਕਣੀ ਚਾਹੀਦੀ ਹੈ। ਯੂਪੀ ਵਿਚ ਸਿੱਖਾਂ ਨੇ ਜੰਗਲੀ ਜ਼ਮੀਨਾਂ ‘ਤੇ 17 ਪਿੰਡ ਵਸਾਏ, ਪਰ ਹੁਣ ਲਖੀਮਪੁਰ ਤੇ ਚੰਪਾਵਤ ਦੇ ਤਿੰਨ ਸੋ ਸਿੱਖ ਪਰਵਾਰਾਂ ਨੂੂੰ ਕਿਉਂ ਉਜਾੜਿਆ ਜਾ ਰਿਹਾ ਹੈ? ਅਕਾਲ ਤਖ਼ਤ ਸਾਹਿਬ ਸਣੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਇਹ ਉਜਾੜਾ ਰੋਕਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।’’
ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਨੇ ਜ਼ਮੀਨਾਂ ਖਾਲੀ ਨਾ ਕਰਵਾਉਣ ਦਾ ਭਰੋਸਾ ਦਿਤਾ ਹੈ, ਪਰ ਇਸਨੂੰ ਅਮਲੀ ਜਾਮਾ ਪਹਿਨਾਇਆ ਜਾਵੇ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement