
ਨਗਦੀ ਤੇ ਹਥਿਆਰ ਬਰਾਮਦ
ਡੇਰਾਬੱਸੀ: ਡੇਰਾਬੱਸੀ ਵਿੱਚ 10 ਜੂਨ ਨੂੰ ਗੰਨ ਪੁਆਇੰਟ ’ਤੇ ਹੋਈ ਇੱਕ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਡੇਰਾਬੱਸੀ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 10 ਜੂਨ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਡੇਰਾਬੱਸੀ ਵਿੱਚ ਨਾਗਪਾਲ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਇੱਕ ਕਰੋੜ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਸਨ ਅਤੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।
PHOTO
ਡੇਰਾਬੱਸੀ ਪੁਲਿਸ ਨੇ 7 ਮੁਲਜ਼ਮਾਂ ਰਣਜੋਧ ਸਿੰਘ, ਮਨਿੰਦਰਜੀਤ, ਸੌਰਵ ਸਰਮਾ, ਆਰੀਆ, ਸੰਨੀ ਜਾਂਗਲਾ, ਮਹੀਪਾਲ ਅਤੇ ਅਭੈ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਤੋਂ ਇਲਾਵਾ 98 ਲੱਖ 9000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
PHOTO