
25 ਮਈ ਨੂੰ ਹੀ ਪਿੰਡ ਮੂਸਾ ਪਹੁੰਚੇ ਸਨ ਗੈਂਗਸਟਰ
ਚੰਡੀਗੜ੍ਹ: AGTF ਦੇ ਮੁਖੀ ਪ੍ਰਮੋਦ ਬਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਇਸ ਮਾਮਲੇ ’ਚ ਕਿਸ ਤਰ੍ਹਾਂ ਗ੍ਰਿਫ਼ਤਾਰੀਆਂ ਹੋਈਆਂ ਤੇ ਕਿਸ ਤਰ੍ਹਾਂ ਪੰਜਾਬ, ਹਰਿਆਣਾ, ਮਹਾਰਾਸ਼ਟਰ ਦੇ ਪੁਲਿਸ ਵਿਭਾਗ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਤਕ ਪਹੁੰਚੇ। ਏ. ਡੀ. ਜੀ. ਪੀ. (AGTF) ਪ੍ਰਮੋਦ ਬਾਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪਿਛਲੇ ਸਾਲ ਅਗਸਤ ਤੋਂ ਸ਼ਾਜ਼ਿਸ਼ ਰਚੀ ਜਾ ਰਹੀ ਸੀ। ਇਸ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਖੁਲਾਸੇ ਕੀਤੇ। ਸਿੱਧੂ ਦੇ ਕਤਲ ਅਤੇ ਰੇਕੀ ਦੀ ਵਿਉਂਤਬੰਦੀ ਪਿਛਲੇ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋ ਗਈ ਸੀ।
PHOTO
ਸਿੱਧੂ ਦੇ ਕਤਲ ਅਤੇ ਰੇਕੀ ਦੀ ਵਿਉਂਤਬੰਦੀ ਪਿਛਲੇ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋ ਗਈ ਸੀ। ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੇ ਦੱਸਿਆ ਕਿ ਇਸ ਕਤਲ ਦੀ ਪੂਰੀ ਯੋਜਨਾ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਪਹਿਲੀ ਗ੍ਰਿਫਤਾਰੀ 30 ਮਈ ਨੂੰ ਮਨਪ੍ਰੀਤ ਭਾਊ ਨੂੰ ਗ੍ਰਿਫਤਾਰ ਕਰਕੇ ਕੀਤੀ ਗਈ ਸੀ। ਜਾਂਚ ਵਿੱਚ ਹੁਣ ਤੱਕ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੂਸੇਵਾਲਾ ਨੂੰ ਮਾਰਨ ਲਈ 3 ਵਾਰ ਰੇਕੀ ਕੀਤੀ ਗਈ।
Sidhu Moose Wala Case
ਅਨਮੋਲ, ਸਚਿਨ ਅਤੇ ਗੋਲਡੀ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲਾਰੈਂਸ ਨੇ ਜਨਵਰੀ ਮਹੀਨੇ ਵਿੱਚ ਹੀ ਆਪਣੇ ਭਰਾ ਅਨਮੋਲ ਨੂੰ ਵਿਦੇਸ਼ ਭੇਜਿਆ ਸੀ। ਪੁਲਿਸ ਨੇ ਕਾਤਲਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਪ੍ਰਦੀਪ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪ੍ਰਿਅਵ੍ਰਤਾ ਫੌਜੀ ਅਤੇ ਅੰਕਿਤ ਦੇ ਫਤਿਹਾਬਾਦ ਦੇ ਹੋਟਲ 'ਚ ਰੁਕਣ ਦਾ ਇੰਤਜ਼ਾਮ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਕਤਲ ਲਈ ਏਕੇ ਸੀਰੀਜ਼ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਅੱਜ ਬਲਦੇਵ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਮੂਸੇਵਾਲਾ ਦੀ ਰੇਕੀ ਵਿੱਚ ਕੇਕੜੇ ਨਾਲ ਮੌਜੂਦ ਸੀ। ਸਿੱਧੂ ਮੂਸੇਵਾਲਾ ਦੇ ਦੋ ਕਾਤਲ ਫਰਜ਼ੀ ਪਾਸਪੋਰਟਾਂ ਦੇ ਆਧਾਰ 'ਤੇ ਦੇਸ਼ ਛੱਡ ਕੇ ਭੱਜ ਗਏ ਹਨ।