2021 'ਚ ਭਾਰਤ ਨੇ ਰੀਸਾਈਕਲ ਕੀਤਾ 75 ਟਨ ਸੋਨਾ, ਅਮਰੀਕਾ ਤੋਂ ਬਾਅਦ ਚੌਥੇ ਸਥਾਨ 'ਤੇ
Published : Jun 23, 2022, 6:32 am IST
Updated : Jun 23, 2022, 6:32 am IST
SHARE ARTICLE
image
image

2021 'ਚ ਭਾਰਤ ਨੇ ਰੀਸਾਈਕਲ ਕੀਤਾ 75 ਟਨ ਸੋਨਾ, ਅਮਰੀਕਾ ਤੋਂ ਬਾਅਦ ਚੌਥੇ ਸਥਾਨ 'ਤੇ

ਨਵੀਂ ਦਿੱਲੀ, 22 ਜੂਨ : ਮਹਾਮਾਰੀ ਤੋਂ ਪ੍ਰਭਾਵਤ ਸਾਲ 2021 'ਚ ਭਾਰਤ ਨੇ ਕੁਲ 75 ਟਨ ਸੋਨਾ ਰੀਸਾਈਕਲ ਕੀਤਾ ਹੈ | ਵਿਸ਼ਲ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ਜਾਰੀ ਇਕ ਰਿਪੋਰਟ 'ਚ ਦਸਿਆ ਕਿ ਭਾਰਤ ਸੋਨਾ ਰੀਸਾਈਕਲ ਕਰਨ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਆ ਗਿਆ ਹੈ | ਡਬਲਿਊ. ਜੀ. ਸੀ. ਮੁਤਾਬਕ ਬੀਤੇ ਸਾਲ ਗੋਲਡ ਰਿਫ਼ਾਈਨਿੰਗ ਤੇ ਰੀਸਾਈਕਲਿੰਗ 'ਚ ਸੱਭ ਤੋਂ ਅੱਗੇ ਚੀਨ ਰਿਹਾ, ਜਿਸ ਨੇ ਕੁਲ 168 ਟਨ ਸੋਨੇ ਦਾ ਇਸਤੇਮਾਲ ਕੀਤਾ | ਦੂਜੇ ਸਥਾਨ 'ਤੇ ਇਟਲੀ ਅਤੇ ਤੀਜੇ ਸਥਾਨ 'ਤੇ ਅਮਰੀਕਾ ਰਿਹਾ | ਇਟਲੀ ਨੇ ਸਾਲ 2021 'ਚ 80 ਟਨ ਤੇ ਅਮਰੀਕਾ ਨੇ 78 ਟਨ ਸੋਨਾ ਰੀਸਾਈਕਲ ਕੀਤਾ | 
ਭਾਰਤ ਨੇ ਗੋਲਡ ਰੀਸਾਈਕਲਿੰਗ ਤੇ ਰਿਫ਼ਾਈਨਿੰਗ 'ਚ ਕਾਫ਼ੀ ਤੇਜ਼ ਛਾਲ ਲਗਾਈ ਹੈ | 2013 'ਚ ਜਿੱਥੇ ਭਾਰਤ ਦੀ ਸਮਰਥਾ ਸਿਰਫ਼ 300 ਟਨ ਦੀ ਸੀ, ਉੱਥੇ ਹੀ ਹੁਣ ਇਹ ਵਧ ਕੇ 1500 ਟਨ ਪਹੁੰਚ ਗਈ ਹੈ | ਯਾਨੀ ਸਾਡੀ ਰਿਫ਼ਾਈਨਰੀ ਸਮਰਥਾ 'ਚ ਇਕ ਦਹਾਕੇ 'ਚ ਤਿੰਨ ਗੁਣਾ ਦਾ ਵਾਧਾ ਹੋਇਆ ਹੈ | 
ਸਰਕਾਰ ਵਲੋਂ ਨਿਯਮ ਸਖ਼ਤ ਕੀਤੇ ਜਾਣ ਤੋਂ ਬਾਅਦ ਗੋਲਡ ਦੀ ਰਿਫ਼ਾਈਨਿੰਗ ਜ਼ਿਆਦਾ ਬਿਹਤਰ ਤਰੀਕੇ ਨਾਲ ਹੋਣ ਲੱਗੀ ਹੈ | ਇਸ 'ਚ ਫ਼ਾਰਮਲ ਸੈਕਟਰ ਦੀ ਗਿਣਤੀ ਬੀਤੇ ਸਾਲ 33 ਪਹੁੰਚ ਗਈ ਹੈ ਜੋ ਸਾਲ 2013 'ਚ ਸਿਰਫ਼ 5 ਸੀ | 
ਇਨਫ਼ਾਰਮਲ ਸੈਕਟਰ ਦੀ ਹਿੱਸੇਦਾਰੀ ਫਿਲਹਾਲ 300 ਤੋਂ 500 ਟਨ ਹੈ | ਉਂਜ ਤਾਂ ਇਹ ਕਾਫ਼ੀ ਜ਼ਿਆਦਾ ਹੈ ਪਰ ਪਹਿਲਾਂ ਦੀ ਸਥਿਤੀ ਨੂੰ  ਦੇਖਿਆ ਜਾਵੇ ਤਾਂ ਪ੍ਰਦੂਸ਼ਣ ਨਿਯਮਾਂ ਦੇ ਸਖਤ ਕੀਤੇ ਜਾਣ ਤੋਂ ਬਾਅਦ ਸੋਨੇ ਦਾ ਨਾਜਾਇਜ਼ ਵਪਾਰ ਕਾਫ਼ੀ ਰੁਕ ਗਿਆ ਹੈ |ਭਾਰਤੀ ਗੋਲਡ ਰਿਫ਼ਾਈਨਿੰਗ ਖੇਤਰ ਨੂੰ  ਮਜ਼ਬੂਤੀ ਦੇਣ 'ਚ ਟੈਕਸ ਦੇ ਬਿਹਤਰ ਢਾਂਚੇ ਦਾ ਵੀ ਅਹਿਮ ਯੋਗਦਾਨ ਹੈ | 
ਸਰਕਾਰ ਨੇ ਕੱਚੇ ਸੋਨੇ 'ਤੇ ਇੰਪੋਰਟ ਡਿਊਟੀ ਰਿਫ਼ਾਇੰਡ ਸੋਨੇ ਤੋਂ ਵੱਖ ਬਣਾ ਦਿਤੀ ਹੈ | ਇਸ ਤੋਂ ਬਾਅਦ ਰਿਫ਼ਾਇੰਡ ਸੋਨੇ ਦੀ ਐਕਸਪੋਰਟ ਹੋਰ ਵਧ ਗਈ ਹੈ | ਇਸ ਮੰਗ ਦੀ ਸਪਲਾਈ ਲਈ ਕੱਚੇ ਸੋਨੇ ਦੀ ਇੰਪੋਰਟ 'ਚ ਵੀ ਤੇਜ਼ੀ ਆਈ ਹੈ | 2013 'ਚ ਜਿਥੇ ਭਾਰਤ ਦੀ ਕੁੱਲ ਐਕਸਪੋਰਟ 'ਚ ਕੱਚੇ ਸੋਨੇ ਦੀ ਹਿੱਸੇਦਾਰੀ 7 ਫ਼ੀ ਸਦੀ ਸੀ, ਉਥੇ ਹੀ ਹੁਣ ਇਹ ਵਧ ਕੇ 22 ਫ਼ੀ ਸਦੀ ਪਹੁੰਚ ਗਈ ਹੈ | ਡਬਲਿਊ. ਜੀ. ਸੀ. ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਾਸੁੰਦਰਮ ਪੀ.ਆਰ. ਨੇ ਕਿਹਾ ਕਿ ਭਾਰਤ ਅਪਣੇ ਬੁਲੀਅਨ ਖੇਤਰ 'ਚ ਤਾਜ਼ਾ ਸੁਧਾਰਾਂ ਨੂੰ  ਲਾਗੂ ਕਰੇ ਤਾਂ ਰਿਫ਼ਾਈਨਿੰਗ ਖੇਤਰ 'ਚ ਕਿਤੇ ਅੱਗੇ ਨਿਕਲ ਸਕਦਾ ਹੈ | 
ਗੋਲਡ ਮੋਨੇਟਾਈਜੇਸ਼ਨ ਸਕੀਮ ਰਾਹੀਂ ਸਰਪਲੱਸ ਗੋਲਡ ਨੂੰ  ਬਾਜ਼ਾਰ 'ਚ ਲਿਆਂਦੇ ਜਾਣ ਦੀ ਲੋੜ ਹੈ | ਇਸ ਨਾਲ ਬਾਜ਼ਾਰ 'ਚ ਸੋਨਾ ਸਸਤਾ ਹੋਵੇਗਾ ਤੇ ਇਸ ਦੀ ਮੰਗ ਵਧੇਗੀ | ਇਸ ਤਰ੍ਹਾਂ ਰਿਫ਼ਾਈਨਿੰਗ ਦੀ ਸਮਰਥਾ 'ਚ ਵੀ ਵਿਸਤਾਰ ਹੋਵੇਗਾ | 
ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਭਾਵੇਂ ਭਾਰਤ ਗੋਲਡ ਰੀਸਾਈਕਲਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ ਪਰ ਇੱਥੇ ਸਿਰਫ 8 ਫ਼ੀ ਸਦੀ ਘਰੇਲੂ ਸੋਨੇ ਦੀ ਰੀਸਾਈਕਲਿੰਗ ਹੁੰਦੀ ਹੈ | ਬਾਕੀ ਸੋਨਾ ਇੰਪੋਰਟ ਰਾਹੀਂ ਬਾਹਰ ਤੋਂ ਆਉਂਦਾ ਹੈ | (ਏਜੰਸੀ)

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement