ਲੱਦਾਖ ‘ਚ ਸ਼ਹੀਦ ਹੋਇਆ ਖੰਨਾ ਦਾ ਫੌਜੀ ਜਵਾਨ, ਭੁੱਬਾਂ ਮਾਰ-ਮਾਰ ਰੋ ਰਿਹਾ ਪੂਰਾ ਪਰਿਵਾਰ
Published : Jun 23, 2022, 10:00 am IST
Updated : Jun 23, 2022, 10:00 am IST
SHARE ARTICLE
photo
photo

ਸ਼ਹੀਦ ਸਵਰਨਜੀਤ ਸਿੰਘ ਦੀਆਂ ਸਨ ਦੋ ਧੀਆਂ

 

 ਖੰਨਾ : ਦੇਸ਼ ਦੀ ਰਾਖੀ ਕਰ ਰਹੇ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਲੇਹ-ਲੱਦਾਖ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ-ਲੱਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ ਵਿੱਚ ਧਸਣ ਕਾਰਨ ਖੱਡ ਵਿੱਚ ਡਿੱਗ ਗਈ । ਇਸ ਗੱਡੀ ਵਿੱਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਵੀ ਸਵਾਰ ਸੀ, ਜੋ ਕਿ ਇਸ ਹਾਦਸੇ ਵਿੱਚ ਸ਼ਹੀਦ ਹੋ ਗਿਆ, ਜਦ ਕਿ ਉਸ ਦੇ ਸਾਥੀ ਗੰਭੀਰ ਜ਼ਖ਼ਮੀ ਹੋ ਗਏ।

PHOTOPHOTO

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਸਾਲ 2008 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।ਵੱਖ ਵੱਖ ਥਾਵਾਂ 'ਤੇ ਡਿਊਟੀ ਕਰਨ ਉਪਰੰਤ ਇਸ ਸਮੇਂ ਉਹ ਲੇਹ ਲੱਦਾਖ ਵਿੱਚ ਤਾਇਨਾਤ ਸੀ। ਕੁਝ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਡਿਊਟੀ 'ਤੇ ਜਾਣ ਲੱਗੇ ਕਿਹਾ ਕਿ ਮੈਂ ਬਹੁਤ ਜਲਦ ਡਿਊਟੀ ਪੂਰੀ ਕਰਕੇ ਘਰ ਵਾਪਸੀ ਕਰਾਂਗਾ ਪਰ ਅਚਾਨਕ ਇਹ ਭਾਣਾ ਵਾਪਰ ਗਿਆ।

ਸ਼ਹੀਦ ਸਵਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਤ ਗਿਆਰਾਂ ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਤੁਹਾਡਾ ਲੜਕਾ ਸਵਰਨਜੀਤ ਸਿੰਘ ਦੇਸ਼ ਦੀ ਸੇਵਾ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਉਹਨਾਂ ਦੱਸਿਆ ਕਿ ਕੱਲ ਤੱਕ ਸ਼ਹੀਦ ਦੀ ਦੇਹ ਸਾਡੇ ਨਗਰ ਪਿੰਡ ਸਲੌਦੀ ਸਿੰਘਾਂ ਦੀ ਵਿਖੇ ਪਹੁੰਚੇਗੀ। ਸ਼ਹੀਦ ਦੇ ਪਿਤਾ ਪਰਮਜੀਤ ਸਿੰਘ ਨੇ ਕਿਹਾ ਜਿੱਥੇ ਮੇਰੇ ਪੁੱਤ ਦਾ ਇਸ ਦੁਨੀਆਂ ਤੋਂ ਤੁਰ ਜਾਣ ਦਾ ਦੁੱਖ ਹੈ ਉੱਥੇ ਹੀ ਸਾਨੂੰ ਉਸ ਦੀ ਸ਼ਹੀਦੀ ਉੱਪਰ ਮਾਣ ਵੀ ਹੈ ।

ਸ਼ਹੀਦ ਦੀ ਮਾਤਾ ਮਨਜੀਤ ਕੌਰ ਆਪਣੇ ਕਲੇਜੇ ਦੇ ਟੁਕੜੇ ਸ਼ਹੀਦ ਸਵਰਨਜੀਤ ਸਿੰਘ ਦੀ ਫੋਟੋ ਛਾਤੀ ਨਾਲ ਲਾ ਕੇ ਵਿਰਲਾਪ ਕਰ ਰਹੀ ਸੀ। ਉਸ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ। ਸ਼ਹੀਦ ਦੀ ਮਾਤਾ ਨੇ ਕਿਹਾ ਮੇਰਾ ਘਰ ਹੀ ਉੱਜੜ ਗਿਆ ਹ ਪਰ ਫਿਰ ਵੀ ਮੈਨੂੰ ਆਪਣੇ ਪੁੱਤ ਦੀ ਸ਼ਹੀਦੀ 'ਤੇ ਮਾਣ ਹੈ। ਸ਼ਹੀਦ ਦੀ ਪਤਨੀ ਗੁਰਪ੍ਰੀਤ ਕੌਰ ਰੋਂਦੇ ਹੋਏ ਕਿਹਾ ਕਿ ਕੱਲ੍ਹ ਹੀ ਮੇਰੀ ਫੋਨ 'ਤੇ ਗੱਲ ਹੋਈ ਸੀ। ਉਹਨਾਂ ਨੇ ਕਿਹਾ ਸੀ ਕਿ ਮੈਂ ਲੇਹ ਲੱਦਾਖ ਤੋਂ ਵਾਪਸ ਆ ਕੇ ਤੁਹਾਡੇ ਨਾਲ ਵੀਡੀਓ ਕਾਲ ਕਰਾਂਗਾ ਇੱਥੇ ਨੈਟਵਰਕ ਨਹੀਂ ਆ ਰਿਹਾ ।

ਸ਼ਹੀਦ ਸਵਰਨਜੀਤ ਸਿੰਘ ਆਪਣੇ ਪਿੱਛੇ ਮਾਤਾ ਪਿਤਾ,ਪਤਨੀ, ਦੋ ਬੱਚੀਆਂ, ਦੋ ਛੋਟੇ ਭਰਾ ਛੱਡ ਗਿਆ ਹੈ। ਸ਼ਹੀਦ ਸਵਰਨਜੀਤ ਸਿੰਘ ਦਾ ਛੋਟਾ ਭਰਾ ਸਰਬਜੀਤ ਸਿੰਘ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement