ਖੇਤੀ ਕਾਨੂੰਨਾਂ ਵਾਂਗ ਪ੍ਰਧਾਨ ਮੰਤਰੀ ਨੂੰ ਵਾਪਸ ਲੈਣੀ ਪਵੇਗੀ 'ਅਗਨੀਪਥ' ਯੋਜਨਾ : ਰਾਹੁਲ ਗਾਂਧੀ
Published : Jun 23, 2022, 6:24 am IST
Updated : Jun 23, 2022, 6:24 am IST
SHARE ARTICLE
image
image

ਖੇਤੀ ਕਾਨੂੰਨਾਂ ਵਾਂਗ ਪ੍ਰਧਾਨ ਮੰਤਰੀ ਨੂੰ ਵਾਪਸ ਲੈਣੀ ਪਵੇਗੀ 'ਅਗਨੀਪਥ' ਯੋਜਨਾ : ਰਾਹੁਲ ਗਾਂਧੀ


ਕਿਹਾ, ਜਦੋਂ ਚੀਨ ਨਾਲ ਜੰਗ ਹੋਵੇਗੀ ਤਾਂ ਅਗਨੀਪਥ ਦਾ ਨਤੀਜਾ ਸਾਹਮਣੇ ਆਵੇਗਾ

ਨਵੀਂ ਦਿੱਲੀ, 22 ਜੂਨ : ਫ਼ੌਜ ਵਿਚ ਥੋੜ੍ਹੇ ਸਮੇਂ ਲਈ ਭਰਤੀ ਦੀ ਨਵੀਂ 'ਅਗਨੀਪਥ' ਯੋਜਨਾ ਨੂੰ  ਦੇਸ਼ ਅਤੇ ਫ਼ੌਜ ਨਾਲ ਮੋਦੀ ਸਰਕਾਰ ਦਾ ਨਵਾਂ ਧੋਖਾ  ਅਤੇ ਫ਼ੌਜ ਨੂੰ  ਕਮਜ਼ੋਰ ਕਰਨ ਵਾਲਾ ਕਦਮ ਕਰਾਰ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ  ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਤਿੰਨੇ ਖੇਤੀ ਕਾਨੂੰਨਾਂ ਦੀ ਤਰ੍ਹਾਂ ਇਸ ਯੋਜਨਾ ਨੂੰ  ਵੀ ਵਾਪਸ ਲੈਣਾ ਪਵੇਗਾ | ਉਨ੍ਹਾਂ ਨੇ 'ਨੈਸ਼ਨਲ ਹੈਰਾਲਡ' ਅਖ਼ਬਾਰ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਪੰਜ ਦਿਨ ਤਕ ਚੱਲੀ ਪੁਛਗਿਛ ਦੌਰਾਨ ਇਕਜੁਟਤਾ ਪ੍ਰਗਟਾਉਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ  ਡਰਾਇਆ ਤੇ ਧਮਕਾਇਆ ਨਹੀਂ ਜਾ ਸਕਦਾ |
ਰਾਹੁਲ ਗਾਂਧੀ ਨੇ ਕਾਂਗਰਸ ਹੈੱਡਕੁਆਰਟਰ 'ਚ ਮੌਜੂਦ ਸੀਨੀਅਰ ਕਾਂਗਰਸੀ ਨੇਤਾਵਾਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ  ਸੰਬੋਧਤ ਕਰਦੇ ਹੋਏ ਇਹ ਵੀ ਕਿਹਾ ਕਿ ਈਡੀ ਦੁਆਰਾ ਉਨ੍ਹਾਂ ਤੋਂ ਪੁਛਗਿਛ ਕਰਨਾ ਇਕ Tਛੋਟਾ ਮਾਮਲਾ'' ਹੈ ਜਦਕਿ ਬੇਰੁਜ਼ਗਾਰੀ ਅਤੇ 'ਅਗਨੀਪਥ' ਯੋਜਨਾ ਅੱਜ ਦੇ ਸੱਭ ਤੋਂ ਜ਼ਰੂਰੀ ਮੁੱਦੇ ਹਨ | ਉਨ੍ਹਾਂ ਕਿਹਾ, ''ਮੇਰਾ ਮਾਮਲਾ ਛੋਟਾ ਹੈ | ਸੱਚ ਕਹਾਂ ਤਾਂ ਇਹ ਜ਼ਰੂਰੀ ਵੀ ਨਹੀਂ ਹੈ | ਅੱਜ ਸੱਭ ਤੋਂ ਅਹਿਮ ਚੀਜ਼ ਰੁਜ਼ਗਾਰ ਹੈ | ਲਘੂ ਅਤੇ ਦਰਮਿਆਨੇ ਉਦਯੋਗ ਦੇਸ਼ ਦੀ ਰੀੜ੍ਹ ਦੀ ਹੱਡੀ ਹਨ | ਪ੍ਰਧਾਨ ਮੰਤਰੀ ਨੇ ਇਹ ਰੀੜ ਦੀ ਹੱਡੀ ਤੋੜ ਦਿਤੀ ਹੈ | ਮੈਂ ਕਈ ਮਹੀਨਿਆਂ ਤੋਂ ਇਹ ਗੱਲ ਕਹਿ ਰਿਹਾ ਹਾਂ |''
'ਅਗਨੀਪਥ' ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ''ਦੇਸ਼ ਭਗਤੀ ਅਤੇ ਫ਼ੌਜ 'ਚ ਜਾਣ ਦਾ ਆਖ਼ਰੀ ਰਸਤਾ ਸੀ, ਉਹ ਵੀ ਇਨ੍ਹਾਂ ਲੋਕਾਂ ਨੇ ਬੰਦ ਕਰ ਦਿਤਾ ਹੈ | ਅਸੀਂ 'ਵਨ ਰੈਂਕ, ਵਨ ਪੈਨਸ਼ਨ' ਦੀ ਗੱਲ ਕਰਦੇ ਸੀ, ਹੁਣ ਇਹ 'ਨੋ ਰੈਂਕ, ਨੋ ਪੈਨਸ਼ਨ' ਹੋ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਸ ਸਕੀਮ ਤਹਿਤ ਭਰਤੀ ਕੀਤੇ ਗਏ ਨੌਜਵਾਨਾਂ ਨੂੰ  ਚਾਰ ਸਾਲ ਦੀ ਨੌਕਰੀ ਤੋਂ ਬਾਅਦ ਫ਼ੌਜ ਛੱਡਣ 'ਤੇ ਰੁਜ਼ਗਾਰ ਨਹੀਂ ਮਿਲ ਸਕੇਗਾ | ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ, ''ਅੱਜ ਚੀਨੀ ਫ਼ੌਜ ਭਾਰਤ ਦੀ ਧਰਤੀ 'ਤੇ ਬੈਠੀ ਹੈ | ਚੀਨੀ ਫ਼ੌਜ ਨੇ ਸਾਡੇ ਕੋਲੋਂ ਇਕ ਹਜ਼ਾਰ ਵਰਗ ਕਿਲੋਮੀਟਰ ਦਾ ਇਲਾਕਾ ਖੋਹ ਲਿਆ ਹੈ | ਅਜਿਹੇ 'ਚ ਫ਼ੌਜ ਨੂੰ  ਮਜ਼ਬੂਤ ਕਰਨਾ ਚਾਹੀਦਾ ਹੈ ਪਰ ਸਰਕਾਰ ਫ਼ੌਜ ਨੂੰ  ਕਮਜ਼ੋਰ ਕਰ ਰਹੀ ਹੈ |
ਜਦੋਂ ਜੰਗ ਹੋਵੇਗੀ ਤਾਂ ਨਤੀਜਾ ਸਾਹਮਣੇ ਆਵੇਗਾ... ਦੇਸ਼ ਦਾ ਨੁਕਸਾਨ ਹੋਵੇਗਾ | ਇਹ ਲੋਕ ਅਪਣੇ ਆਪ ਨੂੰ  ਰਾਸ਼ਟਰਵਾਦੀ ਕਹਿੰਦੇ ਹਨ |U ਕਾਂਗਰਸ ਨੇਤਾ ਨੇ ਕਿਹਾ, Tਹਰ ਨੌਜਵਾਨ ਜਾਣਦਾ ਹੈ ਕਿ ਸੱਚੀ ਦੇਸ਼ ਭਗਤੀ ਫ਼ੌਜ ਨੂੰ  ਮਜਬੂਤ ਕਰਨ ਵਿਚ ਹੈ ਸਰਕਾਰ ਨੇ ਦੇਸ਼ ਅਤੇ ਫ਼ੌਜ ਨਾਲ ਧੋਖਾ ਕੀਤਾ ਹੈ | ਅਸੀਂ ਇਸ ਯੋਜਨਾ ਨੂੰ  ਰੱਦ ਕਰਵਾਵਾਂਗੇU |
ਉਨ੍ਹਾਂ ਕਿਹਾ, Tਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ ਸਾਡਾ ਫਰਜ਼ ਹੈ | ਖੇਤੀ ਕਾਨੂੰਨਾਂ ਬਾਰੇ ਮੈਂ ਕਿਹਾ ਸੀ ਕਿ ਮੋਦੀ ਜੀ ਨੂੰ  ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣਗੇ | ਕਾਂਗਰਸ ਹੁਣ ਕਹਿ ਰਹੀ ਹੈ ਕਿ ਮੋਦੀ ਜੀ ਨੂੰ  ਅਗਨੀਪਥ ਯੋਜਨਾ ਵਾਪਸ ਲੈਣੀ ਪਵੇਗੀ | ਇਸ ਮੁੱਦੇ 'ਤੇ ਭਾਰਤ ਦਾ ਹਰ ਨੌਜਵਾਨ ਸਾਡੇ ਨਾਲ ਖੜਾ ਹੈU |
ਰਾਹੁਲ ਗਾਂਧੀ ਨੇ ਦਾਅਵਾ ਕੀਤਾ, ''ਜੋ ਸਾਡੇ ਨੌਜਵਾਨ ਹਵਾਈ ਫ਼ੌਜ ਵਿਚ ਭਰਤੀ ਲਈ ਹਰ ਰੋਜ਼ ਸਵੇਰੇ ਦੌੜਦੇ ਹਨ ਉਨ੍ਹਾਂ ਤੋਂ ਮੈਂ ਇਹ ਕਹਿ ਰਿਹਾ ਹਾਂ ਕਿ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜ ਦਿਤੀ ਹੈ ਅਤੇ ਇਹ ਦੇਸ਼ ਹੁਣ ਰੋਜ਼ਗਾਰ ਨਹੀਂ ਦੇ ਸਕੇਗਾU | ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ  ਦੋ-ਤਿੰਨ ਉਦਯੋਗਪਤੀਆਂ ਦੇ ਹਵਾਲੇ ਕਰ ਦਿਤਾ ਹੈ |    (ਏਜੰਸੀ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement