105 ਸਾਲ ਦੀ ਰਾਮਬਾਈ ਨੇ ਮਾਨ ਕੌਰ ਦਾ ਤੋੜਿਆ ਰਿਕਾਰਡ
Published : Jun 23, 2022, 6:33 am IST
Updated : Jun 23, 2022, 6:33 am IST
SHARE ARTICLE
image
image

105 ਸਾਲ ਦੀ ਰਾਮਬਾਈ ਨੇ ਮਾਨ ਕੌਰ ਦਾ ਤੋੜਿਆ ਰਿਕਾਰਡ

 

ਨਵੀਂ ਦਿੱਲੀ, 22 ਜੂਨ : ਜੇਕਰ ਹੌਂਸਲਾ ਬੁਲੰਦ ਹੋਵੇ ਤੇ ਕੱੁਝ ਕਰਨ ਦਾ ਜਨੂੰਨ ਹੋਵੇ ਤਾਂ ਉਮਰ ਕੋਈ ਰੁਕਾਵਟ ਨਹੀਂ ਬਣਦੀ ਅਤੇ ਹਰਿਆਣਾ ਦੀ 105 ਸਾਲਾ ਦੌੜਾਕ ਰਾਮਬਾਈ ਨੇ 100 ਅਤੇ 200 ਮੀਟਰ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਸੋਨ ਤਮਗ਼ਾ ਜਿੱਤ ਕੇ ਇਸ ਨੂੰ  ਸਹੀ ਸਾਬਤ ਕਰ ਦਿਤਾ ਹੈ | ਚਰਖੀ ਦਾਦਰੀ ਜ਼ਿਲ੍ਹੇ ਦੇ ਕਦਮਾ ਪਿੰਡ ਦੀ ਰਾਮਬਾਈ ਨੇ ਵਡੋਦਰਾ 'ਚ ਆਯੋਜਤ ਰਾਸ਼ਟਰੀ ਓਪਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ 100 ਤੇ 200 ਮੀਟਰ ਦੌੜ 'ਚ ਸੋਨ ਤਮਗ਼ਾ ਜਿੱਤ ਕੇ ਨਵਾਂ ਰਿਕਾਰਡ ਸਥਾਪਤ ਕਰਨ ਦੇ ਨਾਲ ਅਪਣੀ ਉਮਰ ਨੂੰ  ਬੌਣਾ ਸਾਬਤ ਕੀਤਾ |
ਉਨ੍ਹਾਂ ਇਸ ਦੇ ਨਾਲ ਹੀ ਮਰਹੂਮ ਮਾਨ ਕੌਰ ਦੇ ਰਿਕਾਰਡ ਵੀ ਤੋੜ ਦਿਤਾ, ਜਿਨ੍ਹਾਂ ਨੇ 101 ਸਾਲ ਦੀ ਉਮਰ 'ਚ ਅਜਿਹੀ ਦੌੜ 'ਚ ਹਿੱਸਾ ਲਿਆ ਸੀ | ਇਸ ਪ੍ਰਾਪਤੀ ਤੋਂ ਬਾਅਦ ਰਾਮਬਾਈ ਨੇ ਕਿਹਾ, 'ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ |' ਇਸ ਮੁਕਾਬਲੇ 'ਚ ਸਭ ਦੀਆਂ ਨਜ਼ਰਾਂ ਰਾਮਬਾਈ 'ਤੇ ਟਿਕੀਆਂ ਹੋਈਆਂ ਸਨ ਤੇ ਉਨ੍ਹਾਂ  100 ਮੀਟਰ ਦੀ ਦੌੜ 45.40 ਸਕਿੰਟ 'ਚ ਤੇ 200 ਮੀਟਰ ਦੀ ਦੌੜ 1 ਮਿੰਟ 52.17 ਸੈਕਿੰਟਾਂ 'ਚ ਪੂਰੀ ਕਰ ਕੇ 'ਗੋਲਡਨ ਡਬਲ' ਹਾਸਲ ਕੀਤਾ |
ਉਨ੍ਹਾਂ ਤੋਂ ਪਹਿਲਾਂ ਮਾਨ ਕੌਰ ਨੇ 2017 'ਚ 101 ਸਾਲ ਦੀ ਉਮਰ 'ਚ 100 ਮੀਟਰ ਦੀ ਦੌੜ 74 ਸਕਿੰਟਾਂ 'ਚ ਪੂਰੀ ਕੀਤੀ ਸੀ | ਰਾਮਬਾਈ ਨੇ ਕਿਹਾ, 'ਮੈਂ ਬਹੁਤ ਖ਼ੁਸ਼ ਹਾਂ | ਇਹ ਇੱਕ ਦੁਰਲੱਭ ਅਹਿਸਾਸ ਹੈ |' ਇਸ ਉਮਰ 'ਚ ਵੀ ਖੁਦ ਨੂੰ  ਫਿੱਟ ਰੱਖਣ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ, 'ਮੈਂ ਹਰ ਰੋਜ਼ ਸਵੇਰੇ ਜਲਦੀ ਉਠ ਕੇ ਜੌਗਿੰਗ ਲਈ ਜਾਂਦੀ ਹਾਂ | ਘਰ ਦੇ ਸਾਰੇ ਕੰਮ ਮੈਂ ਆਪ ਕਰਦੀ ਹਾਂ | ਮੈਂ ਖੇਤਾਂ 'ਚ ਵੀ ਰੋਜ਼ ਕੰਮ ਕਰਦੀ ਹਾਂ |U ਰਾਮਬਾਈ ਦਾ ਜਨਮ 1917 'ਚ ਹੋਇਆ ਸੀ, ਜਦੋਂ ਪਹਿਲਾ ਵਿਸ਼ਵ ਯੁੱਧ ਅਪਣੇ ਸਿਖਰ 'ਤੇ ਸੀ ਤੇ ਭਾਰਤ 'ਤੇ ਜਾਰਜ  (ਮਹਾਰਾਣੀ ਐਲਿਜ਼ਾਬੈਥੀ ਦੇ ਦਾਦਾ) ਦਾ ਰਾਜ ਸੀ |
ਰਾਮਬਾਈ ਨੇ ਸਿਰਫ਼ ਇਕ ਸਾਲ ਪਹਿਲਾਂ ਹੀ ਦੌੜਨਾ ਸ਼ੁਰੂ ਕੀਤਾ ਹੈ ਤੇ ਕਿਹਾ, 'ਮੇਰਾ ਇਹ ਪ੍ਰਦਰਸ਼ਨ ਮੈਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ |' ਉਨ੍ਹਾਂ ਹਸਦਿਆਂ ਕਿਹਾ, 'ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ | ਮੈਨੂੰ ਖ਼ੁਦ 'ਤੇ ਵਿਸ਼ਵਾਸ ਹੈ | ਹੁਣ ਮੈਂ ਵਿਦੇਸ਼ਾਂ 'ਚ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੁੰਦੀ ਹਾਂ |' ਰਾਮਬਾਈ ਦੀ ਪੋਤੀ ਸ਼ਰਮੀਲਾ ਸਾਂਗਵਾਨ ਨੇ ਕਿਹਾ ਕਿ ਇਸ ਮੁਕਾਬਲੇ 'ਚ ਉਨ੍ਹਾਂ ਦੀ ਦਾਦੀ ਦੇ ਬਾਅਦ ਦੂਜੇ ਸੱਭ ਤੋਂ ਵੱਡੇ ਦੌੜਾਕ ਦੀ ਉਮਰ 84 ਸਾਲ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement