
ਮਹਿਲਾ ਹਾਕੀ ਵਿਸ਼ਵ ਕੱਪ : ਰਾਣੀ ਰਾਮਪਾਲ ਨੂੰ ਭਾਰਤੀ ਟੀਮ 'ਚ ਕੀਤਾ ਆਊਟ
ਨਵੀਂ ਦਿੱਲੀ, 22 ਜੂਨ : ਸਟ੍ਰਾਈਕਰ ਤੇ ਸਾਬਕਾ ਕਪਤਾਨ ਰਾਣੀ ਰਾਮਪਾਲ ਨੂੰ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ 'ਚੋਂ ਬਾਹਰ ਕਰ ਦਿਤਾ ਗਿਆ ਜੋ ਅਗਲੇ ਮਹੀਨੇ ਐਫ਼. ਆਈ. ਐਚ. ਵਿਸ਼ਵ ਕੱਪ 'ਚ ਹਿੱਸਾ ਲਵੇਗੀ | ਗੋਲਕੀਪਰ ਸਵਿਤਾ ਪੂਨੀਆ ਭਾਰਤੀ ਟੀਮ ਦੀ ਅਗਵਾਈ ਕਰੇਗੀ | ਰਾਣੀ ਨੂੰ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਠੀਕ ਹੋਣ ਤੋਂ ਬਾਅਦ ਬੈਲਜੀਅਮ ਤੇ ਨੀਦਰਲੈਂਡ ਵਿਰੁਧ ਐਫ਼.ਆਈ.ਐਚ. ਪ੍ਰੋ ਲੀਗ ਮੁਕਾਬਲਿਆਂ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਇਸ ਦੇ ਸ਼ੁਰੂਆਤੀ ਚਾਰ ਮੈਚਾਂ 'ਚ ਨਹੀਂ ਖੇਡੀ ਜਿਸ ਨਾਲ ਉਨ੍ਹਾਂ ਦੀ ਫ਼ਿਟਨੈੱਸ ਨੂੰ ਲੈ ਕੇ ਸਵਾਲ ਉੱਠਣ ਲੱਗੇ ਸਨ | (ਏਜੰਸੀ)