ਅਬੋਹਰ 'ਚ ਬ੍ਰੇਕ ਨਾ ਲੱਗਣ ਕਾਰਨ ਪਲਟਿਆ ਟਰੈਕਟਰ, ਨੌਜਵਾਨ ਦੀ ਹੋਈ ਮੌਤ

By : GAGANDEEP

Published : Jun 23, 2023, 1:09 pm IST
Updated : Jun 23, 2023, 1:30 pm IST
SHARE ARTICLE
photo
photo

4 ਮਹੀਨੇ ਬਾਅਦ ਸੀ ਮ੍ਰਿਤਕ ਦਾ ਵਿਆਹ

 

ਅਬੋਹਰ: ਅਬੋਹਰ ਸ਼ਹਿਰ ਦੇ ਪਿੰਡ ਦੀਵਾਨਖੇੜਾ 'ਚ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਮ੍ਰਿਤਕ ਦੇ ਵਾਰਸਾਂ ਨੇ ਟਰੈਕਟਰ ਕੰਪਨੀ ਤੇ ਡੀਲਰਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਖੂਈਆਂ ਸਰਵਰ ਪੁਲਿਸ ਦਾ ਕਹਿਣਾ ਹੈ ਕਿ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ।

 ਇਹ ਵੀ ਪੜ੍ਹੋ: ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ

ਮ੍ਰਿਤਕ ਦੀ ਪਛਾਣ 22 ਸਾਲਾ ਸੁਰੇਸ਼ ਕੁਮਾਰ ਪੁੱਤਰ ਮਿਲਖਾ ਰਾਜ ਵਾਸੀ ਪਿੰਡ ਦੀਵਾਨਖੇੜਾ ਵਜੋਂ ਹੋਈ ਹੈ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸੋਨਾਲੀਕਾ ਕੰਪਨੀ ਤੋਂ 2 ਨਵੇਂ ਟਰੈਕਟਰ ਖਰੀਦੇ ਸਨ ਪਰ ਕੁਝ ਦਿਨਾਂ ਤੋਂ ਉਨ੍ਹਾਂ ਦੇ ਟਰੈਕਟਰ 'ਚ ਕੋਈ ਸਮੱਸਿਆ ਆ ਰਹੀ ਸੀ, ਜਿਸ ਬਾਰੇ ਉਨ੍ਹਾਂ ਸਥਾਨਕ ਡੀਲਰ ਅਤੇ ਕੰਪਨੀ ਨੂੰ ਸੂਚਿਤ ਕੀਤਾ ਸੀ।

 ਇਹ ਵੀ ਪੜ੍ਹੋ: ਬਾਕਰਪੁਰ ਚੌਕ 'ਚ ਕੰਟੇਨਰ 'ਚ ਨਵਾਂ ਥਾਣਾ ਸ਼ੁਰੂ, ਨਵਾਂ ਥਾਣਾ ਬਣਨ ਨਾਲ ਸੋਹਾਣਾ ਥਾਣੇ ਦਾ ਘਟੇਗਾ ਦਾਇਰਾ

ਪ੍ਰਵਾਰਕ ਮੈਂਬਰਾਂ ਅਨੁਸਾਰ ਸ਼ਿਕਾਇਤ 'ਤੇ ਕੰਪਨੀ ਅਧਿਕਾਰੀ ਅਤੇ ਸਥਾਨਕ ਡੀਲਰ ਵੀਰਵਾਰ ਸ਼ਾਮ ਨੂੰ ਟਰੈਕਟਰ ਨੂੰ ਠੀਕ ਕਰਨ ਲਈ ਆਏ ਸਨ। ਇਸ ਤੋਂ ਬਾਅਦ ਉਹਨਾਂ ਨੇ ਸੁਰੇਸ਼ ਨੂੰ ਟਰੈਕਟਰ ਚਲਾ ਕੇ ਵਿਖਾਉਣ ਲਈ ਕਿਹਾ। ਕੰਪਨੀ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਜਦੋਂ ਸੁਰੇਸ਼ ਟਰੈਕਟਰ ਲੈ ਕੇ ਘਰ ਤੋਂ ਬਾਹਰ ਨਿਕਲਿਆ ਅਤੇ ਸਿਰਫ 50 ਮੀਟਰ ਦੀ ਦੂਰੀ 'ਤੇ ਗਿਆ ਤਾਂ ਟਰੈਕਟਰ ਦੀ ਬ੍ਰੇਕ ਨਹੀਂ ਲੱਗੀ ਅਤੇ ਟਰੈਕਟਰ ਪਲਟ ਗਿਆ, ਜਿਸ ਦੇ ਹੇਠਾਂ ਸੁਰੇਸ਼ ਦੱਬ ਗਿਆ।

ਪ੍ਰਾਵਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਟਰੈਕਟਰ ਹੇਠਾਂ ਕੱਢ ਕੇ ਪ੍ਰਾਈਵੇਟ ਡਾਕਟਰ ਕੋਲ ਦਿਖਾਇਆ, ਜਿਥੇ ਸੁਰੇਸ਼ ਨੂੰ ਮ੍ਰਿਤਕ ਐਲਾਨ ਦਿਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੇ ਏ.ਐਸ.ਆਈ ਹੰਸਰਾਜ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸੁਰੇਸ਼ ਦੀ ਮੰਗਣੀ ਹੋਈ ਸੀ, ਜਿਸ ਕਾਰਨ ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਕਰੀਬ 4 ਮਹੀਨੇ ਬਾਅਦ ਸੁਰੇਸ਼ ਦਾ ਵਿਆਹ ਤੈਅ ਹੋਇਆ ਸੀ। ਸੁਰੇਸ਼ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਹੈ। ਘਟਨਾ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM
Advertisement