Punjab News : ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ

By : BALJINDERK

Published : Jun 23, 2025, 6:15 pm IST
Updated : Jun 23, 2025, 6:15 pm IST
SHARE ARTICLE
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ

Punjab News : ਕਿਹਾ -ਆਪ੍ਰੇਸ਼ਨ ਸਿੰਦੂਰ ਕਾਰਨ ਉਮੀਦਵਾਰ ਦੇ ਨਾਮ ਐਲਾਨਣ ’ਚ ਹੋਈ ਦੇਰੀ

Ludhiana News in Punjabi : 19 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਉਪ ਚੋਣ ਦੇ ਨਤੀਜੇ ਅੱਜ ਸੋਮਵਾਰ ਨੂੰ ਸਾਹਮਣੇ ਆਏ ਹਨ।  ਜਿਸ ਵਿਚ ਭਾਜਪਾ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਕਾਰਨ ਉਮੀਦਵਾਰ ਦੇ ਨਾਮ ਐਲਾਨਣ ’ਚ ਦੇਰੀ ਹੋਈ ਹੈ। 

ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਬਤੌਰ ਐਮ.ਪੀ ਨੁਮਾਇੰਦਗੀ ਕਰਦੇ ਰਹੇ ਹਨ ਤੇ ਹੁਣ ਕੇਂਦਰੀ ਮੰਤਰੀ ਵੀ ਹਨ, ਜਿਸਦੇ ਚੱਲਦੇ ਉਹ ਇਸ ਹਾਰ ਨੂੰ ਆਪਣੇ ਸਿਰ ਲੈਂਦੇ ਹਨ। ਹਾਲਾਂਕਿ ਇਸਦੇ ਹਾਰ ਦੇ ਲਈ ਉਨ੍ਹਾਂ ਟਿਕਟ ਦੀ ਵੰਡ 'ਚ ਹੋਈ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਹਨਾਂ ਕਿਹਾ ਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਨੂੰ ਸਿਰਫ 14 ਦਿਨ ਹੀ ਚੋਣ ਪ੍ਰਚਾਰ ਲਈ ਮਿਲੇ ਤੇ ਇਸ ਹਲਕੇ ਵਿਚ ਕਰੀਬ 18 ਵਾਰਡ ਪੈਂਦੇ ਹਨ ਤੇ ਚੋਣ ਪ੍ਰਚਾਰ ਲਈ ਇੱਕ ਵਾਰਡ ਵਾਸਤੇ ਉਨ੍ਹਾਂ ਕੋਲ ਇੱਕ ਦਿਨ ਵੀ ਨਹੀਂ ਸੀ। ਦੂਜੇ ਪਾਸੇ ਆਪ ਦੇ ਸੰਜੀਵ ਅਰੋੜਾ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ ਦੋ ਮਹੀਨੇ ਪਹਿਲਾਂ ਹੀ ਚੋਣ ਮੁਹਿੰਮ ਵਿੱਢ ਦਿੱਤੀ ਸੀ। ਟਿਕਟ 'ਚ ਦੇਰੀ ਦੀ ਗੱਲ ਲੋਕਾਂ ਵਿਚ ਵੀ ਚੱਲੀ ਤੇ ਸਾਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲੀ। ਇਸ ਦੌਰਾਨ ਉਹਨਾਂ ਨੇ ਟਿਕਟਾਂ ਦੇ ਫੈਸਲੇ ਕਰਨ ਪਿਛੇ ਕਾਰਨ ਦਸਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਚੱਲਣ ਕਾਰਨ ਅਜਿਹਾ ਹੋਇਆ ਹੈ।

(For more news apart from  BJP leader Ravneet Singh Bittu takes responsibility for defeat in Ludhiana by-election News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement