
ਪੰਜਾਬ ਸਰਕਾਰ ਦੀ ਸੂਬੇ ਵਿਚ ਨਿਵੇਸ਼ ਵਧਾਉਣ ਲਈ ਬਣਾਈ ਗਈ ਏਜੰਸੀ, ‘ਇਨਵੈਸਟ ਪੰਜਾਬ’ ਦੀ ਇਕ ਡੈਲੀਗੇਸ਼ਨ 22 ਤੋਂ 27 ਜੁਲਾਈ ਤੱਕ ਤਾਇਵਾਨ ਦੌਰੇ ‘ਤੇ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਦੀ ਸੂਬੇ ਵਿਚ ਨਿਵੇਸ਼ ਵਧਾਉਣ ਲਈ ਬਣਾਈ ਗਈ ਏਜੰਸੀ, ‘ਇਨਵੈਸਟ ਪੰਜਾਬ’ ਦੀ ਇਕ ਡੈਲੀਗੇਸ਼ਨ 22 ਤੋਂ 27 ਜੁਲਾਈ ਤੱਕ ਤਾਇਵਾਨ ਦੌਰੇ ‘ਤੇ ਹੈ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਨੁਮਾਇੰਦੇ ਆਰਥਕ ਸਮਝੌਤਿਆਂ ਦੀ ਸੰਭਾਵਨਾ, ਪ੍ਰਤਿਭਾ ਦੇ ਆਦਾਨ-ਪ੍ਰਦਾਨ ਅਤੇ ਸਰੋਤਾਂ ਦੀ ਸਾਂਝੇਦਾਰੀ ਨੂੰ ਲੈ ਕੇ ਗੱਲਬਾਤ ਕਰਨਗੇ। ਇਕ ਅਧਿਕਾਰਕ ਬਿਆਨ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
Invest Punjab
ਇਕ ਸੀਨੀਅਰ ਅਧਿਕਾਰੀ ਨੇ ਇੱਥੇ ਦੱਸਿਆ ਕਿ ਪਿਛਲੇ ਦਹਾਕੇ ਵਿਚ ਭਾਰਤ ਅਤੇ ਤਾਇਵਾਨ ਦੇ ਆਰਥਕ ਸਬੰਧ ਡੂੰਘੇ ਹੋਏ ਹਨ। ਇਸ ਦੇ ਲਈ ਵੱਖਰੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਨੂੰ ਲੈ ਕੇ ਸਮਝੌਤਿਆਂ ਦੇ ਦਸਤਖ਼ਤ ਕੀਤੇ ਗਏ। ਪੰਜਾਬ ਨੇ ਸਾਈਕਲ, ਸਾਈਕਲ ਦੇ ਪੁਰਜੇ, ਇਲੈਕਟ੍ਰਿਕ ਵਾਹਨ, ਇਲੈਕਟਰੋਨਿਕਸ, ਵਾਹਨਾਂ ਦੇ ਪੁਰਜੇ, ਹੁਨਰ ਵਿਕਾਸ ਅਤੇ ਟੈਕਸਟਾਈਲ ਸੈਕਟਰ ਵਿਚ ਵਪਾਰਕ ਸਹਿਯੋਗ ਦੀਆਂ ਸੰਭਾਵਨਾਵਾਂ ਅਤੇ ਨਿਵੇਸ਼ ਮੌਕਿਆਂ ਨੂੰ ਦੇਖਦੇ ਹੋਏ ਤਾਇਵਾਨ ਨੂੰ ਫੋਕਸ ਦੇਸ਼ ਦੇ ਤੌਰ ‘ਤੇ ਚੁਣਿਆ ਗਿਆ ਹੈ।
Taiwan
ਪੰਜਾਬ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਤ ਅਗਰਵਾਲ ਇਸ ਯਾਤਰਾ ਦੌਰਾਨ ਤਾਇਪੋਈ ਅਤੇ ਸਿਨਚੁ ਵਿਚ ਤਾਇਵਾਨ-ਆਸਿਯਾਨ-ਭਾਰਤ ਰਣਨੀਤੀ ਸਾਂਝੇਦਾਰੀ ਮੰਚ ਦੀ ਬੈਠਕ ਨੂੰ ਸੰਬੋਧਨ ਕਰਨਗੇ ਅਤੇ ਸੂਬੇ ਵਿਚ ਨਿਵੇਸ਼ ਦੇ ਅਨੁਸਾਰ ਉਦਯੋਗਿਕ ਤਿਆਰੀਆਂ ਬਾਰੇ ਜਾਣਕਾਰੀ ਦੇਣਗੇ।
Captain amrinder Singh
ਉਦਯੋਗ ਵਿਚ ਵਾਧਾ ਕਰਨ ਲਈ ਪੰਜਾਬ ਲੁਧਿਆਣਾ ਵਿਚ ਹਾਈ-ਟੈੱਕ ਵੈਲੀ ( ਈਵੀ ਬੈਟਰੀ ਨਿਰਮਾਣ, ਸਾਈਕਲ ਨਿਰਮਾਤਾਵਾਂ ਨੂੰ ਸਮਰਪਿਤ 380 ਏਕੜ), ਮੋਹਾਲੀ ਵਿਚ ਮੈਡੀਸਿਟੀ (ਮਲਟੀ ਸੁਰਪਸਪੈਸ਼ਿਲੀਟੀ ਹਸਪਤਾਲ ਨੂੰ ਸਥਾਪਤ ਕਰਨ ਲਈ 250 ਏਕੜ) ਆਈਟੀ ਸਿਟੀ ਮੋਹਾਲੀ (1,688 ਏਕੜ) ਦੇ ਨਿਰਮਾਣ ਲਈ ਯਤਨ ਕੀਤੇ ਜਾ ਰਹੇ ਹਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹੀਰੋ ਇਲੈਕਟ੍ਰੋਨਿਕਸ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਮੁੰਜਾਲ, ਟ੍ਰਾਈਡੈਂਟ ਲਿਮਟਡ ਦੇ ਵਾਈਸ ਚੇਅਰਮੈਨ ਅਭਿਸ਼ੇਕ ਗੁਪਤਾ, ਹੀਰੋ ਸਾਈਕਲਜ਼ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਸਮੇਤ ਹੋਰ ਕਈ ਸਰਕਾਰ ਦੇ ਵਫਦ ਵਿਚ ਸ਼ਾਮਲ ਹਨ।