
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੰਜਾਬ ਵਿਚ ਵੀ ਲੋਕ ਇਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ। ਕੋ
ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਫੰਡ ਨੂੰ ਲੈ ਕੇ ਆਰਟੀਆਈ ਦੀ ਰਿਪੋਰਟ ਵਿਚ ਵੱਡਾ ਖੁਲਾਸਾ ਹੋਇਆ ਹੈ, ਜਿਸ ਅਨੁਸਾਰ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਵਿਚ ਹੁਣ ਤੱਕ 67 ਕਰੋੜ ਰੁਪਏ ਜਮ੍ਹਾਂ ਹੋਏ ਹਨ, ਜਿਸ ਵਿਚੋਂ ਸਰਕਾਰ ਨੇ ਸਿਰਫ 2 ਕਰੋੜ 38 ਲੱਖ ਰੁਪਏ ਖਰਚੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਬਾਕੀ ਪੈਸਾ ਇਕ ਪ੍ਰਾਈਵੇਟ ਬੈਂਕ ਵਿਚ ਜਮ੍ਹਾਂ ਕੀਤਾ ਹੋਇਆ ਹੈ।
Punjab Chief Minister Relief Fund
ਇਸ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਵੀ ਲਿਆ ਜਾ ਰਿਹਾ ਹੈ। ਪਰ ਮੁੱਖ ਮੰਤਰੀ ਦਫ਼ਤਰ ਪੰਜਾਬ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸੀਐਮ ਰਿਲੀਫ ਫੰਡ ਦੀ ਬਿਲਕੁਲ ਸਹੀ ਵਰਤੋਂ ਹੋ ਰਹੀ ਹੈ। ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਰਾਹਤ ਕਾਰਜਾਂ ਦੀ ਜ਼ਰੂਰਤ ਹੋਵੇਗੀ ਅਤੇ ਹਰ ਇਕ ਪੈਸਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ।
Punjab Govt
ਦੱਸ ਦਈਏ ਕਿ ਆਰਟੀਆਈ ਰਿਪੋਰਟ ਮੁਤਾਬਕ ਇਸ ਰਾਸ਼ੀ ਵਿਚੋਂ ਨਾਂਦੇੜ ਸਾਹਿਬ, ਕੋਟਾ ਤੇ ਤਾਮਿਲਨਾਡੂ ਵਿਚ ਫਸੇ ਵਿਅਕਤੀਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਕੋਰੋਨਾ ਰਿਲੀਫ ਫ਼ੰਡ ਵਿਚੋਂ 1 ਕਰੋੜ 93 ਲੱਖ ਰੁਪਏ ਖ਼ਰਚੇ ਗਏ ਹਨ ਜਦਕਿ ਇਸੇ ਫ਼ੰਡ ਵਿਚੋਂ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਰਹੂਮ ਏ.ਸੀ.ਪੀ ਅਨਿਲ ਕੋਹਲੀ ਦੇ ਪਰਵਾਰ ਨੂੰ ਦਿੱਤੀ ਗਈ ਹੈ।
Capt Amrinder Singh
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਚ ਮੁੱਖ ਮੰਤਰੀ ਦੀ ਅਪੀਲ ‘ਤੇ ਕੋਰੋਨਾ ਰਿਲੀਫ ਫ਼ੰਡ ਵਿਚ ਵਿਧਾਇਕਾਂ, ਸਿਆਸੀ ਆਗੂਆਂ, ਉਦਯੋਗਪਤੀਆਂ ਤੇ ਆਮ ਦੁਕਾਨਦਾਰਾਂ ਵੱਲੋਂ ਪੈਸਾ ਦਾਨ ਦਿੱਤਾ ਗਿਆ ਸੀ।