
ਤਰਨਤਾਰਨ ਕੋਰਟ ਕੰਪਲੈਕਸ ਵਿਚ ਹਰਿਆਲੀ ਅਤੇ ਵਾਤਾਵਰਣ ਦੇ ਬਚਾਅ ਲਈ
ਤਰਨਤਾਰਨ, 22 ਜੁਲਾਈ (ਅਜੀਤ ਘਰਿਆਲਾ, ਅਮਨਦੀਪ ਮਨਮੰਦਾ): ਤਰਨਤਾਰਨ ਕੋਰਟ ਕੰਪਲੈਕਸ ਵਿਚ ਹਰਿਆਲੀ ਅਤੇ ਵਾਤਾਵਰਣ ਦੇ ਬਚਾਅ ਲਈ ਹਰਪ੍ਰੀਤ ਕੌਰ ਰੰਧਾਵਾ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਜ਼ਿਲ੍ਹਾ ਤਰਨਤਾਰਨ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਅਤੇ ਸਮੂਹ ਜੱਜ ਸੈਸ਼ਨਜ਼ ਡਵੀਜਨ ਤਰਨ ਤਾਰਨ ਵਲੋਂ ਬੂਟੇ ਲਗਾਏ ਗਏ। ਮੈਡਮ ਰੰਧਾਵਾ ਨੇ ਸੰਬੋਧਨ ਵਿਚ ਅਪੀਲ ਕੀਤੀ ਕੀ ਸਾਨੂੰ ਸੱਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਵੱਧ ਰਹੇ ਪ੍ਰਦੁਸ਼ਨ ਤੋਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਸਾਡੇ ਪੂਰਵਜ ਵੀ ਜਾਣੂ ਸਨ ਜਿਸ ਲਈ ਉਨ੍ਹਾਂ ਨੇ ਬੋਹੜ, ਪਿੱਪਲ ਵਰਗੇ ਦਰੱਖ਼ਤ ਲਗਾਏ ਤੋਂ ਜੋ ਆਉਣ ਵਾਲੀ ਪੀੜੀ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇ।
File Photo
ਇਸ ਸਮੇਂ ਗੁਰਬੀਰ ਸਿੰਘ, ਸਿਵਲ ਜੱਜ, (ਸੀ.ਡਵੀ.) ਸੀ.ਜੇ.ਐਮ. ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨ ਤਾਰਨ, ਬਿਸਨ ਸਰੂਪ, ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ ਪਰਮਿੰਦਰ ਸਿੰਘ ਰਾਏ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਚਰਨਜੀਤ ਅਰੋੜਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪਰਮਜੀਤ ਕੌਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸੁਮਿਤ ਭੱਲਾ, ਸਿਵਲ ਜੱਜ ਸੀਨੀਅਰ ਡਵੀਜ਼ਨ, ਰਾਜੇਸ਼ ਆਹਲੂਵਾਲਿਆ, ਸੀ.ਜੇ.ਐਮ., ਮਿਸ ਅਨੁਰਾਧਾ, ਵਧੀਕ ਸਿਵਲ ਜੱਜ ਸੀ.ਡ., ਮਿਸ ਵਿਸ਼ਵ ਜੋਤੀ, ਸਿਵਲ ਜੱਜ ਜੂ.ਡ., ਤਰਨ ਤਾਰਨ ਤਰੁਣ ਕੁਮਾਰ, ਸਿਵਲ ਜੱਜ ਜੂ.ਡ., ਤਰਨ ਤਾਰਨ ਨੇ ਵੀ ਤਰਨ ਤਾਰਨ ਕੋਰਟ ਕੰਪਲੈਕਸ ਵਿਚ ਵਾਤਾਵਰਣ ਨੂੰ ਬਚਾਉਣ ਅਤੇ ਹਰਾ ਭਰਾ ਰੱਖਣ ਲਈ ਬੂਟੇ ਲਗਾਏ।