
ਹੁਣ ਜਦੋਂ ਕੋਵਿਡ–19 ਦੇ ਮਰੀਜ਼ਾਂ ਦੀ ਰਾਸ਼ਟਰੀ ਰਿਕਵਰੀ ਰੇਟ ਵਿਚ ਸੁਧਾਰ ਹੁੰਦਾ ਜਾ ਰਿਹਾ ਹੈ, ਅਜਿਹੇ ਵੇਲੇ ਇਸ ਖੇਤਰ ਦੇ ਰਾਜਾਂ/
ਚੰਡੀਗੜ੍ਹ, 22 ਜੁਲਾਈ : ਹੁਣ ਜਦੋਂ ਕੋਵਿਡ–19 ਦੇ ਮਰੀਜ਼ਾਂ ਦੀ ਰਾਸ਼ਟਰੀ ਰਿਕਵਰੀ ਰੇਟ ਵਿਚ ਸੁਧਾਰ ਹੁੰਦਾ ਜਾ ਰਿਹਾ ਹੈ, ਅਜਿਹੇ ਵੇਲੇ ਇਸ ਖੇਤਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਰਿਕਵਰੀ ਰੇਟ ਰਾਸ਼ਟਰੀ ਔਸਤ ਤੋਂ ਵਧ ਹੈ। ਤਾਜ਼ਾ ਅੰਕੜਿਆਂ ਅਨੁਸਾਰ ਹਰਿਆਣਾ ਵਿਚ ਰਿਕਵਰੀ ਰੇਟ 76.29 ਫ਼ੀ ਸਦੀ ਅਤੇ ਚੰਡੀਗੜ੍ਹ ਵਿਚ ਇਹ ਰੇਟ 68.97ਫ਼ੀ ਸਦੀ ਹੈ।
ਜਦ ਕਿ ਪੰਜਾਬ ਵਿਚ 67.86 ਫ਼ੀ ਸਦੀ ਤੇ ਹਿਮਾਚਲ ਪ੍ਰਦੇਸ਼ ਵਿਚ 64.72 ਫ਼ੀ ਸਦੀ ਹੈ। ਸਮੁੱਚੇ ਦੇਸ਼ ਅੰਦਰ ਇਕੋ ਦਿਨ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਸਭ ਤੋਂ ਵਧ ਸੰਖਿਆ 28,472 ਹੈ, ਜੋ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਠੀਕ/ਡਿਸਚਾਰਜ ਹੋਏ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਵੀ ਹੈ। ਇਸ ਨਾਲ ਹੁਣ ਤਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 7,53,049 ਹੋ ਗਈ ਹੈ।
File Photo
ਇੰਝ ਹੁਣ ਕੋਵਿਡ–19 ਦੇ ਮਰੀਜ਼ਾਂ ਦਾ ਰਿਕਵਰੀ ਰੇਟ ਹੋਰ ਵਧ ਕੇ ਬਹੁਤ ਜ਼ਿਆਦਾ ਮਜ਼ਬੂਤ 63.13% ਹੋ ਗਈ ਹੈ।ਇਸ ਖੇਤਰ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਰੀਜ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਦਰ ਤੋਂ ਵਧ ਹੈ ਅਤੇ ਉਹ ਰੋਜ਼ਾਨਾ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ਦੀ ਗਿਣਤੀ ਵਿਚ ਵੀ ਅੱਗੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸਲਾਹ ਦਿਤੀ ਹੈ ਕਿ ਇਕ ਦੇਸ਼ ਨੂੰ ਹਰੇਕ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ 140 ਟੈਸਟ ਕਰਨ ਦੀ ਜ਼ਰੂਰਤ ਹੈ। ਹਰਿਆਣਾ ਲਈ ਇਹ ਅੰਕੜਾ 340 ਅਤੇ ਹਿਮਾਚਲ ਪ੍ਰਦੇਸ਼ ਲਈ 234 ਹੈ।
ਪੰਜਾਬ ਤੇ ਚੰਡੀਗੜ੍ਹ ਵਿਚ ਰੋਜ਼ਾਨਾ 301–301 ਟੈਸਟ ਹੋ ਰਹੇ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪੋ–ਆਪਣੇ ਟੈਸਟਿੰਗ ਨੈੱਟਵਰਕ ਵਿੱਚ ਚੋਖਾ ਵਾਧਾ ਕੀਤਾ ਹੈ ਅਤੇ ਉਨ੍ਹਾਂ ਵੱਡੇ ਪੱਧਰ ਉੱਤੇ ਲੋਕਾਂ ਦੀ ਵਿਆਪਕ ਟੈਸਟਿੰਗ ਦੀ ਸੁਵਿਧਾ ਦੇਣ ਲਈ ਵੀ ਕਦਮ ਉਠਾਏ ਹਨ। ਨਤੀਜੇ ਵਜੋਂ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਰਾਸ਼ਟਰੀ ਔਸਤ ਗਿਣਤੀ ਕਾਫ਼ੀ ਜ਼ਿਆਦਾ ਵਧ ਕੇ 180 ਹੋ ਗਈ ਹੈ।